www.sabblok.blogspot.com
ਬਠਿੰਡਾ-
ਪੰਜਾਬ ਸਰਕਾਰ ਦੇ ਕਾਨੂੰਨ ਮੁਤਾਬਿਕ ਵਿਦਿਅਕ ਸੰਸਥਾਵਾਂ ਅਤੇ ਧਾਰਮਿਕ ਸਥਾਨਾਂ ਦੇ ਨੇੜੇ
ਸ਼ਰਾਬ ਦੇ ਠੇਕੇ ਨਹੀਂ ਖੁੱਲ੍ਹ ਸਕਦੇ ਪਰ ਇਹ ਕਾਨੂੰਨ ਕਾਗਜ਼ਾਂ ਤੱਕ ਸੀਮਤ ਹੈ। ਇਸ ਦੀ
ਤਾਜ਼ਾ ਮਸਾਲ ਓਦ੍ਹੋ ਵੇਖਣ ਨੂੰ ਮਿਲੀ ਜਦੋ ਬਾਦਲ ਪਰਿਵਾਰ ਦੀ ਨੂਹ ਹਰਸਿਮਰਤ ਕੌਰ ਬਾਦਲ ਦੇ
ਲੋਕਸਭਾ ਹਲਕੇ ਦੇ ਪਿੰਡ ਸੰਗਤ ਕਲਾ ਦੇ ਲੋਕਾਂ ਨੇ ਗੁਰਦੁਆਰਾ ਭਾਈਆਣਾ ਸਾਹਿਬ ਵਿਖੇ
ਨੇੜੇ ਖੁੱਲ੍ਹੇ ਸ਼ਰਾਬ ਦੇ ਠੇਕੇ ਅਤੇ ਅਹਾਤਾ ਚੁਕਵਾਉਣ ਲਈ ਬਹੁਤ ਕੋਸਿ਼ਸ਼ ਕੀਤੀਆਂ ਪਰ
ਠੇਕੇ ਉੱਥੇ ਦਾ ਉੱਥੇ ਹੀ ਹੇੈ। ਪਿੰਡ ਵਾਸੀਆਂ ਦੇ ਇਕੱਤਰ ਹੋ ਕੇ ਕਾਫੀ ਸੰਘਰਸ਼ ਕੀਤਾ
ਹੈ।
ਕੱਲ੍ਹ ਪੰਚਾਇਤੀ ਚੋਣਾਂ ਦੇ ਸਬੰਧ ਵਿੱਚ ਅਕਾਲੀ ਦਲ ਦੇ ਬਠਿੰਡਾ ਦਿਹਾਤੀ ਹਲਕੇ ਤੋਂ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਇਸੇ ਗੁਰੂਘਰ ਵਿੱਚ ਸਿਆਸੀ ਇਕੱਠ ਵਿੱਚ ਸ਼ਾਮਿਲ ਹੋਣ ਆਏ ਤਾਂ ਪਿੰਡ ਵਾਸੀਆਂ ਨੇ ਉਹਨਾਂ ਨੂੰ ਗੇ ਟ ਤੇ ਘੇਰ ਕੇ ਠੇਕਾ ਨਾ ਚੁੱਕੇ ਜਾਣ ਕਾਰਨ ਖਰੀਆਂ ਖਰੀਆਂ ਸੁਣਾਈਆਂ । ਕਿਉਂਕਿ ਪਿੰਡ ਵਾਸੀ ਇਸ ਵਿਧਾਇਕ ਨੂੰ ਪਹਿਲਾਂ ਵੀ ਠੇਕਾ ਚੁੱਕਵਾਉਣ ਲਈ ਬੇਨਤੀ ਕਰ ਚੁੱਕੇ ਸਨ ਪਰ ਉਸਨੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਸੀ ।
ਨਮੋਸ਼ੀ ਦੇ ਮਾਰੇ ਵਿਧਾਇਕ ਨੇ ਛੇਤੀ ਕਾਰਵਾਈ ਕਾਰਨ ਦਾ ਵਾਅਦਾ ਕਰਦੇ ਹੋਏ ਉੱਥੋਂ ਖਿਸਕਣ ਵਿੱਚ ਹੀ ਭਲਾਈ ਸਮਝੀ ।, ਇਸ ਘਟਨਾ ਦੀ ਚਰਚਾ ਹੁਣ ਖੁੰਡ ਚਰਚਾ ਬਣ ਗਈ ਹੈ

No comments:
Post a Comment