jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 16 April 2013

“ਰੇਡੀਓ 5″ ਹੁਣ ਐੱਫ ਐੱਮ ‘ਤੇ ਵੀ ਸੁਣਿਆ ਜਾ ਸਕੇਗਾ- ਸ਼ਿੰਦਾ ਸੁਰੀਲਾ

www.sabblok.blogspot.com

April 12, 2013
shindaਲੰਡਨ (ਮਨਦੀਪ ਖੁਰਮੀ) ਕਾਵੈਂਟਰੀ ਤੋਂ ਪ੍ਰਸਾਰਿਤ ਹੁੰਦੇ ਪੰਜ ਦਰਿਆਵਾਂ ਦੀ ਆਵਾਜ਼ “ਰੇਡੀਓ 5″ ਹੁਣ 8 ਅਪ੍ਰੈਲ ਤੋਂ ਕਾਵੈਂਟਰੀ ਅਤੇ ਆਸ ਪਾਸ ਦੇ ਇਲਾਕਿਆਂ ‘ਚ 87.7 ਐੱਫ ਐੱਮ ‘ਤੇ ਵੀ ਸੁਣਿਆ ਜਾ ਸਕੇਗਾ। ਜ਼ਿਕਰਯੋਗ ਹੈ ਕਿ “ਰੇਡੀਓ 5″ ਸਾਲ 2007 ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਨਿਰੰਤਰ ਗਤੀਸ਼ੀਲ ਹੈ।  ਇਸ ਸੰਬੰਧੀ “ਰੇਡੀਓ 5″ ਦੇ ਡਾਇਰੈਕਟਰ ਉੱਘੇ ਗਾਇਕ ਗਾਇਕ ਸ਼ਿੰਦਾ ਸੁਰੀਲਾ ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰੇਡੀਓ ਨੂੰ ਮਣਾਂਮੂੰਹੀਂ ਪਿਆਰ ਦੇਣ ਵਾਲੇ ਸ਼ਰੋਤਿਆਂ ਅਤੇ ਰੇਡੀਓ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਹੁਣ ਅਸੀਂ ਨਿਰੰਤਰ ਸੇਵਾ ਕਰਦੇ ਰਹਾਂਗੇ। ਉਹਨਾਂ ਕਿਹਾ ਕਿ ਜਿੱਥੇ ਪਹਿਲਾਂ ਰੇਡੀਓ ਨੂੰ ਦੁਨੀਆ ਦੇ ਕਿਸੇ ਵੀ ਕੋਨੇ ‘ਚ ਬੈਠ ਕੇ ਇੰਟਰਨੈੱਟ ਰਾਹੀਂ ਵੈੱਬਸਾਈਟ  www.radio5.org.uk ‘ਤੇ ਲਾਗ-ਇਨ ਕਰਕੇ ਸੁਣਿਆ ਜਾ ਸਕਦਾ ਸੀ ਉੱਥੇ ਹੁਣ ਐੱਫ ਐੱਮ ਰਾਹੀਂ ਵੀ “ਰੇਡੀਓ 5″ ਦੁਆਰਾ ਪ੍ਰਸਾਰਿਤ ਕੀਤੇ ਜਾਂਦੇ ਪ੍ਰੋਗ੍ਰਾਮ ਸੁਣੇ ਜਾ ਸਕਣਗੇ। ਇਸ ਸਮੇਂ ਉਸਤਾਦ ਬਲਦੇਵ ਮਸਤਾਨਾ, ਦਵਿੰਦਰ ਸੋਮਲ, ਡਾ. ਬੱਲ ਸਿੱਧੂ, ਗੁਰਬਿੰਦਰਜੀਤ ਸਿੰਘ, ਰਾਜਿੰਦਰ ਸਿੰਘ ਮਾਨ, ਜਰਨੈਲ ਸਿੰਘ ਪਾਸਲਾ, ਜਸਜੀਤ ਸਿੰਘ ਢੇਸੀ ਆਦਿ ਪੰਜਾਬੀ ਪ੍ਰੇਮੀ ਵੀ ਵਿਸ਼ੇਸ਼ ਤੌਰ ‘ਤੇ ਹਾਜਰ ਸਨ।

No comments: