jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 23 April 2013

ਆਰਥਿਕ ਸੁਸਤੀ ਟੁੱਟੀ, ਉਭਾਰ ਦਾ ਸਮਾਂ ਆਇਆ: ਰੰਗਰਾਜਨ

www.sabblok.blogspot.com

ਨਵੀਂ ਦਿੱਲੀ, 23 ਅਪਰੈਲ(- ਪੀ.ਟੀ.ਆਈ.)
ਦੇਸ਼ ਦੀ ਅਰਥ-ਵਿਵਸਥਾ ਵਿੱਚ ਸੁਸਤੀ ਦਾ ਦੌਰ ਖ਼ਤਮ ਹੋਣ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਨੇ ਕਿਹਾ ਹੈ ਕਿ ਚਾਲੂ ਵਿੱਤੀ ਸਾਲ ਦੌਰਾਨ ਦੇਸ਼ ਦੀ ਵਿਕਾਸ ਦਰ 6.4 ਫੀਸਦ ਰਹੇਗੀ। ਇਹ ਸਾਲ 2012-13 ਦੀ ਦਰ 5 ਫੀਸਦ ਤੋਂ ਉਪਰ ਹੈ।
ਕੌਂਸਲ ਦੇ ਚੇਅਰਮੈਨ ਸੀ. ਰੰਗਰਾਜਨ ਨੇ ਅੱਜ 2012-13 ਦਾ ਆਰਥਿਕ ਸਰਵੇਖਣ ਜਾਰੀ ਕਰਦਿਆਂ ਕਿਹਾ ਕਿ ਨੀਤੀਗਤ ਤੇ ਪ੍ਰਸ਼ਾਸਕੀ ਪੱਧਰ ਉਪਰ ਹੋਰ ਪਹਿਲ ਕਰਨ ਦੇ ਨਾਲ-ਨਾਲ ਪ੍ਰਾਜੈਕਟਾਂ ਦੇ ਅਮਲ ਵਿੱਚ ਤੇਜ਼ੀ ਲਿਆਉਣ ਨਾਲ ਘੱਟ ਸਮੇਂ ਵਿੱਚ ਹੀ ਅਰਥ-ਵਿਵਸਥਾ ਵਿੱਚ 7.5 ਤੋਂ 8 ਫੀਸਦ ਤੱਕ ਦੀ ਉੱਚ ਵਿਕਾਸ ਦਰ ਹਾਸਲ ਕੀਤੀ ਜਾ ਸਕਦੀ ਹੈ। ਸ੍ਰੀ ਰੰਗਰਾਜਨ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਅਸੀਂ ਨਰਮੀ ਦੇ ਸਭ ਤੋਂ ਹੇਠਲੇ ਪੱਧਰ ਤੱਕ ਜਾ ਚੁੱਕੇ ਹਾਂ ਤੇ ਹੁਣ ਉਭਾਰ ਦਾ ਦੌਰ ਸ਼ੁਰੂ ਹੋਣ ਵਾਲਾ ਹੈ। ਖੇਤੀ ਤੇ ਮੈਨੂਫੈਕਚਰਿੰਗ ਖੇਤਰਾਂ ਵਿੱਚ ਪ੍ਰਦਰਸ਼ਨ ਸੁਧਰ ਸਕਦਾ ਹੈ।’’
ਵਿੱਤੀ ਸਾਲ 2012-13 ਦੌਰਾਨ ਆਰਥਿਕ ਵਿਕਾਸ ਦਰ ਘੱਟ ਕੇ ਦਹਾਕੇ ਦੀ ਸਭ ਤੋਂ ਘੱਟ 5 ਫੀਸਦ ਦਰ ’ਤੇ ਆ ਗਈ। ਹਾਲਾਂਕਿ ਕੌਂਸਲ ਨੂੰ ਆਸ ਹੈ ਕਿ ਅੰਤਮ ਅੰਕੜਿਆਂ ’ਚ ਕੁਝ ਸੁਧਾਰ ਹੋ ਸਕਦਾ ਹੈ। ਪਿਛਲੇ ਸਾਲ ਅਗਸਤ ਵਿੱਚ ਕੌਂਸਲ ਨੇ 2012-13 ਲਈ 6.7 ਫੀਸਦ ਦੀ ਵਿਕਾਸ ਦਰ ਦਾ ਅਨੁਮਾਨ ਲਗਾਇਆ ਸੀ।
ਚੇਅਰਮੈਨ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉੱਚ ਵਿਕਾਸ ਦਰ ਹਾਸਲ ਕਰਨ ਲਈ ਚਾਲੂ ਖਾਤੇ ਦਾ ਘਾਟਾ ਘੱਟ ਕਰਨਾ, ਵਿੱਤੀ ਯੋਜਨਾਵਾਂ ਨੂੰ ਜ਼ਿਆਦਾ ਆਕਰਸ਼ਕ ਬਣਾਉਣਾ ਅਤੇ ਪ੍ਰਾਜੈਕਟਾਂ ਦੇ ਅਮਲ ਵਿੱਚ ਤੇਜ਼ੀ ਲਿਆਉਣ ਦੀ ਲੋੜ ਹੈ। ਮਹਿੰਗਾਈ ਬਾਰੇ ਉਨ੍ਹਾਂ ਕਿਹਾ ਕਿ ਕੁਝ ਹੋਰ ਵਸਤਾਂ ਵਿੱਚ ਹਾਲੇ ਵੀ ਪ੍ਰਸ਼ਾਸਨਿਕ ਮੁੱਲ ਤੈਅ ਕੀਤੇ ਜਾਂਦੇ ਹਨ। ਇਸ ਸਥਿਤੀ ਵਿੱਚ ਵੀ ਸੁਧਾਰ ਲਿਆਉਣ ਦੀ ਲੋੜ ਹੈ।’’ ਕੌਂਸਲ ਅਨੁਸਾਰ ਚਾਲੂ ਵਿੱਤ ਸਾਲ ਦੌਰਾਨ ਮਹਿੰਗਾਈ 6 ਫੀਸਦ ਦੇ ਨੇੜੇ-ਤੇੜੇ ਰਹੇਗੀ। ਇਸ ਤੋਂ ਇਲਾਵਾ ਉਸ ਨੇ ਚਾਲੂ ਖਾਤੇ ਦਾ ਘਾਟਾ ਕੁੱਲ ਘਰੇਲੂ ਉਤਪਾਦ ਦੇ 4.7 ਫੀਸਦ ਰਹਿਣ ਦਾ ਅਨੁਮਾਨ ਲਗਾਇਆ ਹੈ ਤੇ ਕਿਹਾ ਹੈ ਕਿ ਪਿਛਲੇ ਵਿੱਤ ਸਾਲ 2012-13 ’ਚ ਇਹ 5.1 ਫੀਸਦ ਰਹਿਣ ਦੀ ਆਸ ਹੈ।
ਇਸੇ ਨਾਲ ਚਾਲੂ ਵਿੱਤੀ ਸਾਲ ’ਚ ਖੇਤੀ, ਸਨਅਤ ਤੇ ਸਰਵਿਸ ਸੈਕਟਰਾਂ ਵਿੱਚ ਬਿਹਤਰ ਪ੍ਰਦਰਸ਼ਨ ਦੀ ਆਸ ਪ੍ਰਗਟਾਈ ਗਈ ਹੈ। ਇਸ ਸਾਲ ਖੇਤੀ ਸੈਕਟਰ ਦਾ ਵਿਕਾਸ 3.4 ਫੀਸਦ ਹੋ ਸਕਦਾ ਹੈ ਜੋ ਪਿਛਲੇ ਸਾਲ 1.8 ਫੀਸਦੀ ਸੀ। ਇਸ ਤਰ੍ਹਾਂ ਸਨਅਤੀ ਵਿਕਾਸ ਦਰ 4.9 ਫੀਸਦ ਤੇ ਸਰਵਿਸ ਸੈਕਟਰ ’ਚ 7.7 ਫੀਸਦ ਵਿਕਾਸ ਦਰ ਦੀ ਸੰਭਾਵਨਾ ਹੈ। ਇਸੇ ਨਾਲ ਕੌਂਸਲ ਨੇ ਸੰਭਾਵਨਾ ਪ੍ਰਗਟਾਈ ਹੈ ਕਿ ਸਾਲ 2013-14 ਦੌਰਾਨ ਕੇਂਦਰੀ ਸਬਸਿਡੀ ਘੱਟ ਕੇ 2,31,084 ਕਰੋੜ ਤੱਕ ਆ ਸਕਦੀ ਹੈ ਜੋ 2012-13 ’ਚ 2,57,654 ਕਰੋੜ ਰੁਪਏ ਸੀ। ਇਸੇ ਨਾਲ ਚਾਲੂ ਵਿੱਤੀ ਸਾਲ ਵਿੱਚ ਸੋਨੇ ਦੀ ਦਰਾਮਦ 45 ਅਰਬ ਡਾਲਰ ਤੇ ਤੇਲ ਦਰਾਮਦ 125 ਅਰਬ ਡਾਲਰ ਤੱਕ ਰਹਿਣ ਦੀ ਸੰਭਾਵਨਾ ਹੈ। ਪਿਛਲੇ ਸਾਲ ਤੇਲ ਦੀ ਦਰਾਮਦ 125 ਅਰਬ ਡਾਲਰ ਤੱਕ ਰਹਿਣ ਦੀ ਸੰਭਾਵਨਾ ਹੈ। ਪਿਛਲੇ ਸਾਲ ਤੇਲ ਦੀ ਦਰਾਮਦ ’ਤੇ 110 ਅਰਬ ਡਾਲਰ ਖਰਚ ਹੋਏ ਸਨ। ਚਾਲੂ ਵਿੱਤੀ ਸਾਲ ਵਿੱਚ ਸਿੱਧੇ ਵਿਦੇਸ਼ ਨਿਵੇਸ਼ ਵਧ ਕੇ 24 ਅਰਬ ਡਾਲਰ ਤੱਕ ਪੁੱਜਣ ਦਾ ਅਨੁਮਾਨ ਹੈ, ਜੋ ਪਿਛਲੇ ਸਾਲ 18 ਅਰਬ ਡਾਲਰ ਸੀ।

No comments: