jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 12 April 2013

ਭੁੱਲਰ ਦੀ ਫਾਂਸੀ ਦੀਆਂ ਤਿਆਰੀਆਂ ਸ਼ੁਰੂ, ਤਿਹਾੜ ਜੇਲ੍ਹ 'ਚ ਸ਼ਿਫਟ


ਭੁੱਲਰ ਦੀ ਫਾਂਸੀ ਦੀਆਂ ਤਿਆਰੀਆਂ ਸ਼ੁਰੂ, ਤਿਹਾੜ ਜੇਲ੍ਹ 'ਚ ਸ਼ਿਫਟ

www.sabblok.blogspot.com
ਨਵੀਂ ਦਿੱਲੀ/ਜਲੰਧਰ—ਸੁਪਰੀਮ ਕੋਰਟ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਤਬਦੀਲ ਕਰਨ ਤੋਂ ਇਨਕਾਰ ਕੀਤੇ ਜਾਣ ਮਗਰੋਂ ਭੁੱਲਰ ਨੂੰ ਫਾਂਸੀ ਦਿੱਤੇ ਜਾਣ ਸੰਬੰਧੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਅਨੁਸਾਰ ਭੁੱਲਰ ਨੂੰ ਹਸਪਤਾਲ ਤੋਂ ਤਿਹਾੜ ਜੇਲ੍ਹ 'ਚ ਤਬਦੀਲ ਕਰ ਦਿੱਤਾ ਗਿਆ ਹੈ ਤਾਂ ਜੋ ਫਾਂਸੀ ਦੀਆਂ ਤਿਆਰੀਆਂ ਕੀਤੀਆਂ ਜਾ ਸਕਣ। ਇਸ ਸੰਬੰਧ 'ਚ ਜਾਣਕਾਰੀ ਇਕ ਨਿੱਜੀ ਫੇਸਬੁੱਕ ਅਕਾਊਂਟ ਤੋਂ ਮਿਲੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਭੁੱਲਰ ਦੀ ਤਬੀਅਤ ਅਜੇ ਠੀਕ ਨਹੀਂ ਪਰ ਫਿਰ ਵੀ ਉਨ੍ਹਾਂ ਨੂੰ ਜੇਲ੍ਹ 'ਚ ਤਬਦੀਲ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਸਰਕਾਰ ਉਨ੍ਹਾਂ ਨੂੰ ਫਾਂਸੀ ਦੇਣ ਦੀਆਂ ਤਿਆਰੀਆਂ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਪ੍ਰੋ. ਭੁੱਲਰ ਨੂੰ 1993 ਦੌਰਾਨ ਯੂਥ ਕਾਂਗਰਸ ਦੇ ਪ੍ਰਧਾਨ ਐੱਮ. ਐੱਸ. ਬਿੱਟਾ 'ਤੇ ਬੰਬ ਨਾਲ ਕੀਤੇ ਗਏ ਇਕ ਹਮਲੇ ਸੰਬੰਧੀ ਦੋਸ਼ੀ ਠਹਿਰਾਉਂਦਿਆਂ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ, ਜਿਸ ਨੂੰ ਸਾਰੀਆਂ ਅਦਾਲਤਾਂ ਨੇ ਬਰਕਰਾਰ ਰੱਖਿਆ। ਰਾਸ਼ਟਰਪਤੀ ਵੱਲੋਂ ਵੀ ਭੁੱਲਰ ਦੀ ਰਹਿਮ ਦੀ ਅਪੀਲ 25 ਮਈ 2011 ਨੂੰ ਖਾਰਜ ਕਰ ਦਿੱਤੀ ਗਈ ਸੀ। ਇਸ ਪਿੱਛੋਂ ਭੁੱਲਰ ਨੇ ਸੁਪਰੀਮ ਕੋਰਟ 'ਚ ਫਾਂਸੀ ਦੀ ਸਜ਼ਾ ਤਬਦੀਲ ਕਰਨ ਬਾਰੇ ਅਰਜ਼ੀ ਦਾਇਰ ਕੀਤੀ ਸੀ ਅਤੇ ਉਹ ਵੀ ਸ਼ੁੱਕਰਵਾਰ ਨੂੰ ਰੱਦ ਹੋ ਗਈ ਹੈ।

No comments: