jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 20 April 2013

5 ਸਾਲ ਦੀ ਲੜਕੀ ਨਾਲ ਬਲਾਤਕਾਰ , ਪੁਲੀਸ ਨੇ ਕਿਹਾ 2000 ਹਜ਼ਾਰ ਤੇ ਇਲਾਜ ਕਰਵਾਓ

www.sabblok.blogspot.com

ਦਿੱਲੀ  ਵਿੱਚ ਪੰਜ ਸਾਲ ਦੀ ਇੱਕ ਲੜਕੀ  ਬਲਾਤਕਾਰ ਦੇ ਬਾਦ ਜਿੰਦਗੀ ਦੀ ਜੰਗ ਲੜ ਰਹੀ ਹੈ।  ਪੂਰਬੀ ਦਿੱਲੀ ਦੇ ਗਾਂਧੀਨਗਰ ਇਲਾਕੇ ਵਿੱਚ ਇਸ ਘਟਨਾ ਦੇ ਵਿਰੋਦ ਵਿੱਚ ਜੰਮ ਕੇ ਪ੍ਰਦਰਸ਼ਨ ਵੀ ਹੋਏ ਹਨ।
 ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਪੰਜ ਸਾਲ ਦੀ ਲੜਕੀ ਨੇ ਹੋਏ ਬਲਾਤਕਾਰ ਦੀ ਘਟਨਾ ਤੋਂ ਉਹ ਕਾਫੀ ਸਦਮੇ ਵਿੱਚ ਹਨ ।
 ਉਹਨਾ ਆਪਣੇ ਬਿਆਨ ਵਿੱਚ ਕਿਹਾ ਹੈ , ‘ ਪੀੜਿਤ ਲੜਕੀ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ ।
ਉਹਨਾਂ ਪ੍ਰਦਰਸ਼ਨ ਕਰ ਰਹੀਆਂ ਔਰਤਾ ਦੇ ਖਿਲਾਫ਼   ਕੁਝ ਪੁਲਿਸ ਅਧਿਕਾਰੀਆ ਦੇ ਵਿਵਹਾਰ ਨੂੰ ਪੂਰੀ ਤਰ੍ਹਾਂ  ਅਸਵੀਕਾਰਕ ਦੱਸਿਆ । 
 ਪ੍ਰਧਾਨ ਮੰਤਰੀ ਨੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਨਾਲ ਗੱਲ ਕੀਤੀ ਹੈ ਅਤੇ ਉਹਨਾਂ ਕਿਹਾ ਹੈ ਕਿ ਦੋਸ਼ੀ  ਪੁਲੀਸ ਅਧਿਕਾਰੀਆਂ ਦੇ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਦੀ ਜਰੂਰਤ ਹੈ।
 ਉਹਨਾਂ ਕਿਹਾ , ‘ ਸਮਾਜ ਨੂੰ ਆਪਣੇ ਆਪ ਨੂੰ  ਵਿੱਚ ਗਹਿਰਾ ਝਾਕਣ ਦੀ ਜਰੂਰਤ ਹੈ। ਲੋਕਾ ਨੂੰ ਬਲਾਤਕਾਰ ਅਤੇ ਅਜਿਹੇ ਘਿਨੌਣੇ ਅਪਰਾਧ ਖਤਮ ਦੀ ਮਾਨਸਿਕਤਾ ਨੂੰ ਖਤਮ ਕਰਨ ਦੇ ਲਈ ਕੰਮ ਕਰਨਾ ਚਾਹੀਦਾ ।’
ਹਾਲੇ ਤੱਕ ਇਸ ਮਾਮਲੇ  ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਪੀੜਿਤ ਲਵਕੀ ਦੇ ਪਰਿਵਾਰਿਕ ਮੈਂਬਰਾਂ ਅਤੇ ਗੁਆਢੀਆਂ ਦਾ ਦੋਸ਼ ਹੈ ਕਿ ਪੁਲੀਸ ਨੇ ਹਾਲੇ ਤੱਕ ਕੋਈ ਕਾਰਵਾਈ ਨਹੀ ਕੀਤੀ । ਪਰ  ਪੁਲੀਸ ਨੇ ਇਹਨਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ।  ਪੁਲੀਸ  ਦਾ ਕਹਿਣਾ ਹੈ ਕਿ ਜਿਉਂ  ਉਹਨਾਂ ਨੂੰ ਇਸਦੀ ਸੂਚਨਾ ਮਿਲੀ , ਉਹਨਾਂ ਤੁਰੰਤ ਕਾਰਵਾਈ ਕੀਤੀ ਹੈ।
 ਪੀਟੀਆਈ ਖਬਰ ਏਜੰਸੀ  ਨੇ ਦੱਸਿਆ ਕਿ  ਡਾਕਟਰਾਂ ਮੁਤਾਬਿਕ  ਪੀੜਤ ਲੜਕੀ ਦੀ ਹਾਲਤ ਬਹੁਤ ਗੰਭੀਰ ਹੈ ਅਤੇ ਆਉਣ ਵਾਲੇ 24 ਤੋਂ 48 ਘੰਟੇ ਉਸਦੇ ਲਈ ਬਹੁਤ ਅਹਿਮ ਹਨ। 
ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਜਿਸ ਮਕਾਨ ਵਿੱਚ ਲੜਕੀ ਨੂੰ ਕੈਦ ਰੱਖਿਆ ਗਿਆ ਸੀ ,  ਉੱਥੋਂ ਲੰਘਣ ਵਾਲੇ ਇੱਕ ਵਿਅਕਤੀ ਨੇ ਲੜਕੀ ਦੇ ਰੋਣ ਦੀ ਆਵਾਜ਼ ਸੁਣੀ  ਅਤੇ ਫਿਰ  ਉਸ ਨੇ ਉਸਨੂੰ ਲੜਕੀ  ਨੇ ਕੱਢਿਆ। 
 ਇਹ ਲੜਕੀ ਪਿਛਲੇ  ਚਾਰ ਦਿਨਾਂ ਤੋਂ ਲਾਪਤਾ ਸੀ । ਪੁਲੀਸ ਨੂੰ ਉਸਦੇ ਮਕਾਨ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਉਪਰ ਸ਼ੱਕ ਹੈ। ਜਿਸਦੀ ਤਲਾਸ਼ ਕੀਤੀ ਜਾ ਰਹੀ ਹੈ। 
ਦੱਸਿਆ ਜਾ ਰਿਹਾ ਹੈ ਪੁਲੀਸ ਨੇ ਪੀੜਤ ਲੜਕੀ ਦੇ ਮਾਪਿਆ ਨੂੰ 2000 ਰੁਪਏ ਦੇ ਕੇ ਮਾਮਲਾ ਚੁੱਕਣ ਦੀ ਬਜਾਏ ਉਸਦਾ ਇਲਾਜ ਕਰਵਾਉਣ ਲਈ ਦਬਾਅ ਪਾਇਆ ਹੈ।
 
ਜਿਉਂ ਹੀ ਬਲਾਤਕਾਰ ਦੀ ਖਬਰ ਫੈਲੀ , ਲੋਕ ਹਸਪਤਾਲ ਦੇ ਬਾਹਰ  ਇਕੱਠੇ ਹੋਣ ਲੱਗੇ। 
ਪਹਿਲਾਂ ਪੀੜਤ ਲੜਕੀ ਨੂੰ ਪੂਰਬੀ ਦਿੱਲੀ ਦੇ ਗਾਂਧੀ ਨਗਰ ਇਲਾਕੇ ਸਥਿਤ  ਸਵਾਮੀ ਦਯਾਨੰਦ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ  ਜਿਉਂ ਇਸ  ਘਟਨਾ ਦੀ ਖ਼ਬਰ ਫੈਲੀ ਤਾਂ ਲੋਕ ਇੱਥੇ ਇਕੱਠੇ ਹੋ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਨ ਲੱਗੇ।
 ਦਿੱਲੀ ਸਰਕਾਰ ਦੇ ਸਿਹਤ ਮੰਤਰੀ ਡਾਕਟਰ ਏ ਕੇ ਵਾਲੀਆ ਨੂੰ ਲੋਕਾਂ ਦੇ ਗੁੱਸੇ ਦਾ ਸਿ਼ਕਾਰ ਹੋਣਾ ਪਿਆ ਅਤੇ ਪੁਲੀਸ ਨੇ ਲੋਕਾਂ ਦੇ ਰੋਹ ਤੋਂ ਉਹਨਾਂ ਨੂੰ ਬਚਾਇਆ। 
 ਹੁਣ ਲੜਕੀ ਨੂੰ ਏਮਸ ਵਿੱਚ ਭਰਤੀ ਕਰਾਇਆ ਗਿਆ ਹੈ।

No comments: