jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 22 April 2013

ਬੱਚਿਆਂ ਦੇ ਹਕਲਾਉਣ ਦੀ ਬੀਮਾਰੀ ਦੂਰ ਕਰਨ ਲਈ...

www.sabblok.blogspot.com

ਬੱਚਿਆਂ ਦਾ ਹਕਲਾਉਣਾ ਕੋਈ ਨਵੀਂ ਗੱਲ ਨਹੀਂ ਹੈ। ਜੇਕਰ ਬੱਚੇ 'ਤੇ ਪੂਰਾ ਧਿਆਨ ਨਾ ਦਿੱਤਾ ਜਾਵੇ ਤਾਂ ਬੱਚਾ ਹਾਸੇ ਦਾ ਸ਼ਿਕਾਰ ਬਣ ਸਕਦਾ ਹੈ ਅਤੇ ਉਸ ਵਿਚ ਹੀਣ ਭਾਵਨਾ ਆ ਸਕਦੀ ਹੈ। ਕਈ ਬੱਚੇ ਜਿਨ੍ਹਾਂ ਦੀ ਉਮਰ 2 ਤੋਂ 5 ਸਾਲ ਦੀ ਉਮਰ ਦੇ ਵਿਚ ਹੁੰਦੀ ਹੈ, ਉਨ੍ਹਾਂ ਨੂੰ ਕਈ ਸ਼ਬਦ ਬੋਲਣ ਵਿਚ ਮੁਸ਼ਕਲ ਹੁੰਦੀ ਹੈ। ਤੁਹਾਨੂੰ ਸਮਝਣਾ ਪਵੇਗਾ ਕਿ ਇਹ ਸਮੱਸਿਆ ਤੁਰੰਤ ਨਹੀਂ ਠੀਕ ਹੋਵੇਗੀ ਇਸ ਵਿਚ ਸਮਾਂ ਲੱਗੇਗਾ ਇਸ ਲਈ ਤੁਹਾਨੂੰ ਸਪੀਚ ਥੈਰੇਪਿਸਟ ਦੇ ਕੋਲ ਲੈ ਕੇ ਜਾਣਾ ਪਵੇਗਾ ਅਤੇ ਨਾਲ ਹੀ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਪਵੇਗਾ।
1. ਯੋਗਾਜਦੋਂ ਤੁਹਾਡਾ ਬੱਚਾ ਡਰਿਆ ਸਹਿਮਿਆ ਰਹਿੰਦਾ ਹੈ ਤਾਂ ਉਹ ਹਕਲਾਉਣ ਲੱਗ ਜਾਂਦਾ ਹੈ।ਅਜਿਹੇ ਵਿਚ ਉਸ ਨੂੰ ਯੋਗ ਸਿਖਾਉਣਾ ਚਾਹੀਦਾ ਹੈ ਜਿਸ ਨਾਲ ਉਸ ਦਾ ਮੂਡ ਵਧੀਆ ਰਹੇ।
2. ਸ਼ੀਸ਼ੇ ਦੇ ਸਾਹਮਣੇ ਅਭਿਆਸਆਪਣੇ ਬੱਚੇ ਨੂੰ ਸ਼ੀਸ਼ੇ ਦੇ ਸਾਹਮਣੇ ਖੜ੍ਹਾ ਕਰਕੇ ਜ਼ੋਰ-ਜ਼ੋਰ ਨਾਲ ਕਿਤਾਬ ਪੜ੍ਹਨ ਲਈ ਕਹੋ। ਇਸ ਨਾਲ ਬੱਚਾ ਆਪਣੇ ਡਰ 'ਤੇ ਕਾਬੂ ਪਾ ਸਕੇਗਾ ਅਤੇ ਚਾਰ ਲੋਕਾਂ ਦੇ ਵਿਚ ਉਸ ਵਿਚ ਬੋਲਣ ਦੀ ਤਾਕਤ ਆ ਜਾਵੇਗੀ।
3. ਕਿਤਾਬ ਪੜ੍ਹਨਾਕਈ ਬੱਚਿਆਂ ਨੂੰ ਕਿਤਾਬ ਪੜ੍ਹਨੀ ਪਸੰਦ ਨਹੀਂ ਹੁੰਦੀ ਪਰ ਉੱਚੀ ਆਵਾਜ਼ ਵਿਚ ਕਿਤਾਬ ਪੜ੍ਹਨ ਦੇ ਨਾਲ ਬੱਚਿਆਂ ਦੀ ਇਹ ਸਮੱਸਿਆ ਹੱਲ ਹੋ ਜਾਵੇਗੀ।
4. ਠੀਕ ਪ੍ਰਕਾਰ ਨਾਲ ਸਾਹ ਲੈਣ ਦਾ ਅਭਿਆਸਬੱਚਿਆਂ ਵਿਚ ਪੜ੍ਹਦੇ ਅਤੇ ਬੋਲਦੇ ਸਮੇਂ ਸਾਹ ਲੈਣ ਵਿਚ ਹੋਣ 'ਤੇ  ਹਕਲਾਉਣ ਦੀ ਸਮੱਸਿਆ ਹੁੰਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਬ੍ਰੀਥਿੰਗ ਐਕਸਰਸਾਈਜ਼ ਕਰਵਾਓ। ਇਸ ਨਾਲ ਉਹ ਸਹੀ ਢੰਗ ਨਾਲ ਬੋਲਣ ਵਿਚ ਸਮਰੱਥ ਹੋ ਜਾਣਗੇ।
5. ਸਪੀਚ ਥੈਰੇਪੀਸਪੀਚ ਥੈਰੇਪੀ ਕਰਵਾਉਣ ਨਾਲ ਬੱਚਾ ਇਸ ਸਮੱਸਿਆ ਤੋਂ ਨਿਜਾਤ ਪਾ ਸਕਦਾ ਹੈ।

No comments: