jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 10 April 2013

ਪੁਲਿਸ ਨੂੰ ਕੁਟਾਪਾ ਚਾੜ੍ਹ ਕੇ ਹਵਾਲਾਤੀ ਨੂੰ ਛੁਡਾ ਲੈ ਗਏ ਹਮਲਾਵਰ

www.sabblok.blogspot.com
ਮੋਗਾ, 10 ਅਪ੍ਰੈਲ (ਨਵਦੀਪ ਸਿੰਗਲਾ/ਸਵਰਨ ਗੁਲਾਟੀ) : ਲੁਧਿਆਣਾ ਤੋਂ ਮੋਗਾ ਦੀ ਅਦਾਲਤ ਵਿਚ ਪੇਸ਼ੀ 'ਤੇ ਆਏ ਤਸਕਰ ਨੂੰ ਉਸ ਦੇ ਸਾਥੀਆਂ ਨੇ ਦੋ ਗੱਡੀਆਂ ਵਿਚ ਆ ਕੇ ਤਿੰਨ ਪੁਲਿਸ ਵਾਲਿਆਂ 'ਤੇ ਹਮਲਾ ਕਰ ਕੇ ਛੁਡਵਾ ਲਿਆ। ਤਿੰਨੇ ਪੁਲਿਸ ਵਾਲੇ ਜ਼ਖ਼ਮੀ ਹਾਲਤ ਵਿਚ ਥਾਣਾ ਸਿਟੀ-1 ਪਹੁੰਚੇ ਅਤੇ ਘਟਨਾ ਦੀ ਜਾਣਕਾਰੀ ਦਿਤੀ। ਪੁਲਿਸ ਨੇ ਲੁਧਿਆਣਾ ਪੁਲਿਸ ਦੇ ਬਿਆਨਾਂ ਉਤੇ ਅਣਪਛਾਤੇ ਹਮਲਾਵਰਾਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਡੀ ਐਸ ਪੀ (ਡੀ) ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਹਮਲਾਵਰਾਂ ਦੇ ਹੌਸਲੇ ਬੁਲੰਦ ਹਨ ਜਦਕਿ ਪੁਲਿਸ ਤਾਂ ਆਮ ਲੋਕਾਂ ਦੀ ਮਦਦ ਨਾਲ ਹੀ ਅਪਰਾਧ ਰੋਕ ਸਕਦੀ ਹੈ। ਜ਼ਿਕਰਯੋਗ ਹੈ ਕਿ ਹਰ ਦਿਨ ਪੰਜਾਬ ਦੇ ਕਿਸੇ ਨਾ ਕਿਸੇ ਹਿੱਸੇ ਵਿਚ ਗੁੰਡਾਗਰਦੀ ਦੀਆਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਪੰਜਾਬ ਪੁਲਿਸ ਬੇਵੱਸ ਅਤੇ ਲਾਚਾਰ ਹੀ ਨਜ਼ਰ ਆ ਰਹੀ ਹੈ।
ਜਾਣਕਾਰੀ ਮੁਤਾਬਕ ਲੁਧਿਆਣਾ ਕੇਂਦਰੀ ਜੇਲ ਦੇ ਏ ਐਸ ਆਈ ਮਿਹਰ ਚੰਦ, ਹੌਲਦਾਰ ਸਰਬਜੀਤ ਸਿੰਘ ਅਤੇ ਮੰਗਲ ਸਿੰਘ ਪਿੰਡ ਦੌਲੇਵਾਲਾ ਦੇ ਸਰਵਣ ਸਿੰਘ ਜੋ ਚੂਰਾ-ਪੋਸਤ ਦੀ ਤਸਕਰੀ ਦੇ ਮਾਮਲੇ ਵਿਚ ਲੁਧਿਆਣਾ ਦੀ ਕੇਂਦਰੀ ਜੇਲ ਵਿਚ ਬੰਦ ਸੀ, ਉਸ ਦੀ ਅੱਜ ਮੋਗਾ ਦੇ ਵਧੀਕ ਸੈਸ਼ਨ ਜੱਜ ਕੋਲ ਪੇਸ਼ੀ ਸੀ। ਤਿੰਨੇ ਪੁਲਿਸ ਵਾਲੇ ਸਰਕਾਰੀ ਬੱਸ ਵਿਚ ਮੋਗਾ ਦੇ ਫ਼ਿਰੋਜ਼ਪੁਰ ਰੋਡ 'ਤੇ ਉਤਰਨ ਤੋਂ ਬਾਅਦ ਹਵਾਲਾਤੀ ਸਮੇਤ ਅਦਾਲਤ ਵਲ ਪੈਦਲ ਹੀ ਜਾ ਰਹੇ ਸਨ ਕਿ ਹਵਾਲਾਤੀ ਦੇ ਸਾਥੀ ਪਹਿਲਾਂ ਹੀ ਚਿੱਟੇ ਰੰਗ ਦੀਆਂ ਵਰਨਾ ਅਤੇ ਸਕਾਰਪੀਉ ਗੱਡੀਆਂ ਵਿਚ ਮੌਕੇ ਦੀ ਤਾਕ ਵਿਚ ਬੈਠੇ ਸਨ।  
ਜਿਵੇਂ ਹੀ ਪੁਲਿਸ ਵਾਲੇ ਹਵਾਲਾਤੀ ਸਵਰਨ ਸਿੰਘ ਨੂੰ ਲੈ ਕੇ ਉਨ੍ਹਾਂ ਕੌਲ ਪਹੁੰਚੇ ਤਾਂ ਗੱਡੀਆਂ ਵਿਚ ਬੈਠੇ ਹਮਲਾਵਰਾਂ ਨੇ ਅਚਾਨਕ ਹੀ ਪਿੱਛੇ ਤੋਂ ਪੁਲਿਸ 'ਤੇ ਹਮਲਾ ਕਰ ਦਿਤਾ। ਤਿੰਨੇ ਪੁਲਿਸ ਵਾਲਿਆਂ ਨੇ ਅੱਠ ਹਮਲਾਵਰਾਂ ਦਾ ਡਟ ਕੇ ਮੁਕਾਬਲਾ ਕੀਤਾ ਪਰ ਫਿਰ ਵੀ ਹਮਲਾਵਰ ਅਪਣੇ ਸਾਥੀ ਨੂੰ ਭਜਾਉਣ ਵਿਚ ਸਫ਼ਲ ਰਹੇ। ਇਸ ਦੌਰਾਨ ਤਿੰਨਾਂ ਪੁਲਿਸ ਵਾਲਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਵਰਦੀ ਵੀ ਲੀਰੋ-ਲੀਰ ਹੋ ਗਈ। ਇਸ ਘਟਨਾ ਦੀ ਜਾਣਕਾਰੀ ਉਨ੍ਹਾਂ ਨੇ ਥਾਣਾ ਸਿਟੀ ਪੁਲਿਸ ਨੂੰ ਦਿਤੀ ਅਤੇ ਉਨ੍ਹ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਹਮਲਾਵਰਾਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਡੀ ਐਸ ਪੀ (ਡੀ) ਦਾ ਕਹਿਣਾ ਹੈ ਕਿ ਜ਼ਿਆਦਾਤਰ ਕੇਸਾਂ ਵਿਚ ਆਮ ਲੋਕ ਪੁਲਿਸ ਉਪਰ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਣ ਦਾ ਦੋਸ਼ ਲਗਾਉਂਦੀ ਹੈ। ਅੱਜ ਉਹੀ ਆਮ ਲੋਕ ਪੁਲਿਸ ਦੀ ਪਿਟਾਈ ਵੇਖ ਰਹੇ ਸਨ ਜਦਕਿ ਉਥੇ ਸੈਂਕੜੇ ਦੀ ਗਿਣਤੀ ਵਿਚ ਲੋਕ ਮੌਜੂਦ ਸਨ ਜਿਨ੍ਹਾਂ ਦੀ ਹਾਜ਼ਰੀ ਵਿਚ ਬਦਮਾਸ਼ ਹਵਾਲਾਤੀ ਨੂੰ ਛੁਡਵਾ ਕੇ ਲੈ ਗਏ।

No comments: