www.sabblok.blogspot.com
ਟਾਂਡਾ(ਮੋਮੀ, ਸ਼ਰਮਾ, ਖੱਖ)-ਟਾਂਡਾ ਪੁਲਸ ਨੇ ਪਿੰਡ ਮਾਨਪੁਰ ਨਜ਼ਦੀਕ ਇਕ ਤਸਕਰ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸਤਿੰਦਰ ਕੁਮਾਰ ਚੱਢਾ ਨੇ ਦੱਸਿਆ ਕਿ ਪੁਲਸ ਦੀ ਪਕੜ ਵਿਚ ਆਏ ਦੋਸ਼ੀ ਦੀ ਪਛਾਣ ਜਗਤਾਰ ਸਿੰਘ ਪੱਪੂ ਨਿਵਾਸੀ ਰਾਣੀ ਪਿੰਡ ਵਜੋਂ ਹੋਈ ਹੈ। ਉਨ੍ਹਾਂ ਹੋਰ ਦੱਸਿਆ ਕਿ ਇੰਸਪੈਕਟਰ ਸ਼ਿਵ ਸਿੰਘ ਦੀ ਟੀਮ ਵਲੋਂ ਪਿੰਡ ਮਾਨਪੁਰ ਨਜ਼ਦੀਕ ਕੀਤੀ ਗਈ ਨਾਕੇਬੰਦੀ ਦੌਰਾਨ ਜਦੋਂ ਉਕਤ ਦੋਸ਼ੀ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ ਢਾਈ ਕਿਲੋ ਚੂਰਾ-ਪੋਸਤ, 100 ਨਸ਼ੀਲੇ ਕੈਪਸੂਲ ਅਤੇ 300 ਗੋਲੀਆਂ ਮੋਮੋਟਿਲ ਬਰਾਮਦ ਕੀਤੀਆਂ ਅਤੇ ਟਾਂਡਾ ਪੁਲਸ ਨੇ ਉਕਤ ਦੋਸ਼ੀ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
No comments:
Post a Comment