ਚੰਡੀਗੜ੍ਹ, : ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਅਕਾਲੀ ਦਲ ਦੀ ਜਿੱਤ 'ਤੇ ਖੁਸ਼ੀ ਪ੍ਰਗਟਾਉਂਦਿਆਂ ਵਿਰੋਧੀ ਪੱਖ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਚੁਣੌਤੀ ਦਿੱਤੀ ਹੈ ਕਿ ਜੇਕਰ ਉਸ 'ਚ ਅਕਾਲੀ ਦਲ ਨੂੰ ਖੋਰਾ ਲਾਉਣ ਦੀ ਹਿੰਮਤ ਹੈ ਤਾਂ ਉਹ ਖੁਦ ਨੂੰ ਮੁੜ ਤੋਂ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਲਈ ਉਮੀਦਵਾਰ ਐਲਾਨ ਕਰੇ।
ਚੰਡੀਗੜ੍ਹ 'ਚ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲਾ ਪ੍ਰੀਸ਼ਦ ਚੋਣਾਂ 'ਚ ਹੋਈ ਜਿੱਤ ਦੇ ਆਧਾਰ 'ਤੇ ਸਿਆਸੀ ਪਾਰਟੀਆਂ ਦੀ ਲੋਕਪ੍ਰਿਅਤਾ ਦਾ ਪਤਾ ਲੱਗ ਜਾਂਦਾ ਹੈ। ਪੰਜਾਬ 'ਚ ਜ਼ਿਲਾ ਪ੍ਰੀਸ਼ਦ ਚੋਣਾਂ 'ਚ ਅਕਾਲੀ ਦਲ ਦੀ ਵਧੀਆ ਕਾਰਗੁਜ਼ਾਰੀ ਰਹੀ ਹੈ। ਜਿਸ ਕਾਰਨ ਪੰਜਾਬ ਕਾਂਗਰਸ ਨੇਤਾਵਾਂ ਦੇ ਸਾਹ ਫੁਲਣ ਲਗੇ ਹਨ। ਮਾਨਾ ਵਾਲਾ ਪਿੰਡ 'ਚ ਕਾਂਗਰਸ ਨੇਤਾਵਾਂ ਦੀਆਂ ਫੇਰੀਆਂ 'ਤੇ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਨਹੀਂ ਹੋਈ ਹੈ ਨਾ ਹੀ ਕਿਸੇ ਦੇ ਕਾਗਜ ਸਿਆਸੀ ਦਬਾਅ ਕਾਰਨ ਰੱਦ ਕੀਤੇ ਗਏ। ਕਾਂਗਰਸ ਦੇ ਨੇਤਾ ਆਪਣੀ ਹਾਰ ਨੂੰ ਕਬੂਲ ਕਰਨ ਦੀ ਥਾਂ ਅਕਾਲੀ ਦਲ 'ਤੇ ਗਲਤ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿਹਾ ਕਿ ਜੇਕਰ ਮਾਨਾ ਵਾਲਾ 'ਚ ਕੋਈ ਧੱਕਾ ਕੀਤਾ ਗਿਆ ਹੁੰਦਾ ਤਾਂ ਜਗਮੀਤ ਬਰਾੜ ਤੇ ਹੋਰਨਾਂ ਕਾਂਗਰਸ ਨੇਤਾਵਾਂ ਦੇ ਨਾਲ ਜ਼ਿਆਦਾਤਰ ਲੋਕ ਹੁੰਦੇ।