jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 24 April 2013

ਲੁਧਿਆਣਾ ਚ ਤਿਨ ਦਿਨ ਦੇ ਬੱਚੇ ਨੂੰ 8 ਲੱਖ ਚ ਫੇਸਬੁੱਕ ਤੇ ਵੇਚਿਆ, ਦਿੱਲੀ ਤੋਂ ਬਰਾਮਦ




ਪੁਸਿ ਨੇ ਇਸ ਸਬੰਧੀ ਦਿੱਲੀ ਵਾਸੀ ਅਮਤਿ ਕੁਮਾਰ ਤੇ ਵੀ ਕੇਸ ਰਜਿਸਟਰ ਕਰ ਲਿਆ ਹੈ, ਉਸ ਤੇ ਦੋਸ਼ ਹੈ ਕਿ ਉਸ ਨੇ ਹੀ ਬੱਚੇ ਨੂੰ 8 ਲੱਖ ਚ ਖਰੀਦਿਆ ਸੀ। ਪੁਲਿਸ ਨੇ ਮੰਗਲਵਾਰ ਨੂੰ ਅਮਿਤ ਦੇ ਰਣਜੀਤ ਨਗਰ ਘਰ ਸਥਿਤ ਦਿੱਲੀ ਚ ਰੇਡ ਮਾਰਕੇ ਬੱਚਾ ਬਰਾਮਦ ਕੀਤਾ ਸੀ।
ਇਸ ਬੱਚੇ ਨੂੰ ਇਸ ਦੇ ਨਾਨੇ ਫਿਰੋਜ਼ ਖਾਨ, ਉਸ ਦੇ ਸਹਿਯੋਗੀ ਇਰਫਾਨ ਤੇ ਇਕ ਨਰਸ ਸੁਨੀਤਾ ਨੇ ਇਕ ਅਸਿਸਟੈਂਟ ਗੁਰਪ੍ਰੀਤ ਸਿੰਘ ਜੋ ਦੋਵੇਂ ਲੁਧਿਆਣਾ ਦੇ ਸੱਤਿਅਮ ਹਸਪ਼ਤਾਲ ਦੇ ਕਰਿੰਦੇ ਹਨ, ਨੇ ਵੇਚਿਆ ਸੀ। ਪੁਲਿਸ ਨੇ ਇਨ੍ਹਾਂ ਕੋਲੋਂ 45,500 ਰੁਪਏ ਵੀ ਬਰਾਮਦ ਕੀਤੇ ਹਨ।
ਇਸ ਮਾਮਲੇ ਤੇ ਲੁਧਿਆਣਾ ਪੁਲਿਸ ਨੇ ਬੱਚੇ ਦੀ ਮਾਂ ਦੀ ਸ਼ਿਕਾਇਤ ਤੇ ਨਾਨੇ ਫਿਰੋਜ਼ ਤੇ ਹੋਰਨਾ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਹਿਨਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪਿਤਾ ਨੇ ਹੋਰਨਾ ਸਮੇਤ ਬੱਚੇ ਨੂੰ 45000 ਰੁਪਏ ਚ ਵੇਚ ਦਿਤਾ ਹੈ। ਸੂਤਰਾਂ ਅਨੁਸਾਰ ਸੁਨੀਤਾ ਤੇ ਗੁਰਪ੍ਰੀਤ ਨੇ ਮੰਨ ਲਿਆ ਹੈ ਕਿ ਉਨ੍ਹਾਂ ਨੇ ਬੱਚਾ ਵੇਚਿਆ ਸੀ। ਗੁਰਪ੍ਰੀਤ ਤੇ ਹੀ ਦੋਸ਼ ਹੈ ਕਿ ਉਸ ਨੇ ਅਮਿਤ ਨਾਲ ਫੇਸਬੁੱਕ ਤੇ 8 ਲੱਖ ਚ ਬੱਚੇ ਦਾ ਸੌਦਾ ਕਰਕੇ ਉਸ ਨੂੰ ਵੇਚਿਆ ਸੀ। ਇਸ ਮਾਮਲੇ ਦੀ ਪੰਜਾਬ ਸਮੇਤ ਦੇਸ਼ ਭਰ ਚ ਕਾਫੀ ਚਰਚਾ ਹੋ ਰਹੀ ਹੈ।

No comments: