jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 24 April 2013

ਫੋਟੋ ਦੇਖਦੇ ਹੀ ਪੁਲਸ ਵਾਲਿਆਂ ਨੂੰ ਪਛਾਣ ਲਿਆ ਗੁੜੀਆ ਦੇ ਪਿਤਾ ਨੇ


  
ਨਵੀਂ ਦਿੱਲੀ.24 ਅਪ੍ਰੈਲ.(ਪੀ ਟੀ ਆਈ )– ਚੁੱਪ ਰਹਿਣ ਦੀ ਸਲਾਹ ਦੇ ਕੇ ਗਾਂਧੀਨਗਰ ਬਲਾਤਕਾਰ ਪੀੜਤ ਬੱਚੀ ਦੇਪਿਤਾ ਨੂੰ 2 ਹਜ਼ਾਰ ਰੁਪਏ ਦੇਣ ਵਾਲੇ ਪੁਲਸ ਵਾਲੇ ਦੀ ਸ਼ਿਨਾਖਤ ਕਰ ਲਈ ਗਈ ਹੈ। ਪੁਲਸ ਵਾਲਿਆਂ ਨੇ ਕਿਹਾ ਕਿ ਉਸ ਨੇ ਇੰਸਪੈਕਟਰ ਲੈਵਲ ਦੇ ਆਪਣੇ ਆਫਿਸਰ ਦੇ ਕਹਿਣ ‘ਤੇ ਹੀ ਬੱਚੀ ਦੇ ਪਿਤਾ ਨੂੰ ਪੈਸੇ ਦਿੱਤੇ ਸਨ।  ਹੁਣ ਜਾਂਚ ਦੇ ਦਾਇਰੇ ‘ਚ ਇਸ ਇੰਸਪੈਕਟਰ ਨੂੰ ਵੀ ਲੈ ਲਿਆ ਗਿਆ ਹੈ।
ਮੰਗਲਵਾਰ ਸ਼ਾਮ ਕਰੀਬ ਸਾਢੇ ਚਾਰ ਵਜੇ ਦਿੱਲੀ ਪੁਲਸ ਦੀ ਮਹਿਲਾ ਜਾਂਚ ਆਪਣੇ ਨਾਲ ਗਾਂਧੀਨਗਰ ਪੁਲਸ ਸਟਾਫ ਦੀ ਫੋਟੋ ਲੈ ਕੇ ਏਮਸ ਪੁਹੰਚੀ। ਪੀੜਤ ਬੱਚੀ ਦੇ ਪਿਤਾ ਨੂੰ ਸਾਰੇ ਪੁਲਸ ਵਾਲਿਆਂ ਦੀ ਫੋਟੋ ਦਿਖਾਈ ਗਈ ਜਿਸ ‘ਚ ਇਕ ਪੁਲਸ ਵਾਲੇ ਨੂੰ ਉਨ੍ਹਾਂ ਨੇ ਪਛਾਣ ਲਿਆ। ਪੁਲਸ ਸੂਤਰਾਂ ਮੁਤਾਬਕ ਦੋਸ਼ੀ ਪੁਲਸਕਰਮਚਾਰੀ ਦੀ ਨਾਂ ਸਣੇ ਪਛਾਣ ਕਰ ਲਈ ਗਈ ਹੈ। ਪੀੜਤ ਬੱਚੀ ਦੇ ਪਿਤਾ ਦਾ ਦੋਸ਼ ਸੀ ਕਿ ਦਯਾਨੰਦ ਹਸਪਤਾਲ ਦੇ ਬਾਹਰ ਇਹ ਪੁਲਸ ਵਾਲਾ ਜੇਬ ‘ਚ 2 ਹਜ਼ਾਰ ਰੁਪਏ ਰੱਖ ਕੇ ਚੁੱਪ ਰਹਿਣ ਦੀ ਕਹਿ ਕੇ ਨਿਕਲ ਗਿਆ ਸੀ। ਉਸ ਨੇ ਕਿਹਾ ਕਿ ਇਹ ਖਾਣ-ਪੀਣ ਲਈ ਖਰਚਾ ਹੈ। ਇਸ ਨੂੰ ਜੇਬ ‘ਚ ਰੱਖ ਲਓ ਪਬਲਿਕ ਸਾਹਮਣੇ ਜ਼ਿਆਦਾ ਰੌਲਾ ਨਾ ਪਾਓ।
ਇਕ ਸੀਨੀਅਰ ਪੁਲਸ ਅਫਸਰ ਨੇ ਦੱਸਿਆ ਕਿ ਮਹਿਲਾ ਆਈ ਓ ਨੇ ਪੁਲਸ ਵਾਲੇ ਦੀ ਫੋਟੋ ਦੇ ਆਧਾਰ ‘ਤੇ ਪਛਾਣ ਕਰਕੇ ਰਿਪੋਰਟ ਤਿਆਰ ਕੀਤੀ ਜੋ ਕਿ ਵਿਜੀਲੈਂਸ ਨੂੰ ਸੌਂਪੀ ਜਾਏਗੀ ਜਿਸ ਪੁਲਸ ਵਾਲੇ ਨੇ 2 ਹਜ਼ਾਰ ਰੁਪਏ ਥਮਾਏ ਹਨ, ਉਸ ਤੋਂ ਪੁੱਛਗਿੱਛ ਕੀਤੀ ਗਈ। ਉਸ ਨੇ ਅਫਸਰਾਂ ਦੇ ਸਾਹਮਣੇ ਪੇਸ਼ ਹੋ ਕੇ ਦੱਸਿਆ ਕਿ 2 ਹਜ਼ਾਰ ਰੁਪਏ ਥਾਣਾ ਲੈਵਲ ਦੇ ਅਫਸਰ ਦੇ ਕਹਿਣ ‘ਤੇ ਦਿੱਤੇ ਗਏ ਸਨ। ਜਾਂਚ ‘ਚ ਇਕ ਇੰਸਪੈਕਟਰ ਲੈਵਲ ਦੇ ਅਧਿਕਾਰੀ ਦਾ ਨਾਂ ਵੀ ਸ਼ਾਮਲ ਕੀਤਾ ਗਿਆ ਹੈ। ਫਿਲਹਾਲ ਰਿਪੋਰਟ ਦੇ ਆਧਾਰ ‘ਤੇ ਤਹਿਕੀਕਾਤ ਕੀਤੀ ਜਾ ਰਹੀ ਹੈ ਜੋ ਵੀ ਜ਼ਿੰਮੇਵਾਰ ਹੋਵੇਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ।

www.sabblok.blogspot.com


No comments: