jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 12 April 2013

ਧਾਰਮਿਕ ਸਟੇਜ ਤੋਂ ਚੰਗਾ-ਮਾੜਾ ਬੋਲਦੇ ਹਨ ਦਾਦੂਵਾਲ—ਮੱਕੜ


ਧਾਰਮਿਕ ਸਟੇਜ ਤੋਂ ਚੰਗਾ-ਮਾੜਾ ਬੋਲਦੇ ਹਨ ਦਾਦੂਵਾਲ—ਮੱਕੜ (ਵੀਡੀਓ ਦੇਖੋ)

www.sabblok.blogspot.com
ਬਠਿੰਡਾ—ਵਿਸਾਖੀ ਦੇ ਸੰਬੰਧ 'ਚ ਤਲਵੰਡੀ ਸਾਬੋ ਵਿਖੇ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਸਮਾਗਮ ਦਾ ਆਯੋਜਨ ਕਰਨ ਲਈ ਜਗ੍ਹਾ ਦੇਣ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਨਕਾਰ ਕਰ ਦਿੱਤਾ ਗਿਆ ਸੀ। ਇਸ ਤੋਂ ਪਿੱਛੋਂ ਦਾਦੂਵਾਲ ਨੂੰ ਪੁਲਸ ਨੇ ਹਿਰਾਸਤ 'ਚ ਵੀ ਲੈ ਲਿਆ ਸੀ। ਇਸ ਸੰਬੰਧ 'ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਕਹਿਣਾ ਹੈ ਕਿ ਦਾਦੂਵਾਲ ਧਾਰਮਿਕ ਸਟੇਜਾਂ ਤੋਂ ਚੰਗਾ-ਮਾੜਾ ਬੋਲਦੇ ਹਨ। ਇਸ ਲਈ ਉਨ੍ਹਾਂ ਨੂੰ ਜਗ੍ਹਾ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਦਾਦੂਵਾਲ ਕੀਰਤਨ ਦੀ ਆੜ 'ਚ ਕਦੇ ਪੰਜਾਬ ਸਰਕਾਰ ਦੇ ਖਿਲਾਫ ਬੋਲਦੇ ਹਨ, ਕਦੇ ਅਕਾਲ ਤਖਤ ਦੇ ਜੱਥੇਦਾਰ ਦੇ ਵਿਰੁੱਧ ਬੋਲਦੇ ਹਨ ਅਤੇ ਕਦੇ ਸ਼੍ਰੋਮਣੀ ਕਮੇਟੀ ਦੇ ਵਿਰੁੱਧ ਗੱਲਾਂ ਕਰਦੇ ਹਨ।  ਉਨ੍ਹਾਂ ਕਿਹਾ ਕਿ ਜੇਕਰ ਦਾਦੂਵਾਲ ਨੇ ਸਿਆਸੀ ਗੱਲਾਂ ਕਰਨੀਆਂ ਹਨ ਤਾਂ ਉਨ੍ਹਾਂ ਨੂੰ ਸਿਆਸੀ ਮੰਚ ਤੋਂ ਬੋਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਧਰਮ ਅਤੇ ਰਾਜਨੀਤੀ ਨੂੰ ਵੱਖ-ਵੱਖ ਰੱਖਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਜੱਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਪਾਕਿਸਤਾਨ 'ਚ ਨਵੀਂ ਕਮੇਟੀ ਬਣੀ ਹੈ, ਜਿਸ ਨੂੰ ਉਨ੍ਹਾਂ ਨੇ ਵਿਸਾਖੀ ਦੇ ਮੌਕੇ 'ਤੇ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਕਰਨ ਲਈ 1400 ਯਾਤਰੀਆਂ ਦੀ ਸੂਚੀ ਭੇਜੀ ਸੀ। ਕਮੇਟੀ ਨੇ ਇਸ ਸੂਚੀ ਨੂੰ ਛਾਣਬੀਣ 'ਚ ਹੀ ਗੁਆ ਦਿੱਤਾ ਅਤੇ ਕਿਹਾ ਗਿਆ ਕਿ ਇਹ ਸੂਚੀ ਲੇਟ ਮਿਲੀ ਹੈ, ਇਸ ਲਈ ਵੀਜ਼ੇ ਜਾਰੀ ਨਹੀਂ ਕੀਤੇ ਜਾ ਰਹੇ। ਉਨ੍ਹਾਂ ਕਿਹਾ ਕਿ ਇਹ ਮਾਮਲਾ ਭਾਰਤ ਸਰਕਾਰ ਦੇ ਨਾਲ-ਨਾਲ ਪਾਕਿਸਤਾਨ ਸਰਕਾਰ ਕੋਲ ਵੀ ਉਠਾਇਆ ਜਾਵੇਗਾ।

No comments: