jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 12 April 2013

ਫਾਊਡੇਸ਼ਨ ਵਲੋ ਜਤਿੰਦਰਪਾਲ ਸਿੰਘ ਧਾਲੀਵਾਲ ਯੂ.ਐਸ.ਏ ਸਨਮਾਨਿਤ

www.sabblok.blogspot.com

ਲੁਧਿਆਣਾ , ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਫਾਊਡੇਸ਼ਨ ਪੰਜਾਬ ਦੇ ਪ੍ਰਧਾਨ ਕਰਨੈਲ ਸਿੰਘ ਗਿੱਲ ਅਤੇ ਸ਼ਾਮ ਸ਼ੁੰਦਰ ਭਾਰਦਵਾਜ ਟਰੱਸਟੀ ਕੈਸ਼ੀਅਰ, ਸੁਰਿੰਦਰ ਸਿੰਘ ਕੂਨਰ ਸ੍ਰਪਰਸਤ ਫਾਊਡੇਸ਼ਨ ਨੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਅਮਰੀਕਾ ਦੇ ਸਰਪ੍ਰਸਤ ਜਤਿੰਦਰਪਾਲ ਸਿੰਘ ਧਾਲੀਵਾਲ, ਗੁਰਿੰਦਰ ਸਿੰਘ ਕਨੇਡਾ ਅਤੇ ਜਸਵਿੰਦਰ ਸਿੰਘ ਕਨੇਡਾ (ਵੈਨਕੂਵਰ) ਦਾ ਬਾਬਾ ਜੀ ਦਾ ਚਿੱਤਰ, ਸ਼ਾਲ ਅਤੇ ਮੈਡਲ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ  
ਇਸ ਸਮੇ ਬੋਲਦੇ ਸ੍ਰੀ ਬਾਵਾ ਨੇ ਕਿਹਾ ਕਿ ਜਤਿੰਦਰਪਾਲ ਸਿੰਘ ਧਾਲੀਵਾਲ ਨੇ ਭਵਨ ਦੀ ਉਸਾਰੀ ਸ਼ੁਰੂ ਹੋਣ ਸਮੇ ਇੱਕ ਲੱਖ ਰੁਪਏ ਦਾ ਯੋਗਦਾਨ ਪਾਇਆ ਸੀ ਅਤੇ ਇਹਨਾ ਦਾ ਧੰਨਵਾਦ ਕਰਦੇ ਹਾਂ ਉਹਨਾ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੇ ਮਨਾ ਅੰਦਰ ਮਹਾਨ ਸ਼ਹੀਦਾ ਪ੍ਰਤੀ ਅਥਾਹ ਸ਼ਰਧਾ ਅਤੇ ਸਤਿਕਾਰ ਹੈ ਉਹਨਾ ਕਿਹਾ ਕਿ ਸਭਿਆਚਾਰ ਅਤੇ ਖੇਡਾਂ ਦੇ ਖੇਤਰ ਵਿਚ ਵੀ ਐਨ.ਆਰ.ਆਈ ਮੋਹਰੀ ਰੋਲ ਅਦਾ ਕਰਦੇ ਹਨ  
ਇਸ ਸਮੇ ਜਤਿੰਦਰਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਸ੍ਰੀ ਬਾਵਾ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ, ਕੁਰਬਾਨੀ ਅਤੇ ਦੇਣ ਨੂੰ ਪੂਰੀ ਦੁਨੀਆਂ ਵਿਚ ਲਿਜਾ ਕੇ ਮਹਾਨ ਯੋਧੇ ਕਿਸਾਨੀ ਦੇ ਮੁਕਤੀ ਦਾਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਫਲਸਫੇ ਤੇ ਪਈ ਧੂੜ ਨੂੰ ਉਤਾਰਿਆ ਹੈਉਹਨਾ ਕਿਹਾ ਕਿ 12 ਮਈ ਨੂੰ ਫਾਊਡੇਸ਼ਨ ਵਲੋ ਸਰਹਿੰਦ ਫਤਿਹ ਦਿਵਸ ਦਾ ਇਤਿਹਾਸਕ ਦਿਹਾੜਾ ਅਮਰੀਕਾ ਦੀ ਧਰਤੀ ਤੇ ਮਨਾਉਣ ਦਾ ਫੈਸਲਾ ਸ਼ਲਾਘਾਯੋਗ ਹੈ ਅਸੀ ਇਸ ਵਿਚ ਪੂਰਨ ਸਹਿਯੋਗ ਦੇਵਾਗੇ ਇਸ ਸਮੇ ਸੁਰਿੰਦਰ ਸਿੰਘ ਕੂਨਰ ਨੇ ਸ: ਧਾਲੀਵਾਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 300 ਸਾਲਾ ਸ਼ਹੀਦੀ ਦਿਹਾੜਾ 9 ਜੂਨ ਨੂੰ ਦਿੱਲੀ (ਮਹਿਰੋਲੀ) ਵਿਖੇ ਅੰਤਰਰਾਸ਼ਟਰੀ ਪੱਧਰ ਦਾ ਸਮਾਗਮ ਕਰਕੇ ਮਨਾਵਾਗੇ

No comments: