jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 5 September 2013

ਲਵ ਮੈਰਿਜ ਦੇ ਪੰਜ ਮਹੀਨੇ ਪਿੱਛੋਂ ਵਿਆਹੁਤਾ ਦੀ ਮੌਤ

www.sabblok.blogspot.com
ਲਵ ਮੈਰਿਜ ਦੇ ਪੰਜ ਮਹੀਨੇ ਪਿੱਛੋਂ ਵਿਆਹੁਤਾ ਦੀ ਮੌਤ
ਬੰਗਾ, 4 ਸਤੰਬਰ ( ਬਿਊਰੋ)- ਕਰੀਬ ਪੰਜ ਮਹੀਨੇ ਪਹਿਲਾ ਪਿੰਡ ਖਮਾਂਚੋਂ ‘ਚ ਗੁਆਂਢੀ ਲੜਕੇ ਨਾਲ ਕੋਰਟ ਵਿੱਚ ਜਾ ਕੇ ਲਵ ਮੈਰਿਜ ਕਰਨ ਵਾਲੀ ਰੂਬੀਨਾ ਦੀ ਕੱਲ੍ਹ ਸ਼ੱਕੀ ਹਾਲਾਤ ‘ਚ ਮੌਤ ਹੋ ਗਈ। ਪਤੀ ਮਨਦੀਪ ਸਿੰਘ ਤੇ ਸਹੁਰਾ ਪ੍ਰਕਾਸ਼ ਉਸ ਨੂੰ ਸਿਵਲ ਹਸਪਤਾਲ ਲੈ ਕੇ ਪਹੁੰਚੇ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਪੁਲਸ ਨੇ ਪਤੀ ਮਨਦੀਪ ਸਿੰਘ ਅਤੇ ਸਹੁਰੇ ਪ੍ਰਕਾਸ਼ ਨੂੰ ਹਿਰਾਸਤ ‘ਚ ਲੈ ਲਿਆ। ਪੁਲਸ ਗੁਆਂਢੀਆਂ ਦੇ ਘਰ ਦੇ ਰਸਤੇ ਜਦ ਕਮਰੇ ‘ਚ ਪਹੁੰਚੇ ਤਾਂ ਚੁੰਨੀ ਪੱਖੇ ਨਾਲ ਲਟਕਦੀ ਹੋਈ ਮਿਲੀ। ਪੁਲਸ ਫਿਲਹਾਲ ਆਤਮ ਹੱਤਿਆ ਦਾ ਮਾਮਲਾ ਮੰਨ ਰਹੀ ਹੈ।
ਪੁਲਸ ਨੇ ਰੂਬੀਨਾ ਦੇ ਪਿਤਾ ਮੋਹਨ ਲਾਲ ਦੀ ਸ਼ਿਕਾਇਤ ‘ਤੇ ਉਸ ਦੇ ਪਤੀ, ਸੱਸ, ਸਹੁਰੇ, ਨਨਾਣ ਤੇ ਚਾਚਾ ਸਹੁਰੇ ‘ਤੇ ਆਤਮ ਹੱਤਿਆ ਲਈ ਮਜਬੂਰ ਕਰਨ ਦਾ ਕੇਸ ਦਰਜ ਕੀਤਾ ਹੈ। ਦੱਸਿਆ ਗਿਆ ਹੈ ਕਿ ਰੂਬੀਨਾ ਦੇ ਲਵ ਮੈਰਿਜ ਕਰਨ ਦੇ ਬਾਅਦ ਪੇਕੇ ਪਰਿਵਾਰ ਨੇ ਉਸ ਨਾਲ ਗੱਲਬਾਤ ਬੰਦ ਕਰ ਦਿੱਤੀ ਸੀ। ਰੂਬੀਨਾ ਦੇ ਪਿਤਾ ਮੋਹਨ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਉਸ ਦੀ ਬੇਟੀ ਨੂੰ ਸਹੁਰੇ ਪਰਿਵਾਰ ਵਾਲੇ ਚਾਰ ਮਹੀਨੇ ਤੋਂ ਤੰਗ ਕਰ ਰਹੇ ਸਨ। ਜੇ ਬੇਟੀ ਉਸ ਦੇ ਕੋਲ ਆ ਕੇ ਦੁਖ ਦੱਸਦੀ ਤਾਂ ਉਹ ਪੰਚਾਇਤ ਨਾਲ ਉਸ ਨੂੰ ਇਨਸਾਫ ਦਿਵਾਉਂਦੇ।

No comments: