jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 22 April 2013

ਖਰਬੂਜੇ ਤੋਂ ਸਰੀਰ ਨੂੰ ਹੋਣ ਵਾਲੇ ਫਾਇਦੇ

www.sabblok.blogspot.com

ਖਰਬੂਜੇ 'ਚ 95 ਫੀਸਦੀ ਪਾਣੀ ਦੇ ਨਾਲ ਹੀ ਇਹ ਵਿਟਾਮਿਨ ਨਾਲ ਭਰਪੂਰ ਹੁੰਦਾ ਹੈ। ਇਹੀ ਵਜ੍ਹਾ ਹੈ ਕਿ ਇਸ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਜੇਕਰ ਇਸ ਵਿਚ ਮੌਜੂਦ ਪਾਣੀ ਤੋਂ ਹੋਣ ਵਾਲੇ ਫਾਇਦੇ ਦੀ ਗੱਲ ਕਰੀਏ ਤਾਂ ਇਸ ਨਾਲ ਸਰੀਰ ਨੂੰ ਠੰਡਕ ਤਾਂ ਮਿਲਦੀ ਹੀ ਹੈ, ਨਾਲ ਹੀ ਦਿਲ ਵਿਚ ਜਲਣ ਦੀ ਪਰੇਸ਼ਾਨੀ ਵੀ ਦੂਰ ਹੁੰਦੀ ਹੈ। ਉੱਥੇ ਹੀ ਇਹ ਕਿਡਨੀ ਦੀ ਸਫਾਈ ਵੀ ਕਰਦਾ ਹੈ। ਵਜ਼ਨ ਘੱਟ ਕਰਨ 'ਚ ਵੀ ਖਰਬੂਜਾ ਕਾਫੀ ਫਾਇਦੇਮੰਦ ਹੁੰਦਾ ਹੈ, ਕਿਉਂਕਿ ਇਸ ਵਿਚ ਸ਼ੂਗਰ ਅਤੇ ਕੈਲੋਰੀ ਦੀ ਮਾਤਰਾ ਜ਼ਿਆਦਾ ਨਹੀਂ ਹੁੰਦੀ ਹੈ। ਇਸ ਵਿਚ ਵਿਟਾਮਿਨ 'ਸੀ' ਵੀ ਪਾਇਆ ਜਾਂਦਾ ਹੈ। ਇਸ ਵਿਚ ਵਿਟਾਮਿਨ 'ਏ' ਪਾਇਆ ਜਾਂਦਾ ਹੈ, ਜੋ ਸਾਡੀ ਚਮੜੀ ਨੂੰ ਸਿਹਤਮੰਦ ਰੱਖਣ ਵਿਚ ਸਹਾਇਤਾ ਕਰਦਾ ਹੈ। ਆਉ ਜਾਣਦੇ ਹਾਂ ਇਸ ਦੇ ਫਾਇਦੇ ਬਾਰੇ-
ਪਾਚਨ ਸ਼ਕਤੀ ਲਈ ਚੰਗਾ- ਜੇਕਰ ਤੁਸੀਂ ਪਾਚਨ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਖਰਬੂਜਾ ਖਾਓ। ਇਸ ਵਿਚ ਮੌਜੂਦ ਪਾਣੀ ਦੀ ਮਾਤਰਾ ਪਾਚਨ ਵਿਚ ਸਹਾਇਕ ਹੁੰਦੀ ਹੈ। ਇਸ ਵਿਚ ਪਾਏ ਜਾਣ ਵਾਲੇ ਮਿਨਰਲਸ ਪੇਟ ਦੀ ਐਸੀਡੀਟੀ ਨੂੰ ਖਤਮ ਕਰਦੇ ਹਨ, ਜਿਸ ਨਾਲ ਪਾਚਨ ਪ੍ਰਕਿਰਿਆ ਠੀਕ ਰਹਿੰਦੀ ਹੈ।
ਕੈਂਸਰ ਤੋਂ ਬਚਾਅ- ਖਰਬੂਜੇ ਵਿਚ ਵੱਡੀ ਮਾਤਰਾ ਵਿਚ ਆਗਰੇਨਿਕ ਪਿਗਮੈਂਟ ਕੇਰੋਟੇਨਵਾਈਡ ਪਾਇਆ ਜਾਂਦਾ ਹੈ, ਜੋ ਕੈਂਸਰ ਤੋਂ ਬਚਾਉਣ ਵਿਚ ਸਹਾਇਤਾ ਕਰਦਾ ਹੈ। ਇਹ ਸਰੀਰ ਵਿਚ ਪੈਦਾ ਹੋ ਰਹੇ ਕੈਂਸਰ ਨੂੰ ਨਸ਼ਟ ਕਰਨ ਦਿੰਦਾ ਹੈ।
ਚਮੜੀ ਵਿਚ ਆਉਂਦਾ ਹੈ ਨਿਖਾਰ- ਸਾਡੀ ਚਮੜੀ ਵਿਚ ਕਨੇਕਿਟਵ ਟਿਸ਼ੂ ਪਾਏ ਜਾਂਦੇ ਹਨ। ਖਰਬੂਜੇ ਵਿਚ ਪਾਏ ਜਾਣ ਵਾਲੇ ਕੋਲਾਜਨ ਪ੍ਰੋਟੀਨ ਇਨ੍ਹਾਂ ਕਨੇਕਿਟਵ ਟਿਸ਼ੂ ਵਿਚ ਕੋਸ਼ਿਕਾ ਦੀ ਸੰਰਚਨਾ ਨੂੰ ਬਣਾਏ ਰੱਖਣ 'ਚ ਸਹਾਇਕ ਹੁੰਦੇ ਹਨ। ਜੇਕਰ ਤੁਸੀਂ ਲਗਾਤਾਰ ਖਰਬੂਜਾ ਖਾਂਦੇ ਹੋ ਤਾਂ ਗਰਮੀ ਤੋਂ ਬਚਾਅ ਦੇ ਨਾਲ-ਨਾਲ ਚਮੜੀ ਵਿਚ ਰੁੱਖੇਪਣ ਨੂੰ ਵੀ ਦੂਰ ਕਰ ਸਕਦੇ ਹੋ।
ਅੱਖਾਂ ਵੀ ਰਹਿੰਦੀਆਂ ਹਨ ਸੁਰੱਖਿਅਤ- ਅੱਖਾਂ ਨੂੰ ਸਿਹਤਮੰਦ ਰੱਖਣ ਲਈ ਵਿਟਾਮਿਨ 'ਏ' ਦੀ ਲੋੜ ਹੁੰਦੀ ਹੈ। ਖਰਬੂਜਾ ਇਹ ਵਿਟਾਮਿਨ ਬੀਟਾ-ਕਾਰੋਟੀਨ ਦੇ ਰੂਪ ਵਿਚ ਉਪਲੱਬਧ ਕਰਾਉਂਦਾ ਹੈ। ਰੋਜ਼ਾਨਾ ਤਿੰਨ ਵਾਰ ਬੀਟਾ-ਕਾਰੋਟੀਨ ਨਾਲ ਭਰਪੂਰ ਫਲ ਖਾਣ ਨਾਲ ਮੈਕੁਲਰ ਡੀਜੇਨੇਰੇਸ਼ਨ ਦਾ ਖਤਰਾ ਘੱਟਦਾ ਹੈ।
ਸ਼ੂਗਰ ਦੇ ਰੋਗੀਆਂ ਲਈ ਫਾਇਦੇਮੰਦ- ਸ਼ੂਗਰ ਦੇ ਰੋਗੀਆਂ ਨੂੰ ਅਕਸਰ ਭੁੱਖ ਲਗਦੀ ਰਹਿੰਦੀ ਹੈ। ਕਿਉਂਕਿ ਉਨ੍ਹਾਂ ਦੇ ਭੋਜਨ 'ਚ ਸ਼ੂਗਰ ਅਤੇ ਊਰਜਾ ਦੀ ਮਾਤਰਾ ਘੱਟ ਹੁੰਦੀ ਹੈ। ਅਜਿਹੇ ਰੋਗੀਆਂ ਲਈ ਖਰਬੂਜੇ ਦਾ ਜੂਸ ਚੰਗਾ ਹੁੰਦਾ ਹੈ। ਕਿਉਂਕਿ ਇਹ ਖੂਨ ਵਿਚ ਸ਼ੂਗਰ ਦੇ ਪੱਧਰ ਨੂੰ ਘੱਟ ਕਰਦਾ ਹੈ।
ਕਿਡਨੀ ਦੀਆਂ ਬੀਮਾਰੀਆਂ ਅਤੇ ਏਕਜ਼ਿਮਾ ਤੋਂ ਦੂਰ ਰੱਖੇ- ਖਰਬੂਜੇ ਵਿਚ ਡਾਈਯੁਕੇਟਿਕ ਸ਼ਕਤੀ ਕਾਫੀ ਚੰਗੀ ਹੁੰਦੀ ਹੈ। ਇਸ ਕਾਰਨ ਇਸ ਨਾਲ ਕਿਡਨੀ ਦੀ ਬੀਮਾਰੀ ਠੀਕ ਹੁੰਦੀ ਹੈ ਅਤੇ ਇਹ ਏਕਜ਼ਿਮਾ ਨੂੰ ਘੱਟ ਕਰਦਾ ਹੈ। ਜੇਕਰ ਖਰਬੂਜੇ ਵਿਚ ਨਿੰਬੂ ਮਿਲਾ ਕੇ ਇਸ ਦਾ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਗਠੀਆ ਦੀ ਬੀਮਾਰੀ ਵੀ ਠੀਕ ਹੁੰਦੀ ਹੈ।

No comments: