jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 11 April 2013

ਮਾਮਲਾ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਲੀ (ਬੈਲਜੀਅਮ) ਦੇ ਮੀਤ ਪ੍ਰਧਾਨ ਚੂਹੜ ਸਿੰਘ ਦੀਆਂ ਆਯਾਸੀਆਂ ਦਾ ਅਕਾਲ ਤਖਤ ਸਾਹਿਬ ਨੇ ਚੂਹੜ ਸਿੰਘ ਨੂੰ ਤੁਰੰਤ ਮੀਤ ਪ੍ਰਧਾਨਗੀ ਤੋਂ ਹਟਾਉਣ ਦੇ ਆਦੇਸ਼ ਜਾਰੀ ਕੀਤੇ

www.sabblok.blogspot.com

ਬਰਨਾਲਾ, 8 ਅਪ੍ਰੈਲ (ਜਗਸੀਰ ਸਿੰਘ ਸੰਧੂ) : ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬੈਲਜੀਅਮ ਦੇ ਸ਼ਹਿਰ ਲੀਅਜ਼ (ਲੀ) ਵਿਖੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਦੇ ਪ੍ਰਬੰਧਾਂ ਨੂੰ ਚਲਾ ਰਹੀ ਪ੍ਰਬੰਧਕੀ ਕਮੇਟੀ ਨੂੰ ਆਦੇਸ਼ ਕੀਤੇ ਹਨ ਗਿ ਬਜਰ ਕੁਰਹਿਤੀਏ ਚੂਹੜ ਸਿੰਘ ਨੂੰ ਤੁਰੰਤ ਮੀਤ ਪ੍ਰਧਾਨ ਦੇ ਆਹੁਦੇ ਤੋਂ ਫਾਰਗ ਕੀਤਾ ਜਾਵੇ। ਇਸ ਦੇ ਨਾਲ ਹੀ ਹਦਾਇਤ ਕੀਤੀ ਗਈ ਹੈ ਚੂਹੜ ਸਿੰਘ ਨੂੰ ਫਾਰਗ ਕਰਕੇ ਤਖਤ ਸਹਿਬ 'ਤੇ ਇਤਲਾਹ ਕੀਤੀ ਜਾਵੇ ਅਤੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਦੀ ਪ੍ਰਬੰਧਕੀ ਕਮੇਟੀ ਲੀਅਜ਼ ਚੂਹੜ ਸਿੰਘ ਨੂੰ ਨਿੱਜੀ ਤੌਰ 'ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਦਾ ਸੁਨੇਹਾ ਦੇਣ। ਸ਼੍ਰੀ ਅਕਾਲ ਤਖਤ ਸਾਹਿਬ ਦੇ ਲੈਟਰ ਪੈਡ 'ਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਨਿੱਜੀ ਸਹਾਇਕ ਇੰਦਰ ਮੋਹਣ ਸਿੰਘ ਦੇ ਦਸਤਖਤਾਂ ਹੇਠ ਜਾਰੀ ਪੱਤਰ ਨੰਬਰ ਅ; 3/3005 ਰਾਹੀਂ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਲੀਅਜ਼ (ਬੈਲਜੀਅਮ) ਦੀ ਪ੍ਰਬੰਧਕੀ ਕਮੇਟੀ ਨੂੰ ਆਦੇਸ਼ ਕੀਤੇ ਗਏ ਹਨ ਕਿ ਸ੍ਰੀ ਅਕਾਲ ਤਖਤ ਸਾਹਿਬ 'ਤੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਲੀਅਜ਼ ਦੇ ਮੀਤ ਪ੍ਰਧਾਨ ਚੂਹੜ ਸਿੰਘ ਸਬੰਧੀ ਉਥੋਂ ਦੀਆਂ ਸੰਗਤਾਂ ਵੱਲੋਂ ਪੁਜੀਆਂ ਸ਼ਿਕਾਇਤਾਂ ਦੇ ਅਧਾਰ ਪੁਰ ਪੰਜ ਸਿੰਘ ਸਾਹਿਬਾਨ ਦੀ ਇੱਕਤਰਤਾ ਵਿੱਚ 12 ਚੇਤ ਸੰਮਤ ਨਾਨਕਸ਼ਾਹੀ 545 ਨੂੰ ਦੀਰਘ ਵਿਚਾਰ ਕਰਨ ਉਪਰੰਤ ਸਤਿਕਾਰਯੋਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ ਕਿ ਅਜਿਹੇ ਬੱਜਰ ਕੁਰਹਿਤ ਕਰਨ ਵਾਲੇ ਵਿਅਕਤੀ ਨਾਲ ਗੁਰਦੁਆਰਾ ਸਾਹਿਬ ਦੀ ਮਾਣ ਮਰਿਯਾਦਾ ਅਤੇ ਸਿੱਖ ਪੰਥ ਦੀ ਨੂੰ ਢਾਹ ਲਗਦੀ ਹੋਵੇ, ਉਸਨੂੰ ਤੁਰੰਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਮੀਤ ਪ੍ਰਧਾਨ ਦੇ ਆਹੁਦੇ ਤੋਂ ਫਾਰਗ ਕਰਕੇ ਇਸ ਦੀ ਇਤਲਾਹ ਦਫਤਰ ਸਕੱਤਰੇਤ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਭੇਜੋ ਅਤੇ ਚੂਹੜ ਸਿੰਘ ਨੂੰ ਤੁਰੰਤ ਹੀ ਦਫਤਰ ਸਕੱਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਿੰਘ ਸਾਹਿਬ ਕੋਲ ਨਿੱਜੀ ਰੂਪ ਵਿੱਚ ਹਾਜ਼ਰ ਹੋ ਕੇ ਸਪੱਸ਼ਟੀਕਰਨ ਦੇਣ ਹਿੱਤ ਸੁਨੇਹਾ ਦਿੱਤਾ ਜਾਵੇ। ਜਿਕਰਯੋਗ ਹੈ ਕਿ ਜਲੰਧਰ ਜ਼ਿਲੇ ਦੇ ਪਿੰਡ ਮਹਿਤਪੁਰ ਦੇ ਰਹਿਣ ਵਾਲੇ ਚੂਹੜ ਸਿੰਘ ਬਾਰੇ ਪੰਜਾਬੀ ਦੇ ਇੱਕ ਅਖਬਾਰ ਵੱਲੋਂ 8 ਦਸੰਬਰ 2012 ਦੇ ਅੰਕ ਵਿੱਚ ਚੂਹੜ ਸਿੰਘ ਦੀ ਧਰਮ ਪਤਨੀ ਨਰਿੰਦਰ ਕੌਰ ਦੇ ਹਵਾਲੇ ਨਾਲ ਬਹੁਤ ਹੀ ਅਹਿਮ ਖੁਲਾਸੇ ਕੀਤੇ ਗਏ ਸਨ, ਜਿਹਨਾਂ ਵਿੱਚ ਆਪਣੀ ਧੀ ਦੀ ਉਮਰ ਦੀਆਂ ਗੋਰੀਆਂ ਨਾਲ ਚੂਹੜ ਸਿੰਘ ਦੀਆਂ ਅਯਾਸੀਆਂ ਭਰੀਆਂ ਤਸਵੀਰਾਂ ਪੇਸ਼ ਕਰਕੇ ਬੈਲਜੀਅਮ ਦੀਆਂ ਸਿੱਖ ਸੰਗਤਾਂ ਨੂੰ ਚੂਹੜ ਸਿੰਘ ਦੇ ਮਾੜੇ ਕਿਰਦਾਰ ਬਾਰੇ ਜਾਣੂ ਕਰਵਾਇਆ ਗਿਆ ਸੀ। ਵਰਨਣਯੋਗ ਹੈ ਕਿ ਪਿਛਲੇ ਅੱਠ ਸਾਲਾਂ ਤੋਂ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਲੀਅਜ ਦੇ ਪ੍ਰਬੰਧਾਂ ਨੂੰ ਚਲਾ ਰਹੀ ਪ੍ਰਬੰਧਕੀ ਕਮੇਟੀ ਦੇ ਮੀਤ ਪ੍ਰਧਾਨ ਚੂਹੜ ਸਿੰਘ ਦਾ ਜਲੰਧਰ ਜ਼ਿਲੇ ਦੇ ਪਿੰਡ ਮਹਿਤਪੁਰ 'ਚ ਰਹਿੰਦੀ ਉਸਦੀ ਬਿਰਧ ਪਤਨੀ ਮਾਤਾ ਨਰਿੰਦਰ ਕੌਰ ਨੇ ਪ੍ਰੈਸ ਨੂੰ ਦੱਸਿਆ ਸੀ ਕਿ ਉਹ ਲੋਕਾਂ ਦੇ ਘਰਾਂ 'ਚ ਕੰਮ ਕਰਕੇ, ਉਸਦਾ ਮੰਦਬੁਣੀ ਲੜਕਾ ਰਣਧੀਰ ਸਿੰਘ ਰਾਣਾ ਇੱਕ ਢਾਬੇ 'ਤੇ ਭਾਂਡੇ ਮਾਂਜ ਕੇ ਅਤੇ ਦੋ ਲੜਕੀਆਂ ਕਮਲਜੀਤ ਕੌਰ ਅਤੇ ਰਾਜਿੰਦਰ ਕੌਰ ਬਹੁਤ ਹੀ ਗਰੀਬੀ ਵਿਚ ਦਿਨ ਕਟੀ ਕਰ ਰਹੇ ਹਨ, ਪਰ ਬੈਲਜੀਅਮ ਵਿੱਚ ਖੇਡ ਕਲੱਬਾਂ ਨੂੰ ਹਜ਼ਾਰਾਂ ਯੂਰੋ ਦਾਨ ਵੱਜੋਂ ਦੇਣ ਵਾਲੇ ਚੂਹੜ ਸਿੰਘ ਨੇ ਉਹਨਾਂ ਦੀ ਕਦੇ ਵੀ ਕੋਈ ਸਾਰ ਨਹੀਂ ਲਈ।

No comments: