ਨਵੀਂ ਦਿੱਲੀ, 2 ਸਤੰਬਰ (ਏਜੰਸੀ) - ਨਾਬਾਲਗ ਨਾਲ ਯੋਨ ਸ਼ੋਸ਼ਣ ਦੇ ਮਾਮਲੇ 'ਚ ਆਸਾਰਾਮ ਜਿੱਥੇ ਪੁਲਿਸ ਰਿਮਾਂਡ 'ਚ ਹਨ ਤਾਂ ਉਥੇ ਹੀ ਆਸਾਰਾਮ ਦੇ ਸੇਵਕ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। ਸੂਤਰਾਂ ਦੇ ਮੁਤਾਬਕ ਆਸਾਰਾਮ ਦੇ ਸੇਵਕ ਸ਼ਿਵਾ ਦਾ ਪੁਲਿਸ ਨੇ ਅੱਜ ਆਸਾਰਾਮ ਨਾਲ ਸਾਹਮਣਾ ਕਰਵਾਇਆ। ਸ਼ਿਵਾ 'ਤੇ ਪੀੜਤ ਲੜਕੀ ਨੂੰ ਆਸਾਰਾਮ ਦੀ ਕੁਟੀਆ 'ਚ ਲਿਆਉਣ ਦਾ ਦੋਸ਼ ਹੈ। ਦੂਜੇ ਪਾਸੇ ਯੋਨ ਸ਼ੋਸ਼ਣ ਦੇ ਦੋਸ਼ਾਂ ਨਾਲ ਘਿਰੇ ਆਸਾਰਾਮ ਕੋਲੋਂ ਅੱਜ ਵੀ ਪੁੱਛਗਿਛ ਜਾਰੀ ਹੈ। ਅੱਜ ਆਸਾਰਾਮ ਦੀ ਪੁਲਿਸ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਸ਼ਾਮ 5 ਵਜੇ ਦੇ ਲਗਭਗ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਉਥੇ ਹੀ ਉਨ੍ਹਾਂ ਦੇ ਵਕੀਲ ਉਨ੍ਹਾਂ ਦੀ ਜ਼ਮਾਨਤ ਲਈ ਅੱਜ ਕੋਰਟ 'ਚ ਅਰਜੀ ਦਾਖਲ ਕਰਨਗੇ।