jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 24 April 2013

ਭਾਈ ਭੁੱਲਰ ਦੀ ਰਿਹਾਈ ਲਈ ਭਾਰਤੀ ਕਾਂਸਲੇਟ ਅੱਗੇ ਜ਼ਬਰਦਸਤ ਰੋਸ ਮੁਜ਼ਾਹਰਾ

www.sabblok.blogspot.com
ਸਾਨਫਰਾਂਸਿਸਕੋ, 23 ਅਪ੍ਰੈਲ (ਪੀ ਟੀ ਆਈ )- ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਦਿੱਤੀ ਫਾਂਸੀ ਦੀ ਸਜ਼ਾ ਵਿਰੁੱਧ ਸਾਨਫਰਾਂਸਿਸਕੋ ਵਿਚਲੇ ਭਾਰਤੀ ਕਾਂਸਲੇਟ (ਅੰਬੈਸੀ) ਦੇ ਸਾਹਮਣੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਵਿਚ ਭਾਰੀ ਗਿਣਤੀ ’ਚ ਸਿੱਖ ਸੰਗਤਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ ਸਿੱਖ ਨੌਜਵਾਨਾਂ, ਬਜ਼ੁਰਗਾਂ, ਬੀਬੀਆਂ ਬੱਚੇ ਬੱਚੀਆਂ ਸ਼ਾਮਲ ਸਨ।
ਰੋਸ ਪ੍ਰਦਰਸ਼ਨ ਵਿਚ ਵੱਖ-ਵੱਖ ਸ਼ਹਿਰਾਂ ਵਿਚ ਸਥਿਤ ਗੁਰਦੁਆਰਾ ਸਾਹਿਬਾਨਾਂ ਵੱਲੋਂ ਪੁੱਜੇ ਬੁਲਾਰਿਆਂ, ਪ੍ਰਬੰਧਕ ਕਮੇਟੀ ਮੈਂਬਰਾਂ, ਯੂਨੀਵਰਸਿਟੀ ਵਿਦਿਆਰਥੀਆਂ, ਸੰਗਤਾਂ ਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਭਾਰਤ ਦੁਆਰਾ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਦਿੱਤੀ ਜਾਣ ਵਾਲੀ ਫਾਂਸੀ ਦੀ ਨਿਖੇਧੀ ਕੀਤੀ ਤੇ ਭਾਰਤੀ ਸੁਪਰੀਮ ਕੋਰਟ ਦੇ
ਮੌਜੂਦਾ ਫੈਸਲੇ ਨੂੰ ਜ਼ੋਰਦਾਰ ਲਫਜ਼ਾਂ ’ਚ ਨਿੰਦਿਆ। ਬੁਲਾਰਿਆਂ ਨੇ ਕਿਹਾ ਕਿ ਇਕ ਭੁੱਲਰ ਨੂੰ ਫਾਂਸੀ ਦੇਣ ਨਾਲ ਅਨੇਕਾਂ ਭੁੱਲਰ ਹੋਰ ਪੈਦਾ ਹੋਣਗੇ ਤੇ ਪੂਰੇ ਸੰਸਾਰ ਵਿਚ ਭਾਰਤ ਦੇ ਲੋਕਤੰਤਰ ਦਾ ਜਨਾਜ਼ਾ ਵੀ ਉਠੇਗਾ। ਭਾਈ ਭੁੱਲਰ ਵਿਰੁੱਧ ਕੋਈ ਠੋਸ ਸਬੂਤ ਨਹੀਂ ਤੇ ਇਕ ਵੀ ਗਵਾਹ ਨਹੀਂ।
ਸੁਪਰੀਮ ਕੋਰਟ ਦੇ ਤਿੰਨਾਂ ਜੱਜਾਂ ਵਿਚੋਂ ਮੁੱਖ ਜੱਜ ਨੇ ਤਾਂ ਭਾਈ ਭੁੱਲਰ ਨੂੰ ਸਾਫ ਬਰੀ ਕਰ ਦਿੱਤਾ। ਤਸ਼ੱਦਦ ਕਰਕੇ ਭਾਈ ਭੁੱਲਰ ਦੇ ਲਏ ਇਕਬਾਲੀਆ ਬਿਆਨ ਦੀ ਕੋਈ ਵੁਕਤ ਨਾ ਹੋਣ ਦੇ ਬਾਵਜੂਦ ਵੀ ਭਾਰਤ ਸਰਕਾਰ ਸਿਰਫ ਇਕ ਸਿੱਖ ਹੋਣ ਕਰਕੇ ਹੀ ਭਾਈ ਭੁੱਲਰ ਨੂੰ ਫਾਂਸੀ ’ਤੇ ਲਟਕਾ ਦੇਣਾ ਚਾਹੁੰਦੀ ਹੈ। ਬੁਲਾਰਿਆਂ ਨੇ ਭਾਰਤ ਸਰਕਾਰ ਦੁਆਰਾ ਵੱਖ-ਵੱਖ ਸਮੇਂ ਸਿੱਖ ਕੌਮ ਨਾਲ ਕੀਤੇ ਜ਼ੁਲਮਾਂ ਦਾ ਕੱਚਾ ਚਿੱਠਾ ਸੰਗਤਾਂ ਨੂੰ ਸੁਣਾਇਆ। ਜੂਨ ਤੇ ਨਵੰਬਰ 1984 ਵਿਚ ਕੀਤੀ ਸਿੱਖ ਨਸਲਕੁਸ਼ੀ ਬਾਰੇ ਵਿਸਥਾਰ ਨਾਲ ਦੱਸਿਆ। ਯੁਨੀਵਰਸਿਟੀ ਆਫ ਕੈਲੇਫੋਰਨੀਆ ਬਰਕਲੇ ਵਿਚਲੀ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਕੈਦ ਕੀਤੇ ਗਏ ਸਮੂਹ ਸਿੰਘਾਂ ਦੀ ਰਿਹਾਈ ਲਈ ਜ਼ੋਰਦਾਰ ਹੰਭਲਾ ਮਾਰਨ ਲਈ ਇਕ ਲਹਿਰ ਸ਼ੁਰੂ ਕਰਨ ਦਾ ਸੱਦਾ ਦਿੱਤਾ। ਮੁਜ਼ਾਹਰੇ ਵਿਚ ਸੰਗਤਾਂ ਨਾਲ ਵਿਚਾਰ ਸਾਂਝੇ ਕਰਨ ਵਾਲੇ ਬੁਲਾਰੇ ਅਮਨਦੀਪ ਸਿੰਘ, ਭਜਨ ਸਿੰਘ ਭਿੰਡਰ, ਜੀਤ ਸਿੰਘ ਆਲੋਰੱਖ, ਪ੍ਰਭਜੋਤ ਸਿੰਘ, ਬੀਬੀ ਗੁਰਦੀਪ ਕੌਰ ਫਰਿਜ਼ਨੋ, ਪੁਨੀਤ ਕੌਰ ਖ਼ਾਲਸਾ, ਕਮਲਦੀਪ ਕੌਰ, ਜਸਵਿੰਦਰ ਸਿੰਘ ਜੰਡੀ, ਡਾ. ਪ੍ਰਿਤਪਾਲ ਸਿੰਘ, ਜਸਵੰਤ ਸਿੰਘ ਹੋਠੀ, ਕੁਲਜੀਤ ਸਿੰਘ ਨਿੱਝਰ, ਰੇਸ਼ਮ ਸਿੰਘ ਬੇਰਕਰਜ਼ਫੀਲਡ, ਝਿਲਮਨ ਸਿੰਘ ਰਿਵਰਸਾਈਡ, ਤਜਿੰਦਰ ਸਿੰਘ ਦੁਸਾਂਝ ਯੂਬਾ ਸਿਟੀ, ਹਰਬੰਸ ਸਿੰਘ ਪੰਮਾ ਅਕਾਲੀ ਦਲ ਬਾਦਲ, ਅਰਵਿਨਜੀਤ ਸਿੰਘ ਬੇਕਰਜ਼ਫੀਲਡ, ਚਰਨਜੀਤ ਸਿੰਘ ਸਮਰਾ, ਸੋਹਨਜੀਤ ਕੌਰ ਮਾਤਾ ਗੁਜਰੀ ਸਹਾਰਾ ਟਰੱਸਟ, ਜਥੇਦਾਰਦੀ ਦਾਰ ਸਿੰਘ ਕੈਲੇਫੋਰਨੀਆ ਗਤਕਾ ਦਲ, ਸੁਖਦੇਵ ਸਿੰਘ ਬੈਨੀਵਾਲ, ਸਰਵਨ ਸਿੰਘ ਕਵੀਸ਼ਰੀ ਜਥਾ, ਸੰਦੀਪ ਸਿੰਘ ਜੰਟੀ ਤੇ ਬਲਵਿੰਦਰ ਪਾਲ ਸਿੰਘ ਖ਼ਾਲਸਾ ਭਾਈ ਸੰਦੀਪ ਸਿੰਘ ਸ਼ਾਮਲ ਸਨ। ਯੁਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ, ਯੂ.ਸੀ. ਡੇਵਿਸ, ਯੂ.ਸੀ. ਸੈਂਟਾਕਰੂਜ਼, ਯੂ.ਸੀ. ਸੈਨਡਿਆਗੋ ਤੇ ਯੂ.ਸੀ. ਮਰਸੈਡ ਤੋਂ ਸਿੱਖ ਵਿਦਿਆਰਥੀ ਤੇ ਵਿਦਿਆਰਥਣਾਂ ਭਾਰੀ ਗਿਣਤੀ ’ਚ ਪਹੁੰਚੇ। ਬੁਨਿਆਦੀ ਤੌਰ ’ਤੇ ਯੂ.ਸੀ. ਬਰਕਲੇ ਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਗੁਰਦੁਆਰਾ ਸਾਹਿਬ ਸਟਾਕਟਨ, ਗੁਰਦੁਆਰਾ ਸਾਹਿਬ ਫਰੀਮਾਂਟ, ਗੁਰਦੁਆਰਾ ਸਾਹਿਬ ਅਲਸਬਰਾਂਟੇ, ਗੁਰਦੁਆਰਾ ਸਾਹਿਬ ਰਿਵਰਸਾਈਡ, ਗੁਰਦੁਆਰਾ ਸਾਹਿਬ ਮਨਟੀਕਾ, ਗੁਰਦੁਆਰਾ ਸਾਹਿਬ ਯੂਬਾ ਸਿਟੀ ਗੁਰਦੁਆਰਾ ਸਾਹਿਬ ਸੈਕਰਾਮੈਂਟੋ, ਗੁਰਦੁਆਰਾ ਸਾਹਿਬ ਸੈਨਹੋਜ਼ੇ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਕੈਲੇਫੋਰਨੀਆ ਗਤਕਾ ਦਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖ ਯੂਥ ਆਫ ਅਮਰੀਕਾ, ਖਾਲਿਸਤਾਨ ਦੇ ਸ਼ਹੀਦੀ ਪ੍ਰਵਾਰ, ਖਾਲਸਾ ਜਾਗ੍ਰਿਤੀ ਲਹਿਰ, ਅਕਾਲੀ ਦਲ ਬਾਦਲ, ਗੁਰਮਤਿ ਚੇਤਨਾ ਲਹਿਰ, ਦਮਦਮੀ ਟਕਸਾਲ ਅਤੇ ਅਖੰਡ ਕੀਰਤਨੀ ਜਥੇ ਨਾਲ ਭਾਰੀ ਸਹਿਯੋਗ ਕਰਕੇ ਇਸ ਮੁਜ਼ਾਹਰੇ ਦਾ ਪ੍ਰਬੰਧ ਕੀਤਾ।

No comments: