jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 7 September 2013

ਲੁਧਿਆਣਾ ਵਿੱਚ ਸੈਕਸ ਸਕੈਂਡਲ , ਖਾਨਦਾਨੀ ਵੈਦ ਬਲਵਿੰਦਰ ਸਿੰਘ ਵਾਲੀਆ ਸਮੇਤ 34 ਨਾਮਜ਼ਦ

www.sabblok.blogspot.com
ਲੁਧਿਆਣਾ ਵਿਖੇ ਮਰਦਾਨਾ ਤਾਕਤ ਦੀਆਂ ਦਵਾਈਆਂ ਦਿੰਦੇ ਖਾਨਦਾਨੀ ਵੈਦ ਬਲਵਿੰਦਰ ਸਿੰਘ ਵਾਲੀਆ   ਦੇ ਹੋਟਲ ਡਾਇਮੰਡ  ਵਿੱਚੋਂ ਪੁਲੀਸ  ਸੈਕਸ ਸਕੈਡਲ ਚਲਾਉਣ ਦੇ ਦੋਸ਼ ਹੇਠ  18 ਜੋੜਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਵਿੱਚ  ਜਿ਼ਆਦਾਤਰ ਫੈਸ਼ਨ ਡਿਜ਼ਾਈਨਿੰਗ ਸੈਂਟਰ ਨਾਲ ਸਬੰਧਤ ਵਿਦਿਆਰਥੀ ਅਤੇ ਵਿਦਿਆਰਥਣਾਂ ਹਨ।ਪੁਲੀਸ ਮੁਤਾਿਕਬ ਇੱਥੇ ਗਾਹਕਾਂ ਦੀ ਮੰਗ ਤੇ ਵਿਦਿਆਰਥਣਾਂ ਬੁਲਾਈਆਂ ਜਾਂਦੀਆਂ ਸਨ । ਥਾਣਾ ਡਵੀਜ਼ਨ 5 ਦੀ ਪੁਲਸ ਨੇ ਇਸ ਸਬੰਧ ‘ਚ ਫੜੇ ਗਏ 18 ਜੋੜਿਆਂ ਖਿਲਾਫ ਇਮੋਰਲ ਟਰੈਫਕਿੰਗ ਐਕਟ ਅਤੇ 5 ਆਈ। ਪੀ। ਸੀ। ਤਹਿਤ ਹੋਟਲ ਮਾਲਕ ਬਲਵਿੰਦਰ ਸਿੰਘ ਅਤੇ ਮੈਨੇਜਰ ਰਾਮ ਨੈਨ ਪਾਂਡੇ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਕਿਉਂਕਿ ਇਹ ਹੋਟਲ ਇਕ ਸਰਕਾਰੀ ਸਕੂਲ ਦੇ ਕੋਲ ਹੈ।  ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਇੰਸਪੈਕਟਰ ਧਰਮਪਾਲ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਨੂੰ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਹੋਟਲ ‘ਚ ਦੇਹ ਵਪਾਰ ਦਾ ਧੰਦਾ ਸ਼ਰੇਆਮ ਚੱਲ ਰਿਹਾ ਹੈ, ਅੱਜ ਵੀ ਇਥੇ ਹੋਟਲ ਦੇ ਸਾਰੇ ਕਮਰੇ ਭਰੇ ਹੋਏ ਸਨ, ਜਿਸ ‘ਤੇ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਨੋਟਿਸ ‘ਚ ਲਿਆਂਦਾ ਗਿਆ ਅਤੇ ਏ। ਡੀ। ਸੀ। ਪੀ। ਜੋਗਿੰਦਰ ਸਿੰਘ ਅਤੇ ਏ। ਸੀ। ਪੀ। ਗੁਰਪ੍ਰੀਤ ਪੁਰੇਵਾਲ ਦੀ ਅਗਵਾਈ ‘ਚ ਹੋਟਲ ‘ਚ ਰੇਡ ਮਾਰੀ ਗਈ। ਉਥੇ ਪੁਲਸ ਨੇ 18 ਜੋੜਿਆਂ ਨੂੰ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਹੋਟਲ ਮੈਨੇਜਰ ਨੂੰ ਕਾਬੂ ਕਰ ਲਿਆ ਗਿਆ ਹੈ, ਜਦਕਿ ਹੋਟਲ ਮਾਲਕ ਪੁਲਸ ਛਾਪੇ ਤੋਂ ਪਹਿਲਾਂ ਹੀ ਫਰਾਰ ਹੋ ਗਿਆ ਸੀ। ਧਰਮਪਾਲ ਦਾ ਕਹਿਣਾ ਸੀ ਕਿ ਫੜੇ ਗਏ ਜੋੜਿਆਂ ‘ਚ ਜ਼ਿਆਦਾਤਰ ਕਾਲਜ ਵਿਦਿਆਰਥੀ ਅਤੇ ਵਿਦਿਆਰਥਣਾਂ ਹਨ। ਉਸ ਸਮੇਂ ਹੋਟਲ ਦੇ ਹਰੇਕ ਕਮਰੇ ‘ਚ ਫੜੇ ਗਏ ਜੋੜੇ ਇਤਰਾਜ਼ਯੋਗ ਸਥਿਤੀ ‘ਚ ਮਿਲੇ ਸਨ। ਪੁਲਸ ਇਨ੍ਹਾਂ ਸਾਰਿਆਂ ਦਾ ਰਿਮਾਂਡ ਲੈ ਕੇ ਇਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ।

No comments: