jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 23 April 2013

ਇੱਕ ਕਿਲੋਗ੍ਰਾਮ ਅਫੀਮ ਸਮੇਤ ਗ੍ਰਿਫਤਾਰ

www.sabblok.blogspot.com
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਜਿਲਾ ਪੁਲਿਸ ਮੁੱਖੀ ਐਸ.ਏ.ਐਸ.ਨਗਰ ਨੇ ਦੱਸਿਆ ਹੈ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਅਤੇ ਨੌਜਵਾਨ ਪੀੜੀ ਨੂੰ ਨਸ਼ਿਆ ਤੋਂ ਬਚਾਉਣ ਲਈ ਜਿਲਾ ਐਸ.ਏ.ਐਸ.ਨਗਰ ਵੱਲੋਂ ਆਰੰੰਭੀ ਮੁਹਿੰਮ ਤਹਿਤ ਥਾਣਾ ਸਿਟੀ ਖਰੜ ਦੀ ਪੁਲਿਸ ਨੇ ਦੋ ਦੋਸ਼ੀਆਂ ਨੂੰ ਇੱਕ ਕਿਲੋਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਥਾਣਾ ਸਿਟੀ ਖਰੜ ਵਿਖੇ ਖੂਫੀਆ ਇਤਲਾਹ ਦੇ ਆਧਾਰ ਪਰ ਮੁਕੱਦਮਾ ਨੰਬਰ 60 ਮਿਤੀ 22.4.13 ਅ/ਧ 18,61,85 ਐਨ.ਡੀ.ਪੀ.ਐਸ.ਐਕਟ ਥਾਣਾ ਸਿਟੀ ਖਰੜ ਬਰਖਿਲਾਫ ਗੁਰਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਚਠੋਯਵਾਲ ਥਾਣਾ ਫਾਜਿਲਕਾ, ਜਿਲਾ ਫਾਜਿਲਕਾ ਅਤੇ ਗੁਰਸੇਵਕ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਪਿੰਡ ਲੱਲਿਆਵਾਲ, ਥਾਣਾ ਫਰੀਦਕੋਟ ਜਿਲਾ ਫਰੀਦਕੋਟ ਹਾਲ ਵਾਸੀ ਕਿਰਾਏਦਾਰ ਪਿੰਡ ਕੁੰਭੜਾ ਦੇ ਦਰਜ ਰਜਿਸਟਰ ਕੀਤਾ ਸੀ। ਥਾਣੇਦਾਰ ਵਿਜੈ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਖਰੜ ਦੀ ਨਿਗਰਾਨੀ ਹੇਠ ਸ:ਥ: ਸਿਕੰਦਰ ਸਿੰਘ ਨੇ ਮੁਕੱਦਮਾ ਦੀ ਤਫਤੀਸ਼ ਦੌਰਾਨ ਦੋਸ਼ੀ ਗੁਰਪ੍ਰੀਤ ਸਿੰਘ ਉਮਰ ਕਰੀਬ 20 ਸਾਲ ਪੁੱਤਰ ਕੁਲਵੰਤ ਸਿੰਘ ਜੋ ਕਿ ਚੰਡੀਗੜ੍ਹ ਇੰਜੀਨਿਅਰਿੰਗ ਕਾਲਜ ਲਾਂਡਰਾ ਤੋਂ ਹੋਟਲ ਮੈਨੇਜਮੈਂਟ ਦਾ ਦੂਜੇ ਸਾਲ ਦਾ ਵਿਦਿਆਰਥੀ ਹੈ ਅਤੇ ਦੋਸ਼ੀ ਗੁਰਸੇਵਕ ਸਿੰਘ ਉਮਰ 19 ਸਾਲ ਪੁੱਤਰ ਬੋਹੜ ਸਿੰਘ ਜੋ ਕਿ ਪੰਜ ਜਮਾਤਾ ਪੜਿਆ ਹੈ, ਨੂੰ ਸਮੇਤ ਇੱਕ ਕਿਲੋ ਅਫੀਮ ਦੇ ਰੇਲਵੇ ਸਟੇਸ਼ਨ ਖਰੜ ਦੇ ਨੇੜੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

ਗ੍ਰਿਫਤਾਰ ਕੀਤੇ ਗਏ ਇਹਨਾਂ ਦੋਸ਼ੀਆਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਇਹ ਉਕੱਤ ਅਫੀਮ ਜਿਲਾ ਗੰਗਾਨਗਰ (ਰਾਜਸਥਾਨ) ਤੋਂ ਸਸਤੇ ਰੇਟ ਲੈ ਕੇ ਆਏ ਸੀ ਅਤੇ ਇਹਨਾਂ ਨੇ ਇਥੇ ਗ੍ਰਾਹਕਾਂ ਨੂੰ ਮਹਿੰਗੇ ਰੇਟ ਵੇਚਣੀ ਸੀ। ਇਹ ਦੋਵੇਂ ਦੋਸ਼ੀ ਮਕਾਨ ਕਿਰਾਏ ਪਰ ਲੈ ਕੇ ਕੁੰਭੜਾ ਵਿਖੇ ਰਹਿ ਰਹੇ ਸਨ, ਇਹਨਾਂ ਨੇ ਸੌਖੇ ਤਰੀਕੇ ਪੈਸੇ ਕਮਾਉਣ ਦੇ ਲਾਲਚ ਵਿੱਚ ਆ ਕੇ ਇਹ ਧੰਦਾ ਕਰਨ ਦੀ ਸਲਾਹ ਬਣਾਈ ਸੀ। ਦੋਸ਼ੀਆਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ, ਮੁਕੱਦਮਾ ਦੀ ਤਫਤੀਸ਼ ਜਾਰੀ ਹੈ।

No comments: