jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 22 April 2013

ਦਲੇਰ ਮਹਿੰਦੀ ਦਾ 250 ਕਰੋੜ ਦਾ ਫਾਰਮ ਹਾਊਸ ਜ਼ਬਤ

www.sabblok.blogspot.com
ਗੁੜਗਾਓਂ-  ਗੁੜਗਾਓਂ ਪ੍ਰਸ਼ਾਸਨ ਨੇ ਗਾਇਕ ਦਲੇਰ ਮਹਿੰਦੀ  ਤੋਂ ਫਾਰਮ ਹਾਊਸ ਲਈ 100 ਏਕੜ 'ਨਾਜਾਇਜ਼' ਤੌਰ 'ਤੇ ਕਬਜ਼ੇ 'ਚ ਰੱਖੀ ਜ਼ਮੀਨ ਜਬਤ ਕਰ ਲਈ ਹੈ। ਸਬ ਡਵੀਜ਼ਨਲ ਮੈਜਿਸਟ੍ਰੇਟ ਵਿਵੇਕ ਕਾਲੀਆ ਨੇ ਕਿਹਾ ਕਿ ਮਾਲੀਆ ਵਿਭਾਗ ਨੇ ਸ਼ਨੀਵਾਰ ਨੂੰ ਜ਼ਮੀਨ ਦਾ ਕਬਜ਼ਾ ਸੋਹਨਾ ਨਗਰ ਕਮੇਟੀ ਨੂੰ ਸੌਂਪ ਦਿੱਤਾ। ਪ੍ਰਸ਼ਾਸਨ ਨੇ ਫਰਵਰੀ 'ਚ ਪੰਜਾਬੀ ਗਾਇਕ ਦੇ ਫਾਰਮ ਹਾਊਸ ਦੀ 10 ਏਕਜ਼ ਜ਼ਮੀਨ ਨੂੰ ਜ਼ਬਤ ਕਰ ਲਿਆ ਸੀ ਅਤੇ ਬਾਕੀ 100 ਏਕੜ ਜ਼ਮੀਨ ਲਈ ਨੋਟਿਸ ਜਾਰੀ ਕੀਤਾ ਸੀ। ਐਸ. ਡੀ. ਐਮ. ਨੇ ਕਿਹਾ ਕਿ ਜ਼ਮੀਨ ਦਾ ਕੁਲ ਬਾਜ਼ਾਰ ਮੁੱਲ 250 ਕਰੋੜ ਰੁਪਏ ਤੋਂ ਵੱਧ ਹੈ।
ਕਾਲੀਆ ਨੇ ਕਿਹਾ ਕਿ ਪ੍ਰਸ਼ਾਸਨ ਨੇ 13 ਫਰਵਰੀ ਨੂੰ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ। ਉਨ੍ਹਾਂ ਕਿਹਾ ਕਿ ਗਾਇਕ ਨੇ ਨੋਟਿਸ ਦਾ ਜਵਾਬ ਨਹੀਂ ਦਿੱਤਾ ਸੀ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੇ ਕਬਜ਼ੇ ਦੀ ਜ਼ਮੀਨ ਗ੍ਰਾਮ ਪੰਚਾਇਤ ਦੀ ਸਾਂਝੀ ਜ਼ਮੀਨ ਸੀ।  ਮੌਜੂਦਾ ਸਮੇਂ 'ਚ ਸੋਹਨਾ ਨਗਰ ਕਮੇਟੀ ਕੋਲ ਇਸ ਜ਼ਮੀਨ ਦਾ ਕਾਨੂੰਨੀ ਅਧਿਕਾਰ ਹੈ। ਕਾਲੀਆ ਨੇ ਕਿਹਾ ਕਿ ਨੋਟਿਸ ਦੇ ਇਕ ਮਹੀਨੇ ਬਾਅਦ ਵੀ ਗਾਇਕ ਨੇ ਜਵਾਬ ਦਾਇਰ ਨਹੀਂ ਕੀਤਾ। ਇਸ ਲਈ ਮਾਲੀਆ ਵਿਭਾਗ ਨੇ ਜ਼ਮੀਨ ਨੂੰ ਕੱਲ ਸੋਹਨਾ ਨਗਰ ਕਮੇਟੀ ਨੂੰ ਸੌਂਪ ਦਿੱਤਾ। ਮੇਹੰਦੀ ਦਾ ਫਾਰਮ ਹਾਊਸ ਸੋਹਨਾ 'ਚ ਕਰੀਬ 112 ਏਕੜ 'ਚ ਬਣਿਆ ਸੀ।

No comments: