jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 23 May 2013

ਜਗਰਾਉਂ 'ਚ ਅਰਬਾਂ ਦੇ ਹਵਾਲਾ ਕਾਰੋਬਾਰ ਦਾ ਪਰਦਾਫਾਸ਼

www.sabblok.blogspot.com
ਜਗਰਾਉਂ, 23 ਮਈ (ਗੁਰਦੀਪ ਸਿੰਘ ਮਲਕ)-ਜਗਰਾਉਂ ਸ਼ਹਿਰ 'ਚ ਅੱਜ ਅਚਾਨਕ ਵੱਡੀ ਕਾਰਵਾਈ ਕਰਦਿਆਂ ਇੰਨਫੋਰਸਮੈਂਟ ਵਿਭਾਗ ਦੇ ਚੰਡੀਗੜ੍ਹ, ਦਿੱਲੀ, ਦੇਹਰਾਦੂਨ, ਜਲੰਧਰ ਤੇ ਲੁਧਿਆਣਾ 
ਦੀਆਂ ਟੀਮਾਂ, ਖੂਫੀਆ ਵਿਭਾਗ ਤੇ ਪੁਲਿਸ ਜ਼ਿਲ੍ਹਾ ਲੁਧਿਆਣਾ ਸ਼ਹਿਰੀ ਤੇ ਦਿਹਾਤੀ ਪੁਲਿਸ ਦੀਆਂ ਸਾਂਝੀਆਂ ਟੀਮਾਂ ਵਲੋਂ ਜਗਰਾਉਂ ਦੇ ਪ੍ਰਸਿੱਧ ਮਨੀਚੇਂਜਰ ਵਲੋਂ ਅਰਬਾਂ ਰੁਪਏ ਦੇ ਹਵਾਲਾ ਰਕਮ ਦੇ ਕਾਰੋਬਾਰ ਕਰਨ ਦਾ ਪਰਦਾ ਫਾਸ਼ ਕੀਤਾ ਗਿਆ। ਇਨ੍ਹਾਂ ਟੀਮਾਂ ਨੇ ਮਨੀਚੇਂਜਰ ਦੇ ਦਫ਼ਤਰ, ਘਰ ਤੇ ਹੋਰ ਟਿਕਾਣਿਆਂ 'ਤੇ ਛਾਪੇਮਾਰੀ ਕਰਕੇ 74 ਲੱਖ ਰੁਪਏ ਭਾਰਤੀ ਕਰੰਸੀ, 2 ਲੱਖ ਦੀ ਰਕਮ ਦੇ ਡਾਲਰ ਤੇ ਹੋਰ ਕਈ ਦੇਸ਼ਾਂ ਦੀ ਕਰੰਸੀ ਬਰਾਮਦ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਇੰਨਫੋਰਸਮੈਂਟ ਵਿਭਾਗ ਦੇ ਡਿਪਟੀ ਡਾਇਰੈਕਟਰ, ਆਈ.ਪੀ.ਐਸ. ਅਧਿਕਾਰੀ ਹਿਮਾਂਸ਼ੂ ਕੁਮਾਰ ਲਾਲ ਦੀ ਅਗਵਾਈ 'ਚ ਪੰਜਾਬ ਪੁਲਿਸ ਦੇ ਖੂਫੀਆ ਵਿਭਾਗ ਤੇ ਡੀ.ਸੀ.ਪੀ. ਲੁਧਿਆਣਾ ਹਰਸ਼ ਬਾਂਸਲ ਦੀ ਅਗਵਾਈ 'ਚ ਭਾਰੀ ਪੁਲਿਸ ਫੋਰਸ ਨਾਲ ਜਗਰਾਉਂ ਦੇ ਝਾਂਸੀ ਰਾਣੀ ਚੌਕ ਨੇੜੇ ਸਥਿਤ ਚੀਨਾ ਮਨੀਚੇਂਜਰ ਦੇ ਦਫ਼ਤਰ ਤੇ ਉਸਦੀ ਰਿਹਾਇਸ਼ੀ ਕੋਠੀ 'ਚ ਇਕੱਠੀ ਛਾਪੇਮਾਰੀ ਕੀਤੀ । ਇਸ ਟੀਮ ਨੇ ਦਫ਼ਤਰ ਤੇ ਕੋਠੀ 'ਚ ਛਾਪੇਮਾਰੀ ਦੌਰਾਨ ਪੂਰਾ ਇਲਾਕਾ ਪੁਲਿਸ ਛਾਉਣੀ 'ਚ ਤਬਦੀਲ ਕਰ ਦਿੱਤਾ ਤੇ ਇਸ ਮਨੀਚੇਂਜ਼ਰ ਦੇ ਦਫ਼ਤਰ ਤੇ ਕੋਠੀ 'ਚ ਕਈ ਘੰਟਿਆਂ ਦੀ ਤਲਾਸ਼ੀ ਦੇ ਆਪ੍ਰੇਸ਼ਨ ਦੌਰਾਨ ਟੀਮ ਨੂੰ 74 ਲੱਖ ਰੁਪਏ ਭਾਰਤੀ ਕਰੰਸੀ ਸਮੇਤ ਲੱਖਾਂ ਰੁਪਏ ਦੀ ਵਿਦੇਸ਼ੀ ਕਰੰਸੀ ਵੀ ਬਰਾਮਦ ਹੋਈ। ਜਿਨ੍ਹਾਂ 'ਚ ਡਾਲਰ, ਪੌਂਡ, ਯੂਰੋ ਆਦਿ ਸ਼ਾਮਿਲ ਹਨ । ਇਸ ਮੌਕੇ ਇੰਨਫੋਰਸਮੈਂਟ ਦੇ ਅਧਿਕਾਰੀ ਗੁਰਨਾਮ ਸਿੰਘ ਨੇ ਇਸ ਕਾਰਵਾਈ ਦੌਰਾਨ ਇਕ ਵੱਡਾ ਖੁਲਾਸਾ ਕਰਦੇ ਕਿਹਾ ਕਿ ਉਨ੍ਹਾਂ ਨੂੰ ਉਕਤ ਮਨੀਚੇਂਜਰ ਵਿਜੈ ਗੋਇਲ ਉਰਫ ਚੀਨਾ ਵਲੋਂ ਇਕ ਮਹੀਨੇ 'ਚ 100 ਕਰੋੜ (ਇਕ ਅਰਬ) ਦਾ ਕਾਰੋਬਾਰ ਕਰਨ ਦੇ ਕਾਗਜ਼ਾਤ ਬਰਾਮਦ ਹੋਏ। ਇਸ ਤੋਂ ਇਲਾਵਾ ਇਸ ਮਨੀਚੇਂਜਰ ਵੱਲੋਂ ਰੋਜ਼ਾਨਾ ਘੱਟੋ-ਘੱਟ ਇਕ ਕਰੋੜ ਤੋਂ ਜ਼ਿਆਦਾ ਰਾਸ਼ੀ ਦਾ ਹਵਾਲਾ ਕਾਰੋਬਾਰ ਕੀਤਾ ਜਾ ਰਿਹਾ ਹੈ। ਜਿਸ ਦੇ ਪੁਖਤਾ ਸਬੂਤ ਵੀ ਹਾਸਿਲ ਹੋਏ ਹਨ। ਉਨ੍ਹਾਂ ਦੱਸਿਆ ਮਨੀਚੇਂਜਰ ਦਾ ਹਵਾਲਾ ਰਕਮ ਦਾ ਕਾਰੋਬਾਰ ਪੂਰੇ ਵਿਸ਼ਵ 'ਚ ਫੈਲਿਆ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਜਾਂਚ 'ਚ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।

No comments: