jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 12 April 2013

ਲੋਕ ਨਿਰਮਾਣ ਮੰਤਰ ਢਿੱਲੋਂ ਨੇ ਗੌਂਸਗੜ ਵਿਖੇ 11 ਕਰੋੜ ਰੁਪਏ ਦੀ ਲਾਗਤ ਵਾਲੇ 220 ਕੇ.ਵੀ. ਸਬ-ਸਟੇਸ਼ਨ ਦਾ ਉਦਘਾਟਨ ਕੀਤਾ

www.sabblok.blogspot.com


ਲੁਧਿਆਣਾ, 12 ਅਪ੍ਰੈਲ, ਲੋਕ ਨਿਰਮਾਣ ਮੰਤਰੀ ਪੰਜਾਬ  ਸ਼ਰਨਜੀਤ ਸਿੰਘ ਢਿੱਲੋਂ ਨੇ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਵਲੋਂ 11 ਕਰੋੜ ਰੁਪਏ ਦੀ ਲਾਗਤ ਨਾਲ ਗੌਂਸਗੜ ਵਿਖੇ ਉਸਾਰੇ ਗਏ 220 ਕੇ.ਵੀ. ਸਬ-ਸਟੇਸ਼ਨ ਦਾ ਉਦਘਾਟਨ ਕੀਤਾਉਹਨਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੇ ਝੋਨੇ ਦੇ ਸੀਜ਼ਨ ਵਿੱਚ ਖੇਤੀਬਾੜੀ ਖਪਤਕਾਰਾਂ ਨੂੰ ਨਿਰਵਿਘਨ ਤੇ ਪਾਇਦਾਰ ਬਿਜਲੀ ਸਪਲਾਈ ਮੁਹੱਈਆਂ ਕਰਵਾਈ ਜਾਏਗੀਉਹਨਾਂ ਦੱਸਿਆ ਕਿ ਇਸ ਸਬ-ਸਟੇਸ਼ਨ ਦੇ ਚਾਲੂ ਹੋਣ ਨਾਲ ਇਲਾਕੇ ਦੇ 40 ਪਿੰਡਾ ਦੀ ਬਿਜਲੀ ਸਪਲਾਈ ਬਿਹਤਰ ਹੋ ਜਾਵੇਗੀ ਜਿਹਨਾਂ ਪਿੰਡਾਂ ਵਿੱਚ ਗੋਂਸਗੜ, ਖੁਆਜਕੇ, ਖਾਸੀ, ਕੱਕਾ, ਧੌਲਾ, ਬੂਥਗੜ, ਰੌੜ ਮੰਗਲੀ, ਤਾਜਪੁਰ ਤੇ ਦੂਰ ਦੁਰਾਡੇ ਦੇ ਹੋਰ ਪਿੰਡ ਸ਼ਾਮਲ ਹਨਉਹਨਾਂ ਕਿਹਾ ਕਿ ਇਸ ਸਬ ਸਟੇਸ਼ਨ ਦੇ ਚਾਲੂ ਹੋਣ ਨਾਲ ਰਾਹੋਂ ਰੋਡ ਲੁਧਿਆਣਾ ਦੇ ਘਰੇਲੂ, ਵਪਾਰਕ ਤੇ ਸਨਅਤੀ ਖਪਤਕਾਰਾਂ ਦੀ ਬਿਜਲੀ ਸਪਲਾਈ ਵਿੱਚ ਵੀ ਵਰਨਣਯੋਗ ਸੁਧਾਰ ਹੋਵੇਗਾਉਹਨਾਂ ਦੱਸਿਆ ਕਿ ਲਗਭੱਗ 10,000 ਘਰੇਲੂ ਤੇ 3,000 ਟਿਊਬਵੈਲ ਖਪਤਕਾਰਾਂ ਨੂੰ ਇਸ ਸਬ-ਸਟੇਸ਼ਨ ਦੇ ਚਾਲੂ ਹੋਣ ਨਾਲ ਸਿੱਧਾ ਫਾਇਦਾ ਹੋਵੇਗਾ
 
ਸ੍ਰ. ਢਿੱਲੋਂ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਕੇ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਨੇ ਇਸ ਵਰੇ 7 ਗਰਿਡ ਸਬ ਸਟੇਸ਼ਨਾਂ ਦੀ ਸਮਰੱਥਾ ਵਿੱਚ ਵਾਧਾ ਕਰਦੇ ਉਹਨਾਂ ਨੂੰ 66 ਕੇ.ਵੀ ਤੋਂ 220 ਕੇ.ਵੀ ਸਬ ਸਟੇਸ਼ਨ ਬਣਾ ਦਿੱਤਾ ਹੈਇਸੇ ਤਰਾਂ 15 ਹੋਰ ਚੱਲ ਰਹੇ 220 ਕੇ.ਵੀ ਸਬ ਸਟੇਸ਼ਨਾਂ ਦੇ ਟਰਾਂਸਫਾਰਮਰਾਂ ਦੀ ਸਮਰੱਥਾ ਵੀ ਨਵੇਂ ਟਰਾਂਸਫਾਰਮਰ ਲਗਾ ਕੇ ਵਧਾਈ ਗਈ ਹੈਝੋਨੇ ਦੇ ਸੀਜ਼ਨ ਵਿੱਚ ਮਿਆਰੀ ਤੇ ਭਰੋਸੇਮੰਦ ਸਪਲਾਈ ਯਕੀਨੀ ਬਣਾਉਣ ਲਈ 220 ਕੇ.ਵੀ ਦੀਆਂ ਨਵੀਆਂ ਲਾਈਨਾਂ ਦੀ ਉਸਾਰੀ ਵੀ ਕੀਤੀ ਗਈ ਹੈਉਹਨਾਂ ਦੱਸਿਆ ਕਿ ਪੰਜਾਬ ਦਾ 400 ਕੇ.ਵੀ ਰਿੰਗ ਮੇਨ ਸਿਸਟਮ ਵੀ ਮੁਕੰਮਲ ਹੋਣ ਦੇ ਬਹੁਤ ਨਜ਼ਦੀਕ ਹੈ ਜੋ ਕਿ ਬਿਜਲੀ ਸਪਲਾਈ ਸਿਸਟਮ ਦੀ ਕਾਰਜ ਕੁਸ਼ਲਤਾ ਤੇ ਭਰੋਸੇਯੋਗਤਾ ਵਿੱਚ ਬਹੁਤ ਵਾਧਾ ਕਰੇਗਾ
 
ਲੋਕ ਨਿਰਮਾਣ ਮੰਤਰੀ ਨੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਆਉਦੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਸਾਰੇ ਟਰਾਂਸਫਾਰਮਰਾਂ ਅਤੇ ਬਿਜਲੀ ਦੀਆਂ ਲਾਈਨਾਂ ਦੀ ਮੁਰੰਮਤ ਕਰਨੀ ਯਕੀਨੀ ਬਣਾਈ ਜਾਵੇ ਤਾਂ ਜੋ ਪਿੰਡਾਂ ਦੇ ਲੋਕਾਂ ਅਤੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਮਿਲ ਸਕੇਉਹਨਾਂ ਐਲਾਨ ਕੀਤਾ ਕਿ ਲੁਧਿਆਣਾ ਰਾਹੋਂ ਸੜਕ ਨੂੰ 10 ਮੀਟਰ ਚੌੜਾ ਕੀਤਾ ਜਾਵੇਗਾਉਹਨਾਂ ਇਹ ਵੀ ਐਲਾਨ ਕੀਤਾ ਕਿ ਮਾਂਗਟ ਵਿਖੇ ਸਬ-ਤਹਿਸੀਲ ਬਣਾਈ ਜਾਵੇਗੀ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾਉਣ ਵਾਸਤੇ ਲੁਧਿਆਣੇ ਨਾ ਜਾਣਾ ਪਵੈਉਹਨਾਂ ਕਿਹਾ ਕਿ ਵਿਰੋਧੀ ਪਾਰਟੀ ਕਾਂਗਰਸ ਕੋਲ ਉਠਾਉਣ ਲਈ ਕੋਈ ਮੁੱਦਾ ਨਹੀਂ ਹੈ, ਸਗੋਂ ਕਾਂਗਰਸ ਦੇ ਰਾਜ ਵਿੱਚ ਵਿਕਾਸ ਪੱਖੋਂ ਪੰਜਾਬ ਨੂੰ ਹਮੇਸ਼ਾਂ ਅਣਗੋਲਿਆ ਕੀਤਾ ਗਿਆਉਹਨਾਂ ਕਿਹਾ ਕਿ ਆਉਦੀਆਂ ਜਿਲਾ ਪ੍ਰੀਸ਼ਦ, ਬਲਾਕ ਸੰਮਤੀਆਂ ਅਤੇ ਪੰਚਾਇਤ ਚੋਣਾਂ ਵਿੱਚ ਵਿਕਾਸ ਦੇ ਮੁੱਦੇ ਤੇ ਸ੍ਰੋਮਣੀ ਅਕਾਲੀ ਦਲ ਵੱਲੋਂ ਵੋਟਾਂ ਮੰਗੀਆਂ ਜਾਣਗੀਆਂਉਹਨਾਂ ਆਖਿਆ ਕਿ ਸਰਬ ਸੰਮਤੀ ਨਾਲ ਪੰਚਾਇਤਾਂ ਦੀ ਚੋਣ ਕਰਨ ਵਾਲੇ ਪਿੰਡਾਂ ਨੂੰ ਵਿਕਾਸ ਕਾਰਜ਼ਾਂ ਲਈ 2 ਲੱਖ ਰੁਪਏ ਦੀ ਵਿਸ਼ੇਸ ਗ੍ਰਾਂਟ ਦਿੱਤੀ ਜਾਵੇਗੀਇਸ ਮੌਕੇ ਉਹਨਾਂ ਮੇਹਰਬਾਨ ਬਲਾਕ ਦੇ ਪਿੰਡਾਂ ਦੇ ਵਿਕਾਸ ਕਾਰਜ਼ਾਂ ਲਈ 67 ਲੱਖ ਰੁਪਏ ਦੇ ਚੈਕ ਸਰਪੰਚਾਂ ਨੂੰ ਵੰਡੇਇਸ ਸਮਾਗਮ ਵਿੱਚ  ਅਜਮੇਰ ਸਿੰਘ ਭਾਗਪੁਰ ਚੇਅਰਮੈਨ ਮਿਲਕ ਪਲਾਂਟ ਲੁਧਿਆਣਾ, ਸਿਮਰਨਜੀਤ ਸਿੰਘ ਜਨਰਲ ਸਕੱਤਰ ਯੂਥ ਅਕਾਲੀ ਦਲ, ਜੱਥੇਦਾਰ ਗੁਰਚਰਨ ਸਿੰਘ ਮੇਹਰਬਾਨ ਸਰਕਲ ਪ੍ਰਧਾਨ, ਯਾਦਵਿੰਦਰ ਸਿੰਘ ਸੱਤੋਵਾਲ, ਬਿਕਰਮਜੀਤ ਸਿੰਘ, ਨਰਿੰਦਰ ਸਿੰਘ ਲਾਡੀ, ਮੁੱਖ ਇੰਜੀਨੀਅਰ ਐਸ.ਕੇ. ਸ਼ਰਮਾਂ, ਮੁੱਖ ਇੰਜੀਨੀਅਰ ਸ੍ਰੀਮਤੀ ਸ਼ਸ਼ੀ ਪ੍ਰਭਾ, ਮੁੱਖ ਇੰਜਨੀਅਰ ਐਮ. ਐਸ. ਖੁਰਲ, ਐਸ.ਈ. ਭਗਵੰਤ ਸਿੰਘ, ਐਸ.ਈ.  ਸਿਕੰਦਰ ਸਿੰਘ, ਰਾਜ ਕੁਮਾਰ ਐਸ.ਡੀ.ਓ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ

No comments: