jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 13 September 2013

ਜਗਰਾਂਓ ਹਲਕੇ ਦੇ ਪਿੰਡ ਮਲਕ ਨੂੰ ਮਾਡਲ ਪਿੰਡ ਵਜੋਂ ਵਿਕਸਤ ਕੀਤਾ ਜਾਵੇਗਾ-ਤਿਵਾੜੀ


 ਲੁਧਿਆਣਾ (ਸਤਪਾਲ ਸੋਨੀ ) ਜਿਲਾ ਪ੍ਰਸ਼ਾਸ਼ਨ ਵੱਲੋਂ ਵਿਧਾਨ ਸਭਾ ਹਲਕਾ ਜਗਰਾਂਉ ਦੇ ਪਿੰਡ ਮਲਕ ਨੂੰ ਸਰਵ-ਪੱਖੀ ਵਿਕਾਸ ਲਈ ਚੁਣਿਆ ਗਿਆ ਹੈ ਤਾਂ ਜੋ ਇਸ ਪਿੰਡ ਨੂੰ ਮਾਡਲ ਪਿੰਡ ਵੱਜੋਂ ਵਿਕਸਤ ਕੀਤਾ ਜਾ ਸਕੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਤਿਵਾੜੀ ਨੇ ਇਸ ਪਿੰਡ ਦੇ ਵਿਕਾਸ ਕਾਰਜ਼ਾਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆ ਦਿੱਤੀ। ਇਸ ਮੀਟਿੰਗ ਵਿੱਚ ਹਲਕਾ ਵਿਧਾਇਕ ਸ੍ਰੀ ਐਸ.ਆਰ.ਕਲੇਰ ਅਤੇ ਬਲਾਕ ਸੰਮਤੀ ਜਗਰਾਉ ਦੇ ਚੇਅਰਮੈਨ ਸ. ਦੀਦਾਰ ਸਿੰਘ ਵੀ ਸ਼ਾਮਲ ਹੋਏ। ਸ. ਕਲੇਰ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪਿੰਡ ਦੇ ਵਿਕਾਸ ਲਈ ਉਲੀਕੀਆ ਸਾਰੀਆ ਯੋਜਨਾਵਾਂ ਨਿਸ਼ਚਿਤ ਸਮੇ ਵਿੱਚ ਮੁਕੰਮਲ ਕਰਨੀਆ ਯਕੀਨੀ ਬਣਾਈਆ ਜਾਣ। ਉਹਨਾਂ ਦੱਸਿਆ ਕਿ ਪਿੰਡ ਦੇ ਲੋਕਾਂ ਦੀਆ ਸਮੱਸਿਆਵਾਂ ਅਤੇ ਜਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ-ਵੱਖ ਵਿਭਾਗਾਂ ਵੱਲੋਂ ਵਿਕਾਸ ਯੋਜਨਾਵਾ ਉਲੀਕੀਆ ਗਈਆ ਹਨ।
ਸ੍ਰੀ ਕਲੇਰ ਨੇ ਦੱਸਿਆ ਕਿ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਢੁਕਵੇਂ ਪ੍ਰਬੰਧ ਕੀਤੇ ਜਾਣਗੇ ਅਤੇ ਪਿੰਡ ਦੇ ਛੱਪੜ ਨੂੰ ਮੱਛੀ ਤਲਾਬ ਵੱਜੋਂ ਵਿਕਸਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਨਰੇਗਾ ਸਕੀਮ ਅਧੀਨ ਲੋੜਵੰਦਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਯਤਨ ਕੀਤੇ ਜਾਣਗੇ।ਉਹਨਾਂ ਆਖਿਆ ਪਿੰਡ ਦੀਆ ਸਾਰੀਆ ਲਿੰਕ ਸੜਕਾ, ਗਲੀਆ ਨਾਲੀਆ ਪੱਕੀਆ ਕਰਨ ਦੇ ਨਾਲ-ਨਾਲ ਸੋਲਰ ਸਟਰੀਟ ਲਾਈਟਾਂ ਵੀ ਲਗਾਈਆ ਜਾਣਗੀਆ।ਉਹਨਾਂ ਕਿਹਾ ਕਿ ਪਿੰਡ ਦੇ ਐਲੀਮੈਟਰੀ ਅਤੇ ਹਾਈ ਸਕੂਲ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ ਤਾਂ ਜੋ ਵਿਦਿਆਰਥੀ ਹੋਰ ਬੇਹਤਰ ਮਹੌਲ ਵਿੱਚ ਸਿੱਖਿਆ ਹਾਸਲ ਕਰ ਸਕਣ। ਉਹਨਾਂ ਆਖਿਆ ਕਿ ਪਿੰਡ ਦੇ ਹੈਲਥ ਸਬ-ਸੈਟਰ ਵਿੱਚ ਵੀ ਹੋਰ ਵਧੇਰੇ ਸਹੂਲਤਾਂ ਉਪਲੱਭਧ ਕਰਵਾਈਆ ਜਾਣਗੀਆ।
ਸ੍ਰੀ ਕਲੇਰ ਨੇ ਦੱਸਿਆ ਕਿ ਕਿਸਾਨਾਂ ਦੀ ਭਲਾਈ ਸਰਕਾਰ ਨੇ ਕਈ ਸਕੀਮਾ ਸ਼ੁਰੁ ਕੀਤੀਆ ਹਨ ਅਤੇ ਇਸ ਪਿੰਡ ਵਿੱਚ ‘ਬੀਜ਼ ਪਿੰਡ ਸਕੀਮ’ ਤਹਿਤ ਮਿੱਟੀ ਪਰਖ ਮੁਹਿੰਮ, ਕਿਸਾਨ ਸਿਖਲਾਈ ਕੈਪ, ਔਰਗੈਨਿਕ ਫਾਰਮਿੰਗ ਮੁਹਿੰਮ ਚਲਾਈ ਜਾਵੇਗੀ ਅਤੇ ਕਿਸਾਨਾਂ ਨੂੰ ਬੀਜ਼ਾਂ ਅਤੇ ਖੇਤੀ ਮਸ਼ੀਨਰੀ ਸਬਸਿਡੀ ਤੇ ਮੁਹੱਈਆ ਕਰਵਾਈ ਜਾਵੇਗੀ।ਉਹਨਾਂ ਦੱਸਿਆ ਕਿ ਡੇਅਰੀ, ਸਹਾਇਕ ਧੰਦਿਆਂ ਅਤੇ ਖੇਤੀ ਵਿਭਿੰਨਤਾ ਨੂੰ ਪ੍ਰਫੁੱਲਤ ਕਰਨ ਲਈ ਕਿਸਾਨਾਂ ਨੂੰ ਕਈ ਤਰ•ਾਂ ਦੇ ਨੈਟ ਹਾਊਸ ਲਈ ਅਤੇ ਸ਼ਹਿਦ ਦੇ ਬਕਸੇ ਸਬਸਿਡੀ ਤੇ ਦਿੱਤੇ ਜਾਣਗੇ, ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਹੋਰ ਵਾਧਾ ਹੋਵੇਗਾ। ਉਹਨਾਂ ਦੱਸਿਆ ਕਿ ਭਲਾਈ ਵਿਭਾਗ ਵੱਲੋਂ ਗਰੀਬ ਲੋਕਾਂ ਦੀ ਸਹਾਇਤਾ ਲਈ ਸ਼ਗਨ ਸਕੀਮ, ਬੁਢਾਪਾ ਪੈਨਸ਼ਨ, ਮਕਾਨ ਬਨਾਉਣ ਲਈ ਮਾਲੀ ਸਹਾਇਤਾ ਅਤੇ ਧਰਮਸ਼ਾਲਾ ਆਦਿ ਸਕੀਮਾਂ ਸ਼ੁਰੂ ਕੀਤੀਆ ਹੋਈਆ ਹਨ ਅਤੇ ਇਹਨਾਂ ਨੂੰ ਹੋਰ ਵੀ ਪ੍ਰਾਰਦਰਸ਼ੀ ਢੰਗ ਨਾਲ ਲਾਗੂ ਕੀਤਾ ਜਾਵੇਗਾ, ਤਾਂ ਜੋ ਕਿਸੇ ਵੀ ਲਾਭਪਾਤਰੀ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਇਸ ਤੋਂ ਇਲਾਵਾ ਔਰਤਾਂ ਦੀ ਭਲਾਈ ਲਈ ਪਿੰਡ ਵਿੱਚ ਸੈਲਫ-ਹੈਲਪ ਗਰੁੱਪ, ਐਨ.ਆਰ.ਐਲ.ਐਮ ਸਕੀਮ ਅਧੀਨ ਤਿਆਰ ਕੀਤੇ ਜਾਣਗੇ ਅਤੇ 12ਵੀਂ ਕਲਾਸ ਪਾਸ ਲੜਕੀਆਂ ਲਈ ਸਿਲਾਈ ਸੈਂਟਰ ਪਿੰਡ ਵਿੱਚ ਖੋਲਿਆ ਜਾਵੇਗਾ। ਉਹਨਾ ਕਿਹਾ ਕਿ ਬੀ.ਪੀ.ਐਲ ਸਕੀਮ ਅਧੀਨ ਬੇਰੋਜ਼ਗਾਰਾਂ ਨੂੰ ਆਪਣਾ ਕੰਮ-ਧੰਦਾ ਸ਼ੁਰੂ ਕਰਨ ਲਈ ਬੈਂਕਾਂ ਤੋਂ ਵੱਧ ਤੋਂ ਵੱਧ ਕਰਜ਼ਾ ਵੀ ਦਿਵਾਏ ਜਾਣਗੇ।

No comments: