jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 2 September 2013

ਹੁਣ ਸਿਰਫ਼ ਇਕ ਗੋਲੀ ਕਰੇਗੀ ਐਚਆਈਵੀ ਦਾ ਇਲਾਜ

www.sabblok.blogspot.com
Two drug combo pill to treat HIV
ਹੁਣ ਸਿਰਫ਼ ਇਕ ਗੋਲੀ ਕਰੇਗੀ ਐਚਆਈਵੀ ਦਾ ਇਲਾਜ
ਵਾਸ਼ਿੰਗਟਨ : ਖੋਜੀਆਂ ਨੇ ਐਚਆਈਵੀ ਦੇ ਇਲਾਜ ਦੇ ਕੰਮ ਆਉਣ ਵਾਲੀਆਂ ਦੋ ਦਵਾਈਆਂ ਨੂੰ ਮਿਲਾ ਕੇ ਇਕ ਗੋਲੀ ਦਾ ਰੂਪ ਦੇ ਦਿੱਤਾ ਹੈ। ਪਹਿਲਾਂ ਇਹ ਦਵਾਈਆਂ ਇੰਜੈਕਸ਼ਨ ਜ਼ਰੀਏ ਸਰੀਰ 'ਚ ਪਹੁੰਚਾਈਆਂ ਜਾਂਦੀਆਂ ਸਨ। ਖੋਜੀਆਂ ਨੂੰ ਯਕੀਨ ਹੈ ਕਿ ਇਲਾਜ ਦਾ ਇਹ ਤਰੀਕਾ ਐਚਆਈਵੀ ਵਾਇਰਸ ਖਿਲਾਫ਼ ਜ਼ਿਆਦਾ ਅਸਰਦਾਇਕ ਰਹੇਗਾ। ਜਨਰਲ ਐਂਟੀ ਵਾਇਰਲ ਕੈਮਿਸਟਰੀ ਐਂਡ ਕੀਮੋਥੈਰੇਪੀ 'ਚ ਪ੍ਰਕਾਸ਼ਤ ਇਸ ਖੋਜ ਤਹਿਤ ਡੇਸੀਟੇਬਾਇਨ ਤੇ ਗੇਮਸੀਟੇਬਾਇਨ ਨਾਂ ਦੀਆਂ ਦੋ ਦਵਾਈਆਂ ਦੇ ਮੇਲ ਨਾਲ ਇਕ ਗੋਲੀ ਦਾ ਰੂਪ ਦਿੱਤਾ ਗਿਆ ਹੈ। ਇਸ 'ਚ ਐਚਆਈਵੀ ਦੇ ਮਰੀਜ਼ਾਂ ਦੀਆਂ ਦਵਾਈਆਂ ਦੀ ਉਪਲੱਬਧਤਾ ਸੌਖੀ ਹੋ ਜਾਵੇਗੀ। ਹੁਣ ਤਕ ਇਹ ਦਵਾਈਆਂ ਮਰੀਜ਼ ਦੇ ਸਰੀਰ 'ਚ ਇੰਜੈਕਸ਼ਨ ਜਾਂ ਆਈਵੀ ਜ਼ਰੀਏ ਪਹੁੰਚਾਈਆਂ ਜਾਂਦੀਆਂ ਹਨ। ਮਿਨੇਸੋਟਾ ਯੂਨੀਵਰਸਿਟੀ ਸਥਿਤ ਡਰੱਗ ਡਿਜ਼ਾਈਨ ਸੈਂਟਰ ਦੇ ਪ੍ਰੋਫੈਸਰ ਸਟੀਵਨ ਪੇਟਰਸਨ ਨੇ ਦੱਸਿਆ ਕਿ ਸਾਨੂੰ ਐਚਆਈਵੀ ਦੀਆਂ ਦਵਾਈਆਂ ਨੂੰ ਇਕ ਗੋਲੀ ਦਾ ਰੂਪ ਦੇਣ 'ਚ ਸਫਲਤਾ ਮਿਲੀ ਹੈ। ਐਚਆਈਵੀ ਦੇ ਮਰੀਜ਼ ਹੁਣ ਦਿਨ 'ਚ ਇਸ ਗੋਲੀ ਦੀ ਇਕ ਖੁਰਾਕ ਲੈ ਸਕਣਗੇ। ਡੇਸੀਟੇਬਾਇਨ ਤੇ ਗੇਮਸੀਟੇਬਾਇਨ ਦੋਵੇਂ ਦਵਾਈਆਂ ਸਰਕਾਰ ਵਲੋਂ ਮਨਜ਼ੂਰਸ਼ੁਦਾ ਹਨ, ਜਿਨ੍ਹਾਂ ਨੂੰ ਐਚਆਈਵੀ ਦੇ ਪ੍ਰਭਾਵਸ਼ਾਲੀ ਇਲਾਜ ਲਈ ਅਗਸਤ 2010 ਨਾਲ ਮਿਲਾ ਦਿੱਤਾ ਗਿਆ ਸੀ। ਇਹ ਰਲੇਵਾਂ ਐਚਆਈਵੀ ਵਾਇਰਸ ਨੂੰ ਖਤਮ ਕਰ ਦਿੰਦਾ ਹੈ। ਇਹ ਖਾਸ ਤੌਰ 'ਤੇ ਉਨ੍ਹਾਂ ਮਰੀਜ਼ਾਂ ਲਈ ਜ਼ਿਆਦਾ ਕਾਰਗਰ ਹੁੰਦਾ ਹੈ, ਜਿਨ੍ਹਾਂ 'ਤੇ ਦਵਾਈਆਂ ਨੇ ਆਪਣਾ ਅਸਰ ਦਿਖਾਉਣਾ ਬੰਦ ਕਰ ਦਿੱਤਾ ਹੈ। ਖੋਜੀਆਂ ਦਾ ਕਹਿਣਾ ਹੈ ਕਿ ਮਨੁੱਖਾਂ 'ਚ ਇਹ ਗੋਲੀ ਐਚਆਈਵੀ ਦੇ ਇਲਾਜ ਲਈ ਕੰਮ ਆਏਗੀ, ਉਥੇ ਇਸ ਨੂੰ ਬਿੱਲੀਆਂ 'ਚ ਲਿਊਕੇਮੀਆ ਦੀ ਬਿਮਾਰੀ ਦੇ ਇਲਾਜ 'ਚ ਵਰਤਿਆ ਜਾ ਸਕਦਾ ਹੈ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਆਦਮੀਆਂ 'ਤੇ ਪ੍ਰਯੋਗ ਤੋਂ ਪਹਿਲਾਂ ਗੋਲੀ ਦਾ ਪੂਰੀ ਤਰ੍ਹਾਂ ਪ੍ਰਯੋਗ ਕੀਤਾ ਜਾਣਾ ਬਾਕੀ ਹੈ।

No comments: