jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 24 April 2013

ਕਬੱਡੀ ਫੈਡਰੇਸ਼ਨ ਆਫ ਓਨਟਾਰੀਓ ਦਾ ਕਬੱਡੀ ਨੂੰ ਨਸ਼ਾ-ਮੁੱਕਤ ਕਰਨ ਲਈ ਅਹਿਮ ਫੈਸਲਾ

www.sabblok.blogspot.com

ਕਬੱਡੀ ਫੈਡਰੇਸ਼ਨ ਆਫ ਓਨਟਾਰੀਓ ਦਾ ਕਬੱਡੀ ਨੂੰ ਨਸ਼ਾ-ਮੁੱਕਤ ਕਰਨ ਲਈ ਅਹਿਮ ਫੈਸਲਾ* ਕਬੱਡੀ ਫੈਡਰੇਸ਼ਨ ਨਹੀਂ ਕਰਵਾਏਗੀ ਓਪਨ ਦੇ ਮੈਚ

ਬਰੈਂਪਟਨ/ਅਪ੍ਰੈਲ 21, 2013 (ਪੋਸਟ ਬਿਊਰੋ)-ਕਬੱਡੀ ਫੈਡਰੇਸ਼ਨ ਆਫ ਓਨਟਾਰੀਓ ਨੇ ਸਰਬਸੰਮਤੀ ਨਾਲ ਕਬੱਡੀ ਨੂੰ ਡਰੱਗ-ਮੁਕੱਤ ਕਰਨ ਲਈ ਇਸ ਸਾਲ ਓਪਨ ਕਬੱਡੀ ਮੈਚਾਂ ਲਈ ਬਾਹਰੋਂ ਕਬੱਡੀ ਖਿਡਾਰੀ ਨਾ ਮੰਗਵਾਉਣ ਦਾ ਫੈਸਲਾ ਕੀਤਾ ਹੈ ਅਤੇ ਇਸ ਸਾਲ ਸਿਰਫ ਕੈਨੇਡਾ ਦੇ ਜੰਮਪਲ ਕਬੱਡੀ ਖਿਡਾਰੀਆਂ ਦੇ ਅੰਡਰ 25, 21 ਅਤੇ 18 ਦੇ ਮੈਚ ਹੀ ਕਲੱਬਾਂ ਵਲੋਂ ਕਰਵਾਏ ਜਾਣਗੇ। ਮੈਚਾਂ ਦੌਰਾਨ ਸਾਰੇ ਕਬੱਡੀ ਖਿਡਾਰੀਆਂ ਦਾ ਡਰੱਗ ਟੈਸਟ ਕੀਤਾ ਜਾਵੇਗਾ। ਇਹ ਅਹਿਮ ਫੈਸਲਾ ਅੱਜ ਫੈਡਰੇਸ਼ਨ ਦੀ ਹੋਈ ਮੀਟਿੰਗ ਵਿਚ ਲਿਆ ਗਿਆ ਜਿਸ ਵਿਚ 16 ਕਲੱਬਾਂ ਵਿਚੋਂ ਹਰ ਕਲੱਬ ਦੇ ਦੋ ਨੁਮਾਇੰਦੇ ਹਾਜਰ ਸਨ।
ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਕੋਆਰਡੀਨੇਟਰ ਅਜੀਤ ਸਿੰਘ ਬਾਵਾ ਨੇ ਦੱਸਿਆ ਕਿ ਕੈਨੇਡਾ ਕਬੱਡੀ ਕੱਪ 17 ਅਗਸਤ 2013 ਨੂੰ ਹੈਮਿਲਟਨ ਦੇ ਕਾਪਸ ਕੋਲਜ਼ੀਅਨ ਸਟੇਡੀਅਮ ਵਿਚ ਕਰਵਾਇਆ ਜਾਵੇਗਾ ਜਿਸ ਵਿਚ ਛੇ ਮੁਲਕਾਂ ਦੀਆਂ ਟੀਮਾਂ ਭਾਗ ਲੈਣਗੀਆਂ ਅਤੇ ਇਸ ਕਬੱਡੀ ਕੱਪ ਦੌਰਾਨ ਸਾਰੇ ਖਿਡਾਰੀਆਂ ਦਾ ਡਰੱਗ ਟੈਸਟ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਅਗਰ ਕੈਨੇਡਾ ਵਿਚ ਵੀ ਕਬੱਡੀ ਓਪਨ ਵਰਗ ਵਿਚ ਡਰੱਗ ਰਹਿਤ ਖਿਡਾਰੀ, ਟੀਮ ਬਣਾਉਣ ਲਈ ਮਿਲ ਗਏ ਤਾਂ ਹੀ ਅਸੀਂ ਆਪਣੀ ਓਪਨ ਵਰਗ ਵਿਚ ਕਬੱਡੀ ਦੀ ਟੀਮ ਬਣਾਂਵਾਂਗੇ ਜੋ ਸਾਰੇ ਕੈਨੇਡਾ ਵਿਚੋਂ ਚੁਣੀ ਜਾਵੇਗੀ। ਇਸ ਕਬੱਡੀ ਕੱਪ ਦੌਰਾਨ ਬਰੈਂਪਟਨ ਕਬੱਡੀ ਕਲੱਬ ਨੂੰ ਹਰ ਕਿਸਮ ਦਾ ਸਹਿਯੋਗ ਦਿਤਾ ਜਾਵੇਗਾ।
ਮੀਟਿੰਗ ਦੌਰਾਨ ਫੈਡਰੇਸ਼ਨ ਵਲੋਂ ਕਬੱਡੀ ਨੂੰ ਡਰੱਗ ਮੁਕੱਤ ਬਣਾਉਣ ਲਈ ਅਤੇ ਫੈਡਰੇਸ਼ਨ ਦੀ ਪਹਿਲੀ ਸ਼ਾਨ ਬਹਾਲ ਕਰਨ ਲਈ ਫੈਡਰੇਸ਼ਨ ਵਲੋਂ ਕੁਝ ਸਖਤ ਫੈਸਲੇ ਲਏ ਗਏ ਹਨ। ਹੋ ਸਕਦਾ ਹੈ ਕਿ ਇਸ ਸਾਲ ਕਬੱਡੀ ਪ੍ਰੇਮੀ ਅਤੇ ਓਪਨ ਕਬੱਡੀ ਖੇਡਣ ਵਾਲੇ ਕਬੱਡੀ ਖਿਡਾਰੀ ਨਿਰਾਸ਼ ਹੋ ਸਕਦੇ ਹਨ ਪਰ ਇਹ ਫੈਸਲਾ ਭਵਿੱਖ ਲਈ ਬਹੁਤ ਬਿਹਤਰ ਹੋਵੇਗਾ। ਇਹ ਚੰਗੇ ਖਿਡਾਰੀਆਂ ਅਤੇ ਚੰਗੇ ਦਰਸ਼ਕਾਂ ਨੂੰ ਮੁੱਖ ਰੱਖ ਕੇ ਦੂਰ ਅੰਦੇਸ਼ੀ ਵਾਲਾ ਫੈਸਲਾ ਲਿਆ ਗਿਆ ਹੈ। ਕੈਨੇਡਾ ਦੇ ਜੰਮਪਲ ਖਿਡਾਰੀਆਂ ਨੂੰ ਵਿੱਤੀ ਮਦਦ ਜਰੂਰ ਦਿਤੀ ਜਾਵੇਗੀ ਪਰ ਇਸ ਬਾਰੇ ਕੁਝ ਵੀ ਨਿਸਚਿੱਤ ਨਹੀਂ ਕਿਹਾ ਜਾ ਸਕਦਾ। ਦਰਅਸਲ ਬਾਹਰ ਤੋਂ ਆਉਣ ਵਾਲੇ ਕਬੱਡੀ ਖਿਡਾਰੀ ਹੁਣ ਕਲੱਬਾਂ ਅਤੇ ਸਪਾਂਸਰਾਂ ਲਈ ਬੋਝ ਬਣ ਚੁੱਕੇ ਸਨ ਜਿਹਨਾਂ ਤੋਂ ਰਾਹਤ ਲਈ ਹੀ ਇਹ ਫੈਸਲਾ ਲਿਆ ਗਿਆ ਹੈ। ਇਸ ਫੈਸਲੇੇ ਨਾਲ ਕਬੱਡੀ  ਦਾ ਭਵਿੱਖ ਸੁਨਿਹਰੀ ਹੋਵੇਗਾ।
ਇਸ ਨਵੇਂ ਫੈਸਲੇ ਦਾ ਕਬੱਡੀ ਖਿਡਾਰੀਆਂ ਅਤੇ ਕਬੱਡੀ ਪੇ੍ਰਮੀਆਂ `ਤੇ ਕੀ ਅਸਰ ਪੈਂਦਾ ਹੈ ਇਹ ਤਾਂ ਕਬੱਡੀ ਦੇ ਟੂਰਨਾਮੈਂਟ ਸ਼ੁਰੂ ਹੋਣ `ਤੇ ਹੀ ਪਤਾ ਲਗੇਗਾ। ਇਸ ਫੈਸਲੇ ਵਿਚ ਪਿਛਲੇ ਸਮੇਂ ਵਿਚ ਕੁਝ ਕਲੱਬਾਂ ਅਤੇ ਫੈਡਰੇਸ਼ਨਾਂ ਵਲੋਂ ਮੰਗਵਾਏ ਗਏ ਕਬੱਡੀ ਖਿਡਾਰੀਆਂ ਨਾਲ ਜੁੱੜੇ ਵਿਵਾਦ ਵੀ ਕਾਰਨ ਹੋ ਸਕਦੇ ਹਨ। ਇਸ ਫੈਸਲਾ ਨਾਲ ਇਥੇ ਰਹਿੰਦੇ ਉਹਨਾਂ ਸੀਨੀਅਰ ਖਿਡਾਰੀਆਂ ਦਾ ਵਿੱਤੀ ਨੁਕਸਾਨ ਜਰੂਰ ਹੋਵੇਗਾ ਜੋ ਕੈਨੇਡਾ ਲਈ ਓਪਨ ਵਿਚ ਖੇਡਦੇ ਰਹੇ ਹਨ। ਚੰਗੀ ਗੱਲ ਹੈ ਹੈ ਕਿ ਹੁਣ ਬਿਜ਼ਨਿਸਮੈਨਾਂ ਅਤੇ ਕਬੱਡੀ ਕਲੱਬਾਂ ਨੂੰ ਆਪਣੀ ਟੀਮ ਤਿਆਰ ਕਰਨ ਲਈ ਆਰਥਿਕ ਬੋਝ ਉਠਾਉਣ ਦੀ ਲੋੜ ਨਹੀਂ ਪਵੇਗੀ ਜਿਸ ਨਾਲ ਕਮਿਊਨਿਟੀ ਦਾ ਘੱਟ ਤੋਂ ਘੱਟ ਇਕ ਮਿਲੀਅਨ ਡਾਲਰ ਦੀ ਬਚਤ ਹੋਵੇਗੀ ਜਿਸ ਨੂੰ ਕਿਸੇ ਹੋਰ ਨੇਕ ਕਾਰਜ ਲਈ ਵਰਤਿਆ ਜਾ ਸਕਦਾ ਹੈ। ਕੀ ਕਬੱਡੀ ਪ੍ਰੇਮੀ ਕਬੱਡੀ ਦੇ ਬਿਹਤਰੀਨ ਕਬੱਡੀ ਖਿਡਾਰੀਆਂ ਨੂੰ ਓਪਨ ਕਬੱਡੀ ਮੁਕਾਬਲਿਆਂ ਵਿਚ ਦੇਖਣ ਤੋਂ ਵਾਂਝੇ ਰਹਿ ਜਾਣਗੇ। ਹਰ ਖੇਡ ਪ੍ਰੇਮੀ ਦੇ ਮਨ ਵਿਚ ਬਹੁਤ ਸਾਰੇ ਪ੍ਰਸ਼ਨ ਪੈਦਾ ਹੂੰਦੇ ਹਨ ਜਿਹਨਾਂ ਬਾਰੇ ਆਉਣ ਵਾਲੇ ਸਮੇਂ ਵਿਚ ਜਵਾਬ ਸ਼ਾਇਦ ਮਿਲ ਸਕੇ।

No comments: