www.sabblok.blogspot.com
ਘਾਨਾ
(ਅਫਰੀਕਾ) 22 ਅਪ੍ਰੈਲ (ਬਿਊਰੋ) - ਅਫਰੀਕਾ ਦੇ ਦੇਸ਼ ਘਾਨਾ ਵਿੱਚ 11 ਕਰੋੜ ਤੋਂ ਵਧੇਰੇ
ਚੀਨ ਦੁਆਰਾ ਨਿਰਮਿਤ ਕੰਡੋਮ ਜਬਤ ਕੀਤੇ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ
ਪ੍ਰਯੋਗਸ਼ਾਲਾ ਪ੍ਰੀਖਣ ਦੌਰਾਨ ਇਨਾਂ ਵਿੱਚ ਦੋਸ਼ ਪਾਇਆ ਗਿਆ ਹੈ। ਉਹਨਾਂ ਦੱਸਿਆ ਕਿ, ਕੰਡੋਮ
ਵਿੱਚ ਛੇਦ ਹਨ ਅਤੇ ਉਹ ਆਸਾਨੀ ਨਾਲ ਫਟ ਜਾਂਦੇ ਹਨ। ਏਡਜ਼ ਤੋਂ ਬਚਾਉ ਲਈ ਘਾਨਾ ਸਿਹਤ
ਸੰਸਥਾਵਾਂ ਦੁਆਰਾ ਕੰਡੋਮ ਮੁਫਤ ਵੰਡੇ ਜਾਂਦੇ ਹਨ। ਪ੍ਰਾਪਤ ਸਮਾਚਾਰ ਅਨੁਸਾਰ ਕਰੀਬ 20
ਕਰੋੜ ਖਰਾਬ ਕੰਡੋਮ ਦੇਸ਼ ਵਿੱਚ ਆਯਾਤ ਕੀਤੇ ਗਏ ਹਨ। ਘਾਨਾ ਵਿਚ ਤਕਰੀਬਨ 2 ਲੱਖ 30 ਹਜਾਰ
ਲੋਕ ਐਚਆਈਵੀ ਨਾਲ ਪੀੜਤ ਹਨ। ਇਸ ਦੋਸ਼ਿਤ ਕੰਡੋਮ ਦੀ ਪੈਕਿੰਗ ਸਿਲਵਰ ਰੰਗ ਵਿਚ ਕੀਤੀ ਗਈ
ਹੈ ਅਤੇ ਇਸ ਉੱਤੇ ਏਡਜ਼ ਦਾ ਨਿਸ਼ਾਨ ਬਣਾ ਕੇ ਲਾਲ ਰੰਗ ਨਾਲ 'ਸੁਰੱਖਿਅਤ ਰਹੋ' ਲਿਖਿਆ ਗਿਆ
ਹੈ। ਸਿਹਤ ਵਿਭਾਗ ਨੇ ਇਸ ਨੂੰ ਵਰਤਣ ਸਬੰਧੀ ਅਲਰਟ ਜਾਰੀ ਕੀਤਾ ਹੈ।
No comments:
Post a Comment