jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 7 September 2013

ਕੇਦਾਰ ਘਾਟੀ ‘ਚ 68 ਹੋਰ ਲਾਸ਼ਾਂ ਮਿਲੀਆਂ

www.sabblok.blogspot.com

ਦੇਹਰਾਦੂਨ : ਉਤਰਾਖੰਡ ਆਫਤ ‘ਚ ਮਰਨ ਵਾਲਿਆਂ ਦੀ ਗਿਣਤੀ ‘ਚ ਲਗਾਤਾਰ ਵਾਧਾ ਦਰਜ ਹੋ ਰਿਹਾ ਹੈ। ਕੇਦਾਰਨਾਥ ਮੰਦਰ ਦੇ ਰਸਤੇ ‘ਚ 68 ਲਾਸ਼ਾਂ ਹੋਰ ਮਿਲੀਆਂ ਹਨ ਜੋ ਉਨ੍ਹਾਂ ਸ਼ਰਧਾਲੂਆਂ ਦੀਆਂ ਮੰਨੀਆਂ ਜਾ ਰਹੀਆਂ ਹਨ ਜੋ ਜੂਨ ‘ਚ ਆਏ ਭਿਆਨਕ ਹੜ੍ਹਾਂ ਤੋਂ ਬਚਣ ਲਈ ਪਹਾੜੀਆਂ ‘ਤੇ ਚੜ੍ਹ ਗਏ ਅਤੇ ਉੱਥੇ ਭੁੱਖ ਅਤੇ ਠੰਡ ਨਾਲ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਡਿਪਟੀ ਕਮਿਸ਼ਨਰ ਆਰ. ਐੱਸ. ਮੀਣਾ ਨੇ ਦੱਸਿਆ ਕਿ ਬੁਰੀ ਤਰ੍ਹਾਂ ਸੜੀਆਂ 68 ਲਾਸ਼ਾਂ ਗਰੂੜਚੱਟੀ ਅਤੇ ਗੌਰੀਕੁੰਡ ਦਰਮਿਆਨ ਪਹਾੜੀਆਂ ‘ਤੇ ਮਿਲੀਆਂ, ਜਿਨ੍ਹਾਂ ਦਾ ਸ਼ੁੱਕਰਵਾਰ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਤੋਂ 2 ਦਿਨ ਪਹਿਲਾਂ ਕੇਦਾਰਨਾਥ ਨੇੜੇ 64 ਲਾਸ਼ਾਂ ਦਾ ਦਾਹ ਸੰਸਕਾਰ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ,”ਉਨ੍ਹਾਂ ਦਾ ਰਵਾਇਤੀ ਵਿਧੀ ਅਨੁਸਾਰ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਪਛਾਣ ਲਈ ਡੀ. ਐੱਨ. ਏ. ਨਮੂਨੇ ਲੈਣੇ, ਪੰਚਨਾਮਾ ਕਰਨ ਅਤੇ ਉਨ੍ਹਾਂ ਵੱਲੋਂ ਪਾਈਆਂ ਗਈਆਂ ਚੂੜੀਆਂ, ਕੁੰਡਲ ਆਦਿ ਵਰਗੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਿਆ ਜਾ ਰਿਹਾ ਹੈ।” ਅਧਿਕਾਰੀਆਂ ਨੇ ਦੱਸਿਆ ਕਿ ਆਫਤ ਨਾਲ ਉੱਚ ਪ੍ਰਭਾਵਿਤ ਕੇਦਾਰਘਾਟੀ ‘ਚ ਮੰਗਲਵਾਰ ਨੂੰ ਤਲਾਸ਼ੀ ਮੁਹਿੰਮ ਦਾ ਤੀਜਾ ਪੜਾਅ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਕੁਲ 166 ਲਾਸ਼ਾਂ ਬਰਾਮਦ ਹੋ ਚੁਕੀਆਂ ਹਨ, ਜਿਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਚੁਕਿਆ ਹੈ। ਪਹਿਲੇ 2 ਪੜਾਆਂ ‘ਚ 200 ਤੋਂ ਜ਼ਿਆਦਾ ਲਸ਼ਾਂ ਕੱਢੀਆਂ ਗਈਆਂ। ਸੂਤਰਾਂ ਦਾ ਕਹਿਣਾ ਹੈ ਕਿ ਹੁਣ ਮਰਨ ਵਾਲਿਆਂ ਦਾ ਅਧਿਕਾਰਤ ਅੰਕੜਾ 1000 ਨੂੰ ਪਾਰ ਕਰ ਚੁਕਿਆ ਹੈ। ਹਾਲਾਂਕਿ ਗੈਰ-ਸਰਕਾਰੀ ਸੰਗਠਨਾਂ ਦਾ ਕਹਿਣਾ ਹੈ ਕਿ ਤ੍ਰਾਸਦੀ ‘ਚ ਹਜ਼ਾਰਾਂ ਲੋਕ ਮਾਰੇ ਗਏ ਹਨ, ਜਿਨ੍ਹਾਂ ‘ਚੋਂ ਬਹੁਤ ਸਾਰੇ ਲੋਕਾਂ ਦਾ ਪ੍ਰਤੀਕੂਲ ਪਰਬਤੀ ਉੱਚਾਈਆਂ ਕਾਰਨ ਪਤਾ ਨਹੀਂ ਲੱਗ ਸਕਿਆ ਹੈ। ਤਲਾਸ਼ੀ ਮੁਹਿੰਮ ਦੇ ਐਤਵਾਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਪਰਬਤਰੋਹੀ ਅਤੇ ਉਤਰਾਖੰਡ ਪੁਲਸ ਦੇ ਕਮਾਂਡੋ 12500-13000 ਉੱਚਾਈ ‘ਤੇ ਅੰਜਾਮ ਦੇ ਰਹੇ ਹਨ

No comments: