jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 2 September 2013

ਅਧੂਰੀ ਸੂਚਨਾ ਮੁਹੱਈਆ ਕਰਵਾਉਣ ’ਤੇ ਡੀ.ਈ.ਓ. ਨੂੰ ਕਮਿਸ਼ਨ ਅੱਗੇ ਪੇਸ਼ ਹੋਣ ਦਾ ਹੁਕਮ

www.sabblok.blogspot.com
ਹੁਸ਼ਿਆਰਪੁਰ, 2 ਸਤੰਬਰ
ਸੂਚਨਾ ਅਧਿਕਾਰ ਐਕਟ ਤਹਿਤ ਬਿਨੈਕਾਰ ਨੂੰ ਅਧੂਰੀ ਸੂਚਨਾ ਮੁਹੱਈਆ ਕਰਨ ’ਤੇ ਪੰਜਾਬ ਰਾਜ ਸੂਚਨਾ ਅਧਿਕਾਰ ਕਮਿਸ਼ਨ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸ) ਹੁਸ਼ਿਆਰਪੁਰ ਨੂੰ 5 ਸਤੰਬਰ ਨੂੰ ਕਮਿਸ਼ਨ ਅੱਗੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦੀ ਹਦਾਇਤ ਕੀਤੀ ਹੈ।
ਪਿੰਡ ਸਮੁੰਦੜਾ ਦੇ ਵਸਨੀਕ ਪਵਨ ਕੁਮਾਰ ਨੇ 15 ਮਾਰਚ ਨੂੰ ਡੀ.ਜੀ.ਐਸ.ਈ. ਦਫ਼ਤਰ ਚੰਡੀਗੜ੍ਹ ਨੂੰ ਸੂਚਨਾ ਅਧਿਕਾਰ ਤਹਿਤ ਪੱਤਰ ਲਿਖ ਕੇ ਇਕ ਅਧਿਆਪਕਾ ਸਬੰਧੀ ਜਾਣਕਾਰੀ ਮੰਗੀ ਸੀ ਕਿ ਉਸ ਵੱਲੋਂ ਹੁਣ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ’ਚ ਕਦੋਂ-ਕਦੋਂ ਅਤੇ ਕਿੱਥੇ-ਕਿੱਥੇ ਡਿਊਟੀ ਦਿੱਤੀ ਗਈ। ਡਿਊਟੀ ਨਾ ਦੇਣ ਦੀ ਹਾਲਤ ਵਿਚ ਇਸ ਦੇ ਸੰਖੇਪ ਕਾਰਨ ਪੁੱਛੇ ਗਏ ਸਨ। ਡੀ.ਜੀ.ਐਸ.ਈ. ਵੱਲੋਂ ਇਹ ਪੱਤਰ ਡੀ.ਈ.ਓ. ਹੁਸ਼ਿਆਰਪੁਰ ਨੂੰ ਭੇਜ ਦਿੱਤਾ ਗਿਆ।
ਜ਼ਿਲ੍ਹਾ ਸਿੱਖਿਆ ਅਧਿਕਾਰੀ (ਸ) ਹੁਸ਼ਿਆਰਪੁਰ ਵੱਲੋਂ ਪਹਿਲਾਂ ਤਾਂ ਨਿਰਧਾਰਿਤ ਸਮੇਂ ’ਚ ਸੂਚਨਾ ਨਹੀਂ ਦਿੱਤੀ ਗਈ ਅਤੇ ਜਦੋਂ ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਪਵਨ ਕੁਮਾਰ ਦੀ ਸ਼ਿਕਾਇਤ ’ਤੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਤਾਂ ਉਨ੍ਹਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋੜਾ ਅਤੇ ਸਰਕਾਰੀ ਮਿਡਲ ਸਕੂਲ ਇਬਰਾਹਿਮਪੁਰ ਦੇ ਪ੍ਰਿੰਸੀਪਲਾਂ ਅਤੇ ਇੰਚਾਰਜ ਦੇ ਪੱਤਰਾਂ ’ਤੇ ਆਧਾਰਤ ਜੋ ਸੂਚਨਾ ਉਪਲਬਧ ਕਰਵਾਈ ਉਹ ਅਧੂਰੀ ਸੀ।
ਇਨ੍ਹਾਂ ਅਧਿਆਪਕਾ ਵੱਲੋਂ 14 ਸਾਲਾਂ ’ਚ ਸਿਰਫ਼ 11 ਦਿਨ ਹੀ ਪ੍ਰੀਖਿਆਵਾਂ ’ਚ ਡਿਊਟੀ ਦਿੱਤੀ ਸਾਹਮਣੇ ਆਉਂਦੀ ਹੈ ਕਿਉਂਕਿ ਅਧਿਕਾਰੀ ਨੇ ਲਿਖ ਦਿੱਤਾ ਸੀ ਕਿ ਕੁਝ ਰਿਕਾਰਡ ਨਸ਼ਟ ਹੋਣ ਕਾਰਨ ਉਪਲਬਧ ਨਹੀਂ ਹੈ। ਡੀ.ਈ.ਓ. ਦਫ਼ਤਰ ਵਲੋਂ ਪਵਨ ਕੁਮਾਰ ਨੂੰ ਅਧੂਰੀ ਸੂਚਨਾ ਡਾਕ ਰਾਹੀਂ ਭੇਜ ਕੇ ਕਮਿਸ਼ਨ ਅੱਗੇ ਦਾਅਵਾ ਕਰ ਦਿੱਤਾ ਗਿਆ ਕਿ ਉਨ੍ਹਾਂ ਨੂੰ ਮੁਕੰਮਲ ਸੂਚਨਾ ਭੇਜੀ ਜਾ ਚੁੱਕੀ ਹੈ ਪਰ ਪਵਨ ਕੁਮਾਰ ਨੇ ਕਮਿਸ਼ਨ ਨੂੰ ਅਸਲੀਅਤ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਸੂਚਨਾ ਜਾਣਬੁੱਝ ਕੇ ਅਧੂਰੀ ਦਿੱਤੀ ਗਈ ਹੈ।
ਕਮਿਸ਼ਨ ਦੇ ਮੈਂਬਰ ਹਰਿੰਦਰਪਾਲ ਸਿੰਘ ਮਾਨ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਨਿੱਜੀ ਤੌਰ ’ਤੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਕਿਹਾ ਹੈ ਅਤੇ ਜੇ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਖ਼ਿਲਾਫ਼ ਸੂਚਨਾ ਅਧਿਕਾਰ ਕਾਨੂੰਨ ਤਹਿਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

No comments: