www.sabblok.blogspot.com
ਨਵੀਂ ਦਿੱਲੀ ¸ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਦੀ ਹਿਰਾਸਤ ਵਿਚ ਭੇਜੇ ਗਏ ਦਹਿਸ਼ਤਗਰਦ ਯਾਸਿਨ ਭਟਕਲ ਦੀ ਗ੍ਰਿਫਤਾਰੀ ਦਾ ਸਬੱਬ ਉਸਦੀ ਪਤਨੀ ਬਣੀ ਹੈ। ਭਟਕਲ ਨੇ ਈਦ ਦੇ ਮੌਕੇ ‘ਤੇ ਆਪਣੀ ਪਤਨੀ ਨੂੰ ਇਕ ਲੱਖ ਰੁਪਏ ਤੋਹਫੇ ਵਜੋਂ ਭੇਜੇ ਸਨ, ਉਹ ਵੀ ਆਮ ਬੈਂਕ ਸਾਧਨਾਂ ਰਾਹੀਂ। ਉਸ ਨੇ ਆਪਣੀ ਪਤਨੀ ਨੂੰ ਖਤ ਵੀ ਲਿਖੇ ਸਨ। ਪਤਨੀ ਜ਼ਾਹਿਦਾ ਨਾਲ ਉਹ ਨਿਰੰਤਰ ਫੋਨ ‘ਤੇ ਗੱਲਬਾਤ ਕਰਦਾ ਸੀ। ਉਹ ਆਪਣੇ ਅਤੇ ਆਪਣੇ ਦਹਿਸ਼ਤਗਰਦ ਤਾਣੇ-ਬਾਣੇ ਦੇ ਲਈ ਤਕਰੀਬਨ 6 ਕਰੋੜ ਰੁਪਏ ਹਰ ਸਾਲ ਖਰਚ ਕਰਦਾ ਸੀ। ਇਹ ਰਕਮ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਵਲੋਂ ਮੁਹੱਈਆ ਕਰਾਈ ਜਾਂਦੀ ਸੀ। ਇਸੇ ਦੌਰਾਨ ਬਿਹਾਰ ਦੇ ਪੁਲਸ ਮਹਾ ਨਿਰਦੇਸ਼ਕ ਅਭਿਆਨੰਦ ਨੇ ਕਿਹਾ ਕਿ ਭਟਕਲ ਤੇ ਅਸਦੁਲਾ ਉਰਫ ਹੱਡੀ ਤੋਂ ਬਿਹਾਰ ਪੁਲਸ ਵਲੋਂ ਐੱਨ. ਆਈ. ਏ. ਤੇ ਖੁਫੀਆ ਏਜੰਸੀ ਨਾਲ ਕਈ ਵਾਰ ਡੂੰਘੀ ਪੁੱਛਗਿਛ ਕੀਤੀ ਗਈ ਸੀ। ਉਨ੍ਹਾਂ ਦਸਿਆ ਕਿ ਕੇਂਦਰੀ ਖੁਫੀਆ ਏਜੰਸੀ ਇਕ ਹੋਰ ਰਾਜ ਦੀ ਪੁਲਸ ਦੇ ਪ੍ਰਤੱਖ ਸਹਿਯੋਗ ਨਾਲ ਹੀ 29 ਅਗਸਤ ਦੀ ਸਵੇਰੇ ਭਟਕਲ ਅਤੇ ਹੱਡੀ ਨੂੰ ਰਕਸੌਲ ਥਾਣਾ ਇਲਾਕੇ ਵਿਚੋਂ ਗ੍ਰਿਫਤਾਰ ਕੀਤਾ ਗਿਆ ਸੀ।
ਪਾਕਿਸਤਾਨੀ ਫੌਜ ਦਾ ਲੈਫਟੀਨੈਂਟ ਕਰਨਲ ਸੀ ਭਟਕਲ ਦਾ ਆਕਾ : ਭਟਕਲ ਜਿਸ ਦਾ ਅਸਲੀ ਨਾਂ ਮੁਹੰਮਦ ਅਹਿਮਦ ਜਰਾਰ ਸਿੱਧੀਬਾਬਾ ਹੈ, ਦਾ ਆਕਾ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਵਿਚ ਕੰਮ ਕਰਨ ਵਾਲਾ ਪਾਕਿ ਫੌਜ ਦਾ ਇਕ ਲੈਫਟੀਨੈਂਟ ਕਰਨਲ ਸੀ ਜੋ ਉਸਨੂੰ ਫੋਨ ਅਤੇ ਈ-ਮੇਲ ਉੱਤੇ ਨਿਰਦੇਸ਼ ਦਿੰਦਾ ਸੀ ਅਤੇ ਕੀਤੇ ਗਏ ਕੰਮ ਦਾ ਹਾਲ ਜਾਣਦਾ ਸੀ।

No comments:
Post a Comment