jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 2 September 2013

ਮੇਅਰ ਦੀ ਕੁਰਸੀ ਨੂੰ ਲੈ ਕੇ ਨੇਤਾ ਛਿੱਤਰੋ-ਛਿੱਤਰੀ

www.sabblok.blogspot.com
ਮੇਅਰ ਦੀ ਕੁਰਸੀ ਨੂੰ ਲੈ ਕੇ ਨੇਤਾ ਛਿੱਤਰੋ-ਛਿੱਤਰੀ
ਯਮੁਨਾਨਗਰ- ਯਮੁਨਾਨਗਰ ਨਗਰ ਨਿਗਮ ਦਾ ਦਫਤਰ  ਸੋਮਵਾਰ ਨੂੰ ਜੰਗ ਦਾ ਮੈਦਾਨ ਬਣ ਗਿਆ। ਨਗਰ ਨਿਗਮ ਵਿਚ ਕੁਰਸੀ ਨੂੰ ਲੈ ਕੇ ਚੱਲ ਰਹੀ ਲੜਾਈ ਨੇ ਹਿੰਸਕ ਰੂਪ ਲੈ ਲਿਆ ਅਤੇ ਕਾਂਗਰਸ ਅਤੇ ਭਾਜਪਾ ਆਗੂਆਂ ਵਿਚਾਲੇ ਜੰਮ ਕੇ ਘਸੁੰਨ-ਮੁੱਕੇ ਚੱਲੇ। ਤੁਸੀਂ ਤਸਵੀਰਾਂ ਵਿਚ ਦੇਖ ਸਕਦੇ ਹੋ ਕਿ ਯਮੁਨਾਨਗਰ ਨਗਰ ਨਿਗਮ ਵਿਚ ਕਿਸ ਤਰੀਕੇ ਨਾਲ ਜਨਤਾ ਦੇ ਚੁਣੇ ਨੁਮਾਇੰਦੇ ਵਿਕਾਸ ਦੇ ਕੰਮ ਕਰਨ ਦੀ ਬਜਾਏ ਛਿੱਤਰੋ-ਛਿੱਤਰੀ ਹੋ ਰਹੇ ਹਨ। ਇਸ ਲੜਾਈ ਦੌਰਾਨ ਭਾਜਪਾ ਦੀ ਇਕ ਕੌਂਸਲਰ ਨਾਲ ਵੀ ਮਾਰਕੁੱਟ ਕੀਤੀ ਗਈ। ਮਾਰਕੁੱਟ ਦੀ ਸ਼ਿਕਾਰ ਹੋਈ ਭਾਜਪਾ ਦੀ ਕੌਂਸਲਰ ਸੰਗੀਤਾ ਸਿੰਗਲ ਨੇ ਦੋਸ਼ ਲਗਾਇਆ ਕਿ ਉਹ ਇਸ ਮਾਰਕੁੱਟ ਦਾ ਸ਼ਿਕਾਰ ਹੋਏ ਇਕ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਸ ਨੂੰ ਵੀ ਇਸ ਮਾਰਕੁੱਟ ਦਾ ਸ਼ਿਕਾਰ ਹੋਣਾ ਪਿਆ।
ਦਰਅਸਲ ਇਹ ਸਾਰਾ ਝਗੜਾ ਮੇਅਰ ਦੀ ਕੁਰਸੀ ‘ਤੇ ਬੈਠਣ ਨੂੰ ਲੈ ਕੇ ਹੋਇਆ ਹੈ। ਭਾਜਪਾ ਦੇ ਡਿਪਟੀ ਮੇਅਰ ਪਵਨ ਕੁਮਾਰ ਬਿੱਟੂ ‘ਤੇ ਦੋਸ਼ ਹੈ ਕਿ ਉਹ ਅਕਸਰ ਨਗਰ ਨਿਗਮ ਦੇ ਮੇਅਰ ਸਰੋਜ ਬਾਲਾ ਦੀ ਕੁਰਸੀ ਦੇ ਨਾਲ ਆਪਣੀ ਕੁਰਸੀ ਲਗਾ ਲੈਂਦੇ ਹਨ। ਸੋਮਵਾਰ ਨੂੰ ਵੀ ਅਜਿਹਾ ਹੀ ਹੋਇਆ ਅਤੇ ਦੋਵੇਂ ਪੱਖ ਗੱਲਬਾਤ ਰਾਹੀਂ ਇਸ ਮਸਲੇ ਦਾ ਹੱਲ ਕਰਨ ਵਿਚ ਜੁਟੇ ਸਨ ਪਰ ਇਸ ਦੌਰਾਨ ਕਾਂਗਰਸ ਦੇ ਕਾਰਕੁੰਨਾਂ ਨੇ ਆ ਕੇ ਦਫਤਰ ਵਿਚ ਹੀ ਮਾਰਕੁੱਟ ਸ਼ੁਰੂ ਕਰ ਦਿੱਤੀ। ਪੁਲਸ ਦੇ ਦਖਲ ਤੋਂ ਬਾਅਦ ਇਹ ਸਾਰਾ ਮਾਮਲਾ ਸ਼ਾਂਤ ਹੋਇਆ।
ਯਮੁਨਾਨਗਰ ਵਿਖੇ ਨਗਰ ਨਿਗਮ ਦੇ 20 ਕੌਂਸਲਰ ਹਨ ਜਿਨ੍ਹਾਂ ਵਿਚੋਂ 8 ਕੌਂਸਲਰ ਭਾਜਪਾ ਦੇ ਹਨ ਪਰ ਇਸ ਦੇ ਬਾਵਜੂਦ ਕਾਂਗਰਸ ਹੋਰਨਾ ਕੌਂਸਲਰਾਂ ਦਾ ਸਮਰਥਨ ਲੈ ਕੇ ਆਪਣਾ ਮੇਅਰ ਬਣਾਉਣ ਵਿਚ ਸਫਲ ਰਹੀ ਹੈ ਅਤੇ ਇਹ ਗੱਲ ਭਾਜਪਾ ਦੇ ਗਲੇ ‘ਚ ਨਹੀਂ ਉਤਰ ਰਹੀ। ਜਿਸ ਕਾਰਨ ਯਮੁਨਾਨਗਰ ਵਿਖੇ ਮੇਅਰ ਦੀ ਕੁਰਸੀ ਨੂੰ ਲੈ ਕੇ ਅਕਸਰ ਖਿੱਚੋਤਾਣ ਵੇਖਣ ਨੂੰ ਮਿਲਦੀ ਹੈ। ਮੇਅਰ ਸਰੋਜ ਬਾਲਾ ਦਾ ਦੋਸ਼ ਹੈ ਕਿ ਭਾਜਪਾ ਦੇ ਡਿਪਟੀ ਮੇਅਰ ਅਕਸਰ ਉਨ੍ਹਾਂ ਦੀ ਕੁਰਸੀ ਦੇ ਬਰਾਬਰ ਕੁਰਸੀ ਲਾ ਲੈਂਦੇ ਹਨ।
ਯਮੁਨਾਨਗਰ ਵਿਖੇ ਆਪਣੀ ਪਾਰਟੀ ਦੇ ਕੌਂਸਲਰਾਂ ਨਾਲ ਹੋਈ ਇਸ ਕੁੱਟਮਾਰ ਦੇ ਮਾਮਲੇ ਨੂੰ ਭਾਜਪਾ ਦੇ ਆਗੂ ਨੂੰ ਹਾਈ ਕਮਾਨ ਤੱਕ ਲਿਜਾਣ ਦੀ ਤਿਆਰੀ ਕਰ ਰਹੇ ਹਨ। ਨਗਰ ਨਿਗਮ ਦੇ ਦਫਤਰ ਵਿਖੇ ਹੋਈ ਇਹ ਕੁੱਟਮਾਰ ਸ਼ਹਿਰ ਦੇ ਸਿਆਸੀ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

No comments: