jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 9 September 2013

ਨਰਿੰਦਰ ਮੋਦੀ ਦੇ ਭਾਸ਼ਣ ਲਈ ਦੋ ਕਰੋੜ ਖਰਚ ਕੇ ਨਕਲੀ ਲਾਲ ਕਿਲ੍ਹਾ ਬਣਵਾਇਆ

www.sabblok.blogspot.com

ਅੰਬਿਕਾਪੁਰ : ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਲਈ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਆਪਣੇ ਸੂਬੇ ‘ਚ ‘ਲਾਲ ਕਿਲ੍ਹਾ’ ਤਿਆਰ ਕਰਵਾ ਦਿੱਤਾ। ਨਰਿੰਦਰ ਮੋਦੀ ਨੇ ਕੱਲ੍ਹ ਇਸ ਲਾਲ ਕਿਲ੍ਹੇ ਤੋਂ ਰੈਲੀ ਨੂੰ ਸੰਬੋਧਨ ਕੀਤਾ। ਕਾਂਗਰਸ ਨੇ ਦਿੱਲੀ ਦੇ ਲਾਲ ਕਿਲ੍ਹੇ ਵਰਗਾ ਨਕਲੀ ਲਾਲ ਕਿਲ੍ਹਾ ਬਣਾਉਣ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਸਮਝਦੇ ਹਨ ਕਿ ਉਨ੍ਹਾਂ ਲਈ ਦਿੱਲੀ ਦੇ ਲਾਲ ਕਿਲ੍ਹੇ ਤੋਂ ਸੰਬੋਧਨ ਕਰਨਾ ਅਸੰਭਵ ਹੈ, ਇਸ ਲਈ ਉਨ੍ਹਾਂ ਨਕਲੀ ਲਾਲ ਕਿਲ੍ਹੇ ਤੋਂ ਸੰਬੋਧਨ ਕਰਕੇ ਹੀ ਆਪਣੀ ਹਸਰਤ ਪੂਰੀ ਕੀਤੀ ਹੈ। ਸੂਤਰਾਂ ਮੁਤਾਬਕ ਨਕਲੀ ਲਾਲ ਕਿਲ੍ਹਾ ਬਣਾਉਣ ‘ਤੇ ਦੋ ਕਰੋੜ ਰੁਪਏ ਤੋਂ ਵੱਧ ਖਰਚਾ ਆਇਆ ਹੈ ਤੇ ਇਸ ਨੂੰ ਬਣਾਉਣ ਲਈ 500 ਮਜ਼ੂਦਰ ਲੱਗੇ ਸਨ। ਨਰਿੰਦਰ ਮੋਦੀ ਨੇ ਇਸ ਹਫਤੇ ਕਿਹਾ ਸੀ ਕਿ ਉਹ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਨਹੀਂ ਵੇਖਦਾ, ਪਰ ਭਾਜਪਾ ਦੇ ਕਈ ਆਗੂਆਂ ਨੂੰ ਆਸ ਹੈ ਕਿ ਮੋਦੀ ਅਗਲੇ ਸਾਲ ਦਾ ਸੰਬੋਧਨ ਲਾਲ ਕਿਲ੍ਹੇ ਤੋਂ ਕਰੇਗਾ। ਕਾਂਗਰਸ ਆਗੂ ਕਮਲ ਨਾਥ ਨੇ ਕਿਹਾ ਕਿ ਉਨ੍ਹਾਂ ਨੇ ਛੱਤੀਸਗੜ੍ਹ ‘ਚ ਲਾਲ ਕਿਲ੍ਹਾ ਬਣਾਇਆ ਹੈ। ਉਹ ਤਾਂ ਆਪਣੀਆਂ ਖਾਹਿਸ਼ਾਂ ਪੂਰੀਆਂ ਕਰਨ ਲਈ ਨਕਲੀ ਆਰ ਸੀ ਆਰ (ਪ੍ਰਧਾਨ ਮੰਤਰੀ ਦਾ ਨਿਵਾਸ) ਵੀ ਬਣਾ ਸਕਦੇ ਹਨ। ਪਿਛਲੇ ਮਹੀਨੇ ਮੋਦੀ ਨੇ 15 ਅਗਸਤ ਨੂੰ ਪ੍ਰਧਾਨ ਮੰਤਰੀ ਨੂੰ ਚੁਨੌਤੀ ਦਿੰਦਿਆਂ ਕਿਹਾ ਸੀ ਕਿ ਜਿੰਨੇ ਲੋਕ ਪ੍ਰਧਾਨ ਮੰਤਰੀ ਦੇ ਲਾਲ ਕਿਲ੍ਹੇ ਵਾਲੇ ਭਾਸ਼ਨ ਨੂੰ ਸੁਣਨਗੇ, ਉਨੇ ਹੀ ਲੋਕ ਮੇਰੇ ਭਾਸ਼ਣ ਨੂੰ ਸੁਣਨਗੇ। ਛੱਤੀਸਗੜ੍ਹ ਸਮੇਤ ਪੰਜ ਸੂਬਿਆਂ ‘ਚ ਇਸ ਸਾਲ ਦੇ ਅਖੀਰ ‘ਚ ਵਿਧਾਨ ਸਭਾ ਹੋਣਾ ਹੋਣੀਆਂ ਹਨ। ਛੱਤੀਸਗੜ੍ਹ ਦੇ ਅੰਬਿਕਾਪੁਰ ਵਿਖੇ ਕੱਲ੍ਹ ਨਕਲੀ ਲਾਲ ਕਿਲ੍ਹੇ ਤੋਂ ਰੈਲੀ ਨੂੰ ਸੰਬੋਧਨ ਕਰਦਿਆਂ ਨਰਿੰਦਰ ਮੋਦੀ ਨੇ ਕਿਹਾ ਕਿ ਭਾਵੇਂ ਡਾ. ਮਨਮੋਹਨ ਸਿੰਘ ਵਿੱਤ ਦੇ ਡਾਕਟਰ ਹਨ, ਪਰ ਰੁਪਿਆ ਹਸਪਤਾਲ ‘ਚ ਹੈ

No comments: