ਨਵੀਂ ਦਿੱਲੀ, 2 ਸਤੰਬਰ (ਏਜੰਸੀ) - ਦੇਸ਼ ਦੀ ਖੁਫੀਆ ਏਜੰਸੀਆਂ ਇਸ ਗੱਲ 'ਤੇ ਖੁਸ਼ ਹਨ ਕਿ ਇੰਡੀਅਨ ਮੁਜਾਹਦੀਨ ਦੇ ਕਥਿਤ ਮੁੱਖ ਸਰਗਨੇ ਯਾਸੀਨ ਭਟਕਲ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪਰ ਦੇਸ਼ 'ਚ ਅੱਤਵਾਦ ਦੀ ਚੁਣੌਤੀ ਇਸ ਤੋਂ ਕਿਤੇ ਵੱਡੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਮੁਤਾਬਕ ਇਸ ਸਮੇਂ ਦੇਸ਼ 'ਚ 36 ਅੱਤਵਾਦੀ ਸੰਗਠਨ ਤੇ 9 ਅਲਗਾਵਵਾਦੀ ਸੰਗਠਨ ਕੰਮ ਕਰ ਰਹੇ ਹਨ। ਲੋਕਸਭਾ 'ਚ ਇੱਕ ਸਵਾਲ ਦੇ ਜਵਾਬ 'ਚ ਗ੍ਰਹਿ ਰਾਜ ਮੰਤਰੀ ਆਰ. ਪੀ. ਐਨ ਸਿੰਘ ਨੇ ਕਿਹਾ ਕਿ ਖੁਫੀਆ ਸੰਸਥਾਵਾਂ ਕੋਲੋਂ ਮਿਲੀ ਜਾਣਕਾਰੀ ਦੇ ਮੁਤਾਬਕ ਦੇਸ਼ 'ਚ ਚਲਣ ਵਾਲੀਆਂ ਜਿਆਦਾਤਰ ਅੱਤਵਾਦੀ ਕਾਰਵਾਈਆਂ ਅਕਸਰ ਵਿਦੇਸ਼ 'ਚ, ਖਾਸ ਕਰਕੇ ਪਾਕਿਸਤਾਨ 'ਚ ਬੈਠੇ ਅੱਤਵਾਦੀ ਸੰਗਠਨਾਂ ਦੇ ਇਸ਼ਾਰੇ 'ਤੇ ਅੰਜਾਮ ਦਿੱਤੀਆਂ ਜਾਂਦੀਆਂ ਹਨ। ਪਾਕਿਸਤਾਨ 'ਚ ਬੈਠੇ ਭਾਰਤ ਦੇ ਅੱਤਵਾਦੀ ਸੰਗਠਨਾਂ ਦੇ ਆਕਾ ਇਨ੍ਹਾਂ ਅੱਤਵਾਦੀਆਂ ਨੂੰ ਰਹਿਣ ਲਈ ਜਗ੍ਹਾ, ਪੈਸਾ, ਟ੍ਰੇਨਿੰਗ ਤੇ ਹਥਿਆਰ ਉਪਲੱਬਧ ਕਰਵਾਉਂਦੇ ਹਨ