jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 21 April 2013

3 ਨੌਜਵਾਨਾਂ ਨੇ ਕੀਤਾ 9ਵੀਂ ਦੀ ਵਿਦਿਆਰਥਣ ਨੂੰ ਅਗਵਾ

www.sabblok.blogspot.com

3 ਨੌਜਵਾਨਾਂ ਨੇ ਕੀਤਾ 9ਵੀਂ ਦੀ ਵਿਦਿਆਰਥਣ ਨੂੰ ਅਗਵਾ (ਵੀਡੀਓ)

ਲੁਧਿਆਣਾ- ਲੁਧਿਆਣਾ 'ਚ ਪੁਲਸ ਦੀ ਸੁਸਤ ਕਾਰਗੁਜ਼ਾਰੀ ਦੀ ਉਦਾਹਰਣ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਤਿੰਨ ਨੌਜਵਾਨਾਂ ਵਲੋਂ ਇਕ 9ਵੀਂ ਕਲਾਸ ਦੀ ਵਿਦਿਆਰਥਣ ਨੂੰ ਸ਼ਰੇਆਮ ਅਗਵਾ ਕਰ ਲਿਆ ਗਿਆ ਅਤੇ ਉਹ ਲੜਕੇ ਉਸ ਲੜਕੀ ਨੂੰ ਕਈ ਘੰਟੇ ਕਾਰ 'ਚ ਸੜਕਾਂ 'ਤੇ ਘੁਮਾਉਂਦੇ ਰਹੇ ਅਤੇ ਸ਼ਾਮ ਨੂੰ ਉਸ ਦੇ ਸਕੂਲ ਨੇੜੇ ਸੁੱਟ ਕੇ ਫਰਾਰ ਹੋ ਗਏ। ਬਲਾਤਕਾਰ ਹੋਇਆ ਕਿ ਨਹੀਂ ਇਸ ਲਈ ਪੀੜਤਾ ਦਾ ਮੈਡੀਕਲ ਸਥਾਨਕ ਸਿਵਲ ਹਸਪਤਾਲ 'ਚ ਕਰਵਾਇਆ ਜਾ ਰਿਹਾ ਹੈ। ਦਿੱਲੀ ਤੋਂ ਬਾਅਦ ਲੁਧਿਆਣਾ 'ਚ ਹੋਈ ਇਸ ਘਟਨਾ ਨੇ ਪੁਲਸ ਵਿਵਸਥਾ 'ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਇਕ ਸੀ. ਬੀ. ਐਸ. ਈ. ਸਕੂਲ ਦੀ ਨੌਵੀਂ ਕਲਾਸ 'ਚ ਪੜ੍ਹਨ ਵਾਲੀ ਵਿਦਿਆਰਥਣ ਨੂੰ ਤਿੰਨ ਅਣਪਛਾਤੇ ਨੌਜਵਾਨਾਂ ਨੇ ਅਗਵਾ ਕਰ ਲਿਆ ਅਤੇ ਪੂਰਾ ਦਿਨ ਗੱਡੀ 'ਚ ਲੈ ਕੇ ਘੁੰਮਦੇ ਰਹੇ। ਦੁਪਹਿਰ ਤੋਂ ਬਾਅਦ ਲੜਕੀ ਨੂੰ ਬੇਹੋਸ਼ੀ ਦੀ ਹਾਲਤ 'ਚ ਉਹ ਸਕੂਲ ਤੋਂ ਇਕ ਕਿਲੋਮੀਟਰ ਦੂਰ ਸੁੱਟ ਗਏ ਜਿੱਥੇ ਲੜਕੀ ਨੂੰ ਬਰਾਮਦ ਕਰਕੇ ਹੁਣ ਸਿਵਲ ਹਸਪਤਾਲ 'ਚ ਲਿਜਾਇਆ ਗਿਆ ਹੈ ਅਤੇ ਉਸ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਪੀੜਤ ਲੜਕੀ 14 ਸਾਲ ਦੀ ਹੈ ਅਤੇ ਇਕ ਨਿਜੀ ਸਕੂਲ 'ਚ ਪੜ੍ਹਦੀ ਹੈ। ਲੜਕੀ ਦੀ ਹਾਲਤ ਦੇਖ ਕੇ ਲੁਧਿਆਣਾ ਪੁਲਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਪੁਲਸ ਉਸ ਨੂੰ ਹਸਪਤਾਲ ਲੈ ਗਈ ਅਤੇ ਉਸ ਦਾ ਟੈਸਟ ਕਰਵਾਇਆ। ਲੜਕੀ ਨਾਲ ਬਲਾਤਕਾਰ ਹੋਇਆ ਹੈ ਜਾਂ ਨਹੀਂ ਇਸ ਬਾਰੇ ਕੋਈ ਵੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ। ਲੜਕੀ ਦੇ ਮਾਂ ਪਿਓ ਵੱਡੇ ਘਰਾਣੇ ਨਾਲ ਸੰਬੰਧ ਰੱਖਦੇ ਹਨ ਹਨ ਅਤੇ ਇਸ ਲਈ ਉਹ ਮੀਡੀਆ ਤੋਂ ਕੰਨੀ ਕਤਰਾ ਰਹੇ ਹਨ।

No comments: