jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 22 April 2013

ਮਿੰਨੀ ਕਹਾਣੀ- ਯਮਰਾਜ ਦਾ ਫੈਂਸਲਾ..........ਕਹਾਣੀਕਾਰ : ਰਿੰਕੂ ਸੈਣੀ , ਫਰੀਦਕੋਟ 9356760007

www.sabblok.blogspot.com
" ਅਗਲਾ ਬੰਦਾ ਹਾਜਿਰ ਕਰੋ....."
" ਯਮਰਾਜ ਜੀ ..ਇਹ ਹੈ ਧੰਨਾ ਸਿੰਘ ਭਾਰਤ ਦੇ ਪੰਜਾਬ ਸੂਬੇ ਦਾ ਰਹਿਣ ਵਾਲਾ....ਅੱਜ ਤੜਕੇ ਹੀ ਇਹਦੇ ਪ੍ਰਾਣ ਪੂਰੇ ਹੋਏ ਨੇ...ਇਹਦੀ ਫਾਈਲ ਤੁਹਾਡੇ ਟੇਬਲ ਤੇ ਈ ਪਈ ਐ....."
" ਹੂੰ...ਧੰਨੇ ਦੀ ਉਮਰ ਤਾਂ ਹਜੇ ਪੰਦਰਾਂ ਸਾਲ ਹੋਰ ਪਈ ਸੀ...ਫਾਈਲ ਤੇ ਤਾਂ ਦੋ ਹਜਾਰ ਸਤਾਈ 'ਚ ਇਹਦੀ ਮੌਤ ਹੋਣੀ ਲਿਖੀ ਐ.....?"
" ਹਾਂ ਜੀ..ਹਾਂ ਜੀ ਯਮਰਾਜ ਜੀ...ਉਮਰ ਤਾਂ ਇਹਦੀ ਉਨੀ ਹੀ ਸੀ...ਪਰ ਇਹਨੇ ਅਪਣੇ ਪੁੱਤਾਂ ਦੇ ਤਸੀਹਿਆਂ ਤੋਂ ਤੰਗ ਆ ਕੇ ਖੁਦ ਹੀ ਆਤਮ ਹੱਤਿਆ ਕਰ ਲਈ ਐ ...."
" ਅੋ ਕੇ.. ਅੋ ਕੇ...ਬਹੁਤ ਮਾੜੀ ਹੋਈ ਧੰਨਾ ਸਿੰਘ ਜੀ.....ਧੰਨਿਆ ਹੁਣ ਤੇਰੇ ਪੁੰਨ ਅਤੇ ਪਾਪਾਂ ਦਾ ਹਿਸਾਬ ਕਿਤਾਬ ਕਰਨਾ ਹੈ..ਦੱਸ ਤੈਨੂੰ ਪਹਿਲਾਂ ਤੇਰੇ ਪੁੰਨਾਂ ਬਾਰੇ ਦੱਸਿਆ ਜਵੇ ਜਾਂ ਪਾਪਾਂ ਬਾਰੇ......?"
" ਮਹਾਰਾਜ ਜੀ...ਮੈਂ ਤਾਂ ਸਿੱਧਾ ਸਾਧਾ ਬੰਦਾ ਹਾਂ...ਪਾਪ ਤਾਂ ਸ਼ਾਇਦ ਹੀ ਮੇਰੇ ਕੋਈ ਹਿੱਸੇ ਹੋਵੇ...ਚੱਲੋ ਪਹਿਲਾਂ ਮੇਰੇ ਪੁੰਨ ਚੈੱਕ ਕਰ ਲਉ...."
"ਜਿਵੇਂ ਤੇਰੀ ਮਰਜੀ...ਲੈ ਪਹਿਲਾਂ ਆਪਾਂ ਤੇਰੇ ਪੁੰਨ ਚੈੱਕ ਕਰਦੇ ਲ਼ੈਂਦੇ ਆ....... ਵਾਹ ਧੰਨਿਆ ਵਾਹ..ਤੇਰਾ ਕ੍ਰਮ ਕਹਿੰਦਾ ਹੈ ਕਿ ਤੂੰ ਗੁਰੂਦੁਆਰਾ ਘਰ ਬੜੀ ਸੇਵਾ ਕੀਤੀ ਐ...ਪੰਜ ਸਾਲ ਗੁਰੂਦੁਆਰਾ ਘਰ 'ਚ ਪ੍ਰਧਾਨਗੀ ਵੀ ਕੀਤੀ ਐ.....ਚੰਗਾ ਕੰਮ ਕੀਤਾ ਤੂੰ ਇਹ..."
" ਧੰਨਵਾਦ ਮਹਾਰਾਜ..."
" ਅਗਲਾ ਚੰਗਾ ਕ੍ਰਮ ...ਤੂੰ ਆਪਣੇ ਪਿੰਡ ਦੀ ਤਿੰਨ ਸਾਲ ਸਰਪੰਚੀ ਵੀ ਕੀਤੀ ਐ..ਪਿੰਡ ਦਾ ਚੰਗਾ ਵਿਕਾਸ ਕੀਤਾ।ਚਾਹੇ ਥੌੜਾ ਬਹੁਤ ਤੂੰ ਪੈਸਾ ਵੀ ਖਾਧਾ..ਚੱਲ ਕੋਈ ਗੱਲ ਨੀ..ਭਾਰਤ 'ਚ ਇਹ ਤਾਂ ਆਮ ਈ ਐ....ਗੁੱਡ....ਤੇਰਾ ਕ੍ਰਮ ਕਹਿੰਦਾ ਐ..ਤੂੰ ਕਈ ਤੀਰਥ ਸਥਾਨਾਂ ਦੀਆਂ ਯਾਤਰਾਂ ਵੀ ਕੀਤੀਆਂ ਤੇ ਭੁੱਖਿਆਂ ਨੂੰ ਰੋਟੀ ਵੀ ਖਵਾਈ......ਬਹੁਤ ਅੱਛੇ ..ਚਾਹੇ ਇਹ ਸਭ ਕੁਝ ਤੂੰ ਮੁੰਡਾ ਜੰਮਣ ਦੀ ਆਸ ਲਈ ਕੀਤਾ.....ਤਾਂ ਜੋ ਰੱਬ ਤੇਰੇ ਤੇ ਖੁਸ਼ ਹੋ ਸਕੇ......"
" ਹਾਂ ਜੀ ਮਹਾਰਾਜ...ਤੁਸੀਂ ਤਾਂ ਅੰਤਰਜਾਮੀ ਹੋ....ਤੁਹਾਡੇ ਤੋਂ ਕੀ ਲੁਕੋ ਐ...ਅੋਲਾਦ ਲਈ ਤਾਂ ਸਭ ਹੀ ਕਰਦੇ ਨੇ ਇਹ ਸਭ ਕੁਝ...."
" ਹੋਰ ਵੀ ਬਹੁਤ ਚੰਗੇ ਕੰਮ ਨੇ ਧੰਨਿਆ...ਬੋਲ ਕੀ ਚਾਹੁੰਣਾ ਇੰਨਾ ਕ੍ਰਮਾਂ ਬਦਲੇ......"
" ਮਹਾਰਾਜ ਤੁਸੀਂ ਆਪ ਈ ਦੇਖ ਲੋ....ਵੈਸੇ ਮੈਂ ਚਾਹੁਣਾ ਮੈਂ ਧੀਰੂ ਭਾਈ ਅੰਬਾਨੀ ਵਰਗਾ ਬਣ ਦੁਨੀਆਂ ਤੇ ਦੁਬਾਰਾ ਜਨਮ ਲਵਾਂ....ਹਰ ਐਸ਼ੋ ਅਰਾਮ ਦੀ ਚੀਜ ਮੇਰੇ ਕੋਲ ਹੋਵੇ..... ਪਰ ਨਾਲ ਅੋਲਾਦ ਵੀ ਚੰਗੀ ਹੋਵੇ ਅਗਲੇ ਜਨਮ 'ਚ...."
" ਜਰੂਰ...ਤੇਰੀ ਇੱਛਾ ਪੂਰੀ ਹੋਵੇਗੀ....ਪਰ ਪਹਿਲਾਂ ਆਪਾਂ ਤੇਰੇ ਪਾਪਾਂ ਦਾ ਹਿਸਾਬ ਕਿਤਾਬ ਵੀ ਕਰ ਲਈਏ......."
"ਦੇਖ ਲਉ ਮਹਾਰਾਜ ਦੇਖ ਲਉ...ਮੈਨੂੰ ਪਤਾ ਮੈਂ ਕੋਈ ਵੱਡਾ ਪਾਪ ਨਹੀਂ ਕੀਤਾ......."
" ਰੁੱਕੋ ਮੈਂ ਦੇਖਦਾ.......ਉ ਮਾਈ ਗੋਡ......ਦੁਸਟ ! ਪਾਪੀ ! ਹਤਿਆਰੇ !......ਲੈ ਜਾਉ ਉਏ ਇਹਨੂੰ ਮੇਰੀਆਂ ਅੱਖਾਂ ਦੇ ਸਾਹਮਣਿaੁਂ....ਕਹਿੰਦਾ ਏ ਮੈਂ ਪਾਪ ਨੀ ਕੀਤਾ...."
" ਮਹਾਰਾਜ ਸੱਚੀਂ ਮੈਂ ਕੋਈ ਪਾਪ ਨੀ ਕੀਤਾ ..ਤੁਸੀਂ ਹਤਿਆਰਾ ਕਿਉਂ ਕਿਹਾ ਮੈਂਨੂੰ.....? ਸੋਂਹ ਲੱਗੇ ਮਹਾਰਾਜ ਮੈਂ ਕੋਈ ਕਤਲ ਨੀ ਕੀਤਾ....ਜਰੂਰ ਭੁਲੇਖਾ ਲੱਗ ਗਿਆ ਹੋਣਾ ਤੁਹਾਨੂੰ...."
" ਉਏ ਬਕਵਾਸ ਨਾ ਕਰ...ਤੇਰੇ ਸਾਰੇ ਪੁੰਨ ਤੇਰੇ ਇਸ ਕੰਮ ਨੇ ਵਿਅਰਥ ਕਰ ਦਿੱਤੇ ਨੇ...ਤੇਰਾ ਪਹਿਲਾ ਬੱਚਾ ਕਦ ਹੋਇਆ ਸੀ..?"
" ਜੀ ਵਿਆਹ ਤੋਂ ਪੰਜ ਸਾਲ ਬਾਅਦ......"
" ਉਏ ਫਿਰ ਝੂਠ...ਤੇਰੇ ਪਹਿਲਾ ਬੱਚਾ ਵਿਆਹ ਤੋਂ ਇੱਕ ਸਾਲ ਬਾਅਦ ਹੋਣਾ ਸੀ, ਇੱਕ ਵਿਆਹ ਤੋਂ ਦੋ ਸਾਲ ਬਾਅਦ ਤੇ ਇੱਕ ਤਿੰਨ ਸਾਲ ਬਾਅਦ.....ਕਿਉਂਕਿ ਉਹ ਸਭ ਕੁੜੀਆਂ ਸਨ ..ਤਾਹੀਉਂ ਤੂੰ ਸਾਰੇ ਬੱਚੇ ਮਾਂ ਦੀ ਕੁੱਖ ਵਿੱਚ ਈ ਕਤਲ ਕਰਾ ਦਿੱਤੇ aੇਏ...ਸਾਡੀ ਕਚਿਹਰੀ ਵਿੱਚ ਇਸ ਤੋਂ ਵੱਡਾ ਕੋਈ ਪਾਪ ਨਹੀਂ...ਜਿੰਨੇ ਮਰਜੀ ਪੁੰਨ ਕਰ ਲਉ.....ਜੇ ਤੁਸੀਂ ਇਹ ਪਾਪ ਕੀਤਾ ਤਾਂ ਸਾਰੇ ਪੁੰਨ ਫੇਲ ਹੋ ਜਾਂਦੇ ਨੇ...ਜਾਉ ਦੂਤੋ ਹੁਣ ਲੈ ਜਾਉ ਇਹਨੂੰ ਅਪਰੇਸ਼ਨ ਥਿਐਟਰ ਤੇ ਇਸ ਦੀ ਰੂਹ ਦੇ ਵੀ ਇੰਨੇ ਟੋਟੇ ਕਰੋ..ਜਿੰਨੇ ਇੰਨੇ ਆਪਣੀਆਂ ਧੀਆਂ ਦੇ ਕਰਾਏ ਸਨ..ਇਸ ਹੈਵਾਨ ਨੂੰ ਹਮੇਸ਼ਾ ਲਈ ਖਤਮ ਕਰ ਦਵੋ....."
" ਮਹਾਰਾਜ ਮਾਫ ਕਰ ਦਵੋ...ਮਹਾਰਾਜ ਮਹਾਰਾਜ ਮਹਾਰਾਜ...." ਦੂਤ ਧੰਨੇ ਨੂੰ ਫੜ ਅਪਰੇਸ਼ਨ ਥਿਐਟਰ ਲੈ ਗਏ । ਧੰਨੇ ਨੇ ਜਾਂਦੇ ਜਾਂਦੇ ਯਮਰਾਜ ਕੋਲ ਬਹੁਤ ਤਰਲਾ ਕੀਤਾ ਪਰ ਯਮਰਾਜ ਨੇ ਇੱਕ ਨਾ ਸੁਣੀ..ਤੇ ਅਪਣਾ ਫੈਂਸਲਾ ਬਰਕਰਾਰ ਰੱਖਿਆ।

No comments: