ਇਸਲਾਮਾਬਾਦ—ਪਾਕਿਸਤਾਨ
ਦੇ ਸਾਬਕਾ ਫੌਜ ਮੁਖੀ ਜਨਰਲ ਪਰਵੇਜ਼ ਮੁਸ਼ੱਰਫ ਨੂੰ ਹਾਈਕਰੋਟ ਦੇ ਆਦੇਸ਼ ਤੋਂ ਬਾਅਦ ਉਸ
ਦੇ ਫਾਰਮ ਹਾਊਸ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੂੰ ਸ਼ੁੱਕਰਵਾਰ ਨੂੰ ਜ਼ਿਲਾ
ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ 2 ਦਿਨਾਂ ਦੀ ਟ੍ਰਾਂਜਿਟ ਰਿਮਾਂਡ
ਮਿਲ ਗਈ ਹੈ। 2 ਦਿਨਾਂ ਬਾਅਦ ਮੁਸ਼ੱਰਫ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ
ਉਸ ਨੂੰ ਫਾਰਮ ਹਾਊਸ 'ਚ ਹੀ ਰੱਖਿਆ ਜਾਵੇਗਾ। ਫਾਰਮ ਹਾਊਸ ਨੂੰ ਜੇਲ੍ਹ 'ਚ ਤਬਦੀਲ ਕਰ
ਦਿੱਤਾ ਗਿਆ ਹੈ। ਮੁਸ਼ੱਰਫ 'ਤੇ ਦਹਿਸ਼ਤ ਗਰਦੀ ਦੀਆਂ ਧਾਰਵਾਂ ਲਗਾਈਆਂ ਗਈਆਂ ਹਨ।
ਇਸਲਾਮਾਬਾਦ ਹਾਈ ਕੋਰਟ ਨੇ ਸਾਲ 2007 ਵਿਚ ਐਮਰਜੈਂਸੀ ਦੌਰਾਨ 60 ਜੱਜਾਂ ਦੀ ਬਰਖਾਸਤਗੀ
ਨੂੰ ਲੈ ਕੇ ਵੀਰਵਾਰ ਨੂੰ ਸਾਬਕਾ ਫੌਜੀ ਹੁਕਮਰਾਨ ਪਰਵੇਜ਼ ਮੁਸ਼ੱਰਫ (69) ਨੂੰ ਫੌਰੀ
ਗ੍ਰਿਫਤਾਰ ਕਰਨ ਦਾ ਹੁਕਮ ਦਿਤਾ ਸੀ, ਪਰ ਸਖਤ ਸੁਰੱਖਿਆ ਦੇ ਬਾਵਜੂਦ ਮੁਸ਼ੱਰਫ ਅਦਾਲਤ
ਕੰਪਲੈਕਸ ਵਿਚੋਂ ਫਰਾਰ ਹੋ ਗਿਆ ਸੀ।
www.sabblok.blogspot.com
No comments:
Post a Comment