www.sabblok.blogspot.com
ਐਡਮਿੰਟਨ
(ਰਘਵੀਰ ਬਲਾਸਪੁਰੀ)—ਐਡਮਿੰਟਨ ਦੇ ਮਸ਼ਹੂਰ ਗੁਰਦੁਆਰਾ ਸਾਹਿਬ ਸ੍ਰੀ ਗੁਰੁ ਮਿਲਵੁਡ
ਰਾਮਗੜੀਆਂ ਸਿੱਖ ਸੁਸਾਇਟੀ ਦੇ ਪਾਰਕਿੰਗ ਲਾਟ 'ਚੋਂ ਕਾਰਾਂ ਚੋਰੀ ਹੋ ਰਹੀਆ ਸਨ। ਇਹ
ਕਾਰਾਂ ਉਸ ਸਮੇਂ ਚੋਰੀ ਹੁੰਦੀਆਂ ਸਨ, ਜਦੋਂ ਸਵੇਰੇ ਵੇਲੇ ਸੰਗਤ ਮੱਥਾ ਟੇਕਣ ਆਉਂਦੀ ਸੀ।
ਪਹਿਲੇ ਦਿਨ ਬੀ. ਐਮ. ਡਬਲਿਯ.ੂ ਦੀ ਕਾਰ ਚੋਰੀ ਹੋਈ। ਇਸ ਤੋਂ ਬਾਅਦ ਰੋਜ਼ਾਨਾ ਹੀ ਇਸੇ
ਸਮੇ ਕਾਰਾਂ ਚੋਰੀ ਹੁੰਦੀਆਂ ਸਨ।ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਜਸਪਾਲ ਬਾਸਲ ਨੇ
ਦੱਸਿਆ ਕਿ ਜਦੋਂ 2 ਦਿਨ ਲਗਾਤਰ ਕਾਰਾਂ ਚੋਰੀ ਹੋਈਆਂ ਤਾਂ ਸੰਗਤ ਨੇ ਫੈਸਲਾ ਕੀਤਾ ਕਿ
ਅਜਿਹਾ ਕਰਨ ਵਾਲਿਆਂ ਨੂੰ ਰੰਗੇ ਹੱਥੀਂ ਫੜਨ੍ਹਾ ਹੈ। ਉਨ੍ਹਾਂ ਦੱਸਿਆ ਕਿ ਇਸ ਇਰਾਦੇ ਨਾਲ
ਅਸੀਂ ਇਕ ਕਮਰੇ ਵਿਚ ਲੁਕ ਕੇ ਬੈਠ ਗਏ ਅਤੇ ਜਿਵੇਂ ਹੀ ਚੋਰੀ ਕਰਨ ਵਾਲੇ ਕਮਰੇ 'ਚ ਆਏ ਤਾਂ
ਉਨ੍ਹਾਂ ਨੂੰ ਰੰਗੇ ਹੱਥੀਂ ਫੜ ਲਿਆ ਗਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।
No comments:
Post a Comment