jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 10 September 2013

ਦਿੱਲੀ ਸਮੂਹਿਕ ਜਬਰ ਜਨਾਹ ਮਾਮਲਾ ਚਾਰੇ ਮੁਲਜ਼ਮ ਦੋਸ਼ੀ ਕਰਾਰ

www.sabblok.blogspot.com
ਲੜਕੀ ਦੇ ਮਾਪਿਆਂ ਨੇ ਕੀਤੀ ਮੌਤ ਦੀ ਸਜ਼ਾ ਦੀ ਮੰਗ---ਸਜ਼ਾ ਦਾ ਐਲਾਨ ਅੱਜ
Delhi rape case
ਚਾਰੇ ਮੁਲਜ਼ਮ ਦੋਸ਼ੀ ਕਰਾਰ


ਨਵੀਂ ਦਿੱਲੀ : ਵਸੰਤ ਵਿਹਾਰ ਦੇ ਚਰਚਿਤ ਸਮੂਹਿਕ ਬਲਾਤਕਾਰ ਮਾਮਲੇ 'ਚ ਸਾਕੇਤ ਅਦਾਲਤ ਨੇ ਚਾਰਾਂ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਅਦਾਲਤ ਨੇ ਆਪਣੇ ਫ਼ੈਸਲੇ 'ਚ ਕਿਹਾ ਕਿ ਇਹ ਿਘਨਾਉਣਾ ਅਪਰਾਧ ਸੋਚੀ-ਸਮਝੀ ਸਾਜ਼ਿਸ਼ ਦਾ ਨਤੀਜਾ ਸੀ ਨਾ ਕਿ ਅਚਾਨਕ ਵਾਪਰੀ ਘਟਨਾ। ਅਦਾਲਤ ਨੇ ਦੋਸ਼ੀ ਮੁਕੇਸ਼ ਕੁਮਾਰ, ਪਵਨ ਗੁਪਤਾ, ਵਿਨੇ ਸ਼ਰਮਾ ਅਤੇ ਅਕਸ਼ੈ ਠਾਕੁਰ ਨੂੰ 11 ਧਾਰਾਵਾਂ ਤਹਿਤ ਹੱਤਿਆ, ਹੱਤਿਆ ਦਾ ਯਤਨ, ਲੁੱਟਖੋਹ, ਸਮੂਹਿਕ ਬਲਾਤਕਾਰ, ਕੁਕਰਮ, ਸਬੂਤ ਨਸ਼ਟ ਕਰਨ ਅਤੇ ਅਪਰਾਧ 'ਚ ਸਮੂਹਿਕ ਹਿੱਸੇਦਾਰੀ ਦਾ ਦੋਸ਼ੀ ਪਾਇਆ ਹੈ। ਦੋਸ਼ੀਆਂ ਦੀ ਸਜ਼ਾ 'ਤੇ ਬਹਿਸ ਬੁੱਧਵਾਰ ਨੂੰ ਹੋਵੇਗੀ ਅਤੇ ਅਦਾਲਤ ਸਜ਼ਾ 'ਤੇ ਫ਼ੈਸਲਾ ਵੀ ਸੁਣਾ ਸਕਦੀ ਹੈ। ਇਸਤਗਾਸਾ ਪੱਧ ਦਾ ਕਹਿਣਾ ਹੈ ਕਿ ਇਹ ਅਪਰਾਧ ਦੁਰਲੱਭਤਮ (ਰੇਅਰੈਸਟ ਆਫ ਰੇਅਰ) ਦੀ ਸ਼੍ਰੇਣੀ ਵਿਚ ਆਉਂਦਾ ਹੈ ਅਤੇ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਜਾਵੇਗੀ। ਵਧੀਕ ਸੈਸ਼ਨ ਜੱਜ ਯੋਗੇਸ਼ ਖੰਨਾ ਨੇ ਫ਼ੈਸਲੇ ਦੇ ਮਹੱਤਵਪੂਰਨ ਤੱਥਾਂ ਨੂੰ ਪੜ੍ਹਦਿਆਂ ਮਹਿਜ਼ ਪੰਜ ਮਿੰਟ 'ਚ ਫ਼ੈਸਲਾ ਸੁਣਾ ਦਿੱਤਾ। ਅਦਾਲਤ ਨੇ 237 ਸਿਫ਼ਆਂ ਦੇ ਫ਼ੈਸਲੇ 'ਚ ਚਾਰਾਂ ਮੁਲਜ਼ਮਾਂ ਵੱਲੋਂ ਕੀਤੇ ਗਏ ਅਪਰਾਧ ਦੀ ਵਰਨਣ, ਅਪਰਾਧ 'ਚ ਉਨ੍ਹਾਂ ਦੀ ਹਿੱਸੇਦਾਰੀ ਅਤੇ ਸ਼ਮੂਲੀਅਤ ਨੂੰ ਬਿਆਨ ਕੀਤਾ ਹੈ। 16 ਦਸੰਬਰ 2012 ਨੂੰ ਵਸੰਤ ਵਿਹਾਰ ਇਲਾਕੇ 'ਚ ਡਾਕਟਰੀ ਦੀ ਵਿਦਿਆਰਥਣ ਨਾਲ ਚਲਦੀ ਬੱਸ ਵਿਚ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਪੀੜਤਾ ਦੀ 29 ਦਸੰਬਰ ਨੂੰ ਸਿੰਗਾਪੁਰ ਦੇ ਇਕ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਸੀ। ਪੁਲਸ ਨੇ ਇਸ ਮਾਮਲੇ 'ਚ ਬੱਸ ਡਰਾਈਵਰ ਰਾਮ ਸਿੰਘ ਤੇ ਉਸ ਦੇ ਭਰਾ ਮੁਕੇਸ਼ ਦੇ ਨਾਲ ਨਾਲ ਵਿਨੇ, ਪਵਨ, ਅਕਸ਼ੈ ਠਾਕੁਰ ਅਤੇ ਇਕ ਨਾਬਾਲਿਗ ਨੂੰ ਗਿ੍ਰਫ਼ਤਾਰ ਕੀਤਾ ਸੀ। ਰਾਮ ਸਿੰਘ ਦੀ ਤਿਹਾੜ ਜੇਲ੍ਹ ਵਿਚ ਮੌਤ ਹੋ ਚੁੱਕੀ ਹੈ ਜਦਕਿ ਬਾਲ ਅਦਾਲਤ ਨਾਬਾਲਿਗ ਨੂੰ ਲੰਘੀ 31 ਅਗਸਤ ਨੂੰ ਤਿੰਨ ਸਾਲ ਦੀ ਸਜ਼ਾ ਲਈ ਬਾਲ ਸੁਧਾਰ ਗ੍ਰਹਿ ਭੇਜ ਚੁੱਕੀ ਹੈ।
ਸੋਚੀ ਸਮਝੀ ਸਾਜ਼ਿਸ਼ ਤਹਿਤ ਹੱਤਿਆ
ਅਦਾਲਤ ਨੇ ਫ਼ੈਸਲੇ 'ਚ ਕਿਹਾ ਕਿ ਜਿਸ ਤਰ੍ਹਾਂ ਨਾਲ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਉਸ ਹਿਸਾਬ ਨਾਲ ਕੋਲਡ ਬਲੱਡਿਡ ਮਰਡਰ ਭਾਵ ਸੋਚੀ ਸਮਝੀ ਸਾਜ਼ਿਸ਼ ਤਹਿਤ ਬੇਰਹਿਮੀ ਨਾਲ ਹੱਤਿਆ ਕਹਿਣਾ ਉਚਿਤ ਹੋਵੇਗਾ। ਮੁਲਜ਼ਮਾਂ ਨੇ ਅਪਰਾਧਿਕ ਰਣਨੀਤੀ ਤਹਿਤ ਅਪਰਾਧ ਨੂੰ ਅੰਜ਼ਾਮ ਦਿੱਤਾ ਹੈ। ਉਨ੍ਹਾਂ ਪੀੜਤਾ ਤੇ ਉਸ ਦੇ ਦੋਸਤ ਨੂੰ ਬੱਸ 'ਚ ਸਵਾਰੀ ਵਜੋਂ ਨਹੀਂ ਬਲਕਿ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਬਿਠਾਇਆ। ਉਨ੍ਹਾਂ ਨੇ ਉਨ੍ਹਾਂ ਨੂੰ ਬਿਠਾਉਣ ਤੋਂ ਬਾਅਦ ਬੱਸ 'ਚ ਹੋਰ ਕਿਸੇ ਸਵਾਰੀ ਨੂੰ ਨਹੀਂ ਬਿਠਾਇਆ।
ਮੁਸ਼ਕਿਲ ਸੀ ਪੀੜਤਾ ਦਾ ਬਚਣਾ
ਮੁਲਜ਼ਮਾਂ ਨੇ ਪੀੜਤਾ ਨੂੰ ਜੋ ਵੀ ਜ਼ਖ਼ਮ ਦਿੱਤੇ ਸਨ ਉਨ੍ਹਾਂ ਦਾ ਇਲਾਜ ਕਰ ਸਕਣਾ ਨਾਮੁਮਕਿਨ ਸੀ। ਡਾਕਟਰ ਦੀ ਰਿਪੋਰਟ ਤੋਂ ਵੀ ਸਾਬਤ ਹੋਇਆ ਹੈ ਕਿ ਪੀੜਤਾ ਨੂੰ ਅਣਮਨੁੱਖੀ ਤਰੀਕੇ ਨਾਲ ਜ਼ਖ਼ਮ ਦਿੱਤੇ ਗਏ ਸਨ। ਮੁਲਜ਼ਮਾਂ ਦੇ ਇਸ ਗ਼ੈਰ ਮਨੁੱਖੀ ਵਿਹਾਰ ਕਾਰਨ ਪੀੜਤਾ ਦੀ ਜਾਨ ਨਹੀਂ ਬਚ ਸਕੀ। ਇਸ ਅਪਰਾਧ 'ਚ ਸਾਰਿਆਂ ਦੀ ਬਰਾਬਰ ਦੀ ਹਿੱਸੇਦਾਰੀ ਸੀ ਅਤੇ ਇਹ ਸਭ ਸਬੂਤਾਂ ਤੇ ਗਵਾਹਾਂ ਦੇ ਬਿਆਨਾਂ ਤੋਂ ਸਾਬਤ ਹੋਇਆ ਹੈ।
-

No comments: