jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 2 September 2013

ਨਸ਼ਿਆਂ ਦੇ ਸੋਦਾਗਰਾ ਨੂੰ ਨੱਥ ਪਾਈ ਜਾਵੇ---ਸਮਾਜ ਸੇਵਕ ਜਤਿੰਦਰ ਸਿੰਘ

www.sabblok.blogspot.com
ਭਿੱਖੀਵਿੰਡ 02 ਸਤੰਬਰ (ਭੁਪਿੰਦਰ ਸਿੰਘ) – ਭਾਵੇ ਕਿ ਪੰਜਾਬ ਪੁਲਿਸ ਤੇ ਸਿਹਤ ਮਹਿਕਮਾ ਨਸ਼ੇ ਦੇ ਸੋਦਾਗਰਾਂ ਨੁੰ ਫੜਨ ਦੇ ਲੱਖ ਦਾਅਵੇ ਕਰੀ ਜਾਵੇ ਪਰ ਫਿਰ ਵੀ ਇਹ ਨਸ਼ੇ ਦੇ ਸੋਦਾਗਰ ਨਸ਼ੇ ਦੀ ਤਸਕਰੀ ਕਰਨ ਤੋ ਬਾਜ ਨਹੀ ਆ ਰਹੇ ਜਾਂ ਤਾਂ ਫਿਰ ਨਸ਼ੇ ਦੇ ਸੋਦਾਗਰ ਪੁਲਿਸ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਨਸ਼ਾ ਵੇਚ ਰਹੇ ਹਨ ਜਾਂ ਫਿਰ ਜਿਲ੍ਹਾ ਪ੍ਰਸ਼ਾਸ਼ਨ ਇਹਨਾ ਵੱਲੋ ਅੱਖਾਂ ਬੰਦ ਕਰੀ ਰੱਖਦਾ ਹੈ ਅਤੇ ਅੰਨ੍ਹੇ ਦੇ ਪੈਰ ਥੱਲੇ ਬਟੇਰਾ ਆਉਣ ਵਾਗੂ ਜੇਕਰ ਕੋਈ ਇਕ ਅੱਧਾ ਕੋਈ ਛੋਟਾ-ਮੋਟਾ ਸਮੱਗਲਰ ਫੜਿਆ ਜਾਦਾ ਹੈ ਤਾਂ ਪੁਲਿਸ ਆਪਣੀ ਪਿੱਠ ਥਪਥਪਾ ਕੇ ਖੁਸ ਹੁੰਦੀ ਰਹਿੰਦੀ ਹੈ।ਪਰ ਇਹ ਉੱਚ ਅਧਿਕਾਰੀ ਇਹ ਨਹੀ ਸੋਚਦੇ ਕਿ ਜੇਕਰ ਨਸ਼ਾ ਫੜਿਆ ਜਾਦਾ ਹੈ ਤਾਂ ਫਿਰ ਨੋਜਵਾਨ ਨਸ਼ੇ ਦੀ ਪੂਰਤੀ ਕਿਥੋ ਕਰ ਰਹੇ ਹਨ,ਪਿਛਲੇ ਦਿਨੀ ਛੇਹਾਰਟੇ ਤੋ ਦੋ ਨੋਜਵਾਨ ਇਸ ਲਈ ਭਿੱਖੀਵਿੰਡ ਆਏ ਕਿ ਇਥੋ ਨਸ਼ਾ ਸਮੈਕ,ਗੋਲੀਆਂ ਆਦਿ ਸਸਤੀਆ ਮਿਲਦੀਆ ਹਨ ਪਰ ਬਦਕਿਸਮਤੀ ਨਾਲ ਉਹ ਕਿਸੇ ਚੀਜ ਵਿੱਚ ਵੱਜਣ ਕਰਕੇ ਜਖਮੀ ਹੋ ਗਏ ਅਤੇ ਉਹਨਾ ਨੇ ਇਹ ਭੇਦ ਪ੍ਰੈਸ ਕੋਲ ਖੋਲ ਦਿੱਤਾ,ਜੇਕਰ ਉਹਨਾ ਨਸ਼ੇੜੀ ਨੋਜਵਾਨਾ ਦੀ ਮੰਨੀਏ ਤਾਂ ਕੀ ਭਿੱਖੀਵਿੰਡ ਨਸ਼ਿਆਂ ਦਾ ਗੜ੍ਹ ਹੈ ਕਿ ਇਥੋ ਦੀ ਪੁਲਿਸ ਸੁੱਤੀ ਹੈ ਜਾਂ ਫਿਰ ਸਿਹਤ ਮਹਿਕਮਾ ਕਿਸੇ ਦੇ ਦਬਾ ਹੇਠ ਹੈ ਜੋ ਸ਼ਰੇਆਮ ਵਿਕਦੇ ਨਸ਼ਿਆਂ ਤੇ ਰੋਕ ਨਹੀ ਲੱਗਾ ਰਿਹਾ ਕਿਉਕਿ ਆਏ ਦਿਨ ਨਸ਼ੇੜੀ ਨੋਜਵਾਨ ਆਪਣੇ ਨਸ਼ੇ ਦੀ ਪੂਰਤੀ ਕਰਨ ਲਈ ਕੂੜੇ ਦੇ ਢੇਰਾ ਵਿੱਚੋ ਕੁਝ ਕੰਮ ਦਾ ਸਮਾਨ ਲੱਭਕੇ ਵੇਚਕੇ ਜਿੰਦਗੀ ਦੇ ਸਾਹ ਚਲਾ ਰਹੇ ਹਨ।ਸਮਾਜ ਸੇਵਕ ਜਤਿੰਦਰ ਸਿੰਘ ਹੁਰਾਂ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਵੱਧ ਰਹੇ ਨਸ਼ੇ ਅਤੇ ਨਸ਼ਿਆਂ ਦੇ ਸੋਦਾਗਰਾ ਨੂੰ ਨੱਥ ਪਾਈ ਜਾਵੇ ਤੇ ਨਸ਼ਿਆ ਵਿੱਚ ਰੁੜਦੀ ਨੋਜਵਾਨ ਪੀੜੀ ਨੁੰ ਬਚਾਇਆ ਜਾਵੇ।  

No comments: