jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 12 April 2013

ਬਹੁ ਚਰਚਿਤ ਫ਼ਿਲਮ 'ਸਾਡਾ ਹੱਕ' ਦੇ ਸੰਬੰਧ 'ਚ

www.sabblok.blogspot.com 
ਦੋਸਤੋ! ਮਾਫ਼ ਕਰਨਾ ਬਹੁ ਚਰਚਿਤ ਫ਼ਿਲਮ 'ਸਾਡਾ ਹੱਕ' ਦੇ ਸੰਬੰਧ 'ਚ ਕੁਝ ਕੁ ਸਵਾਲ ਦਿਮਾਗ਼ 'ਚ ਘੁੰਮ ਰਹੇ ਹਨ ਉਮੀਦ ਹੈ ਗ਼ੌਰ ਫ਼ਰਮਾਉਗੇ.....ਪਿਛਲੇ ਦਿਨਾਂ 'ਚ ਜੋ ਕੁਝ ਹੋਇਆ ਦੱਸਣ ਦੀ ਲੋੜ ਨਹੀਂ ਆਸਟ੍ਰੇਲੀਆ 'ਚ ਫ਼ਿਲਮ ਦੇਰੀ ਨਾਲ ਸਿਨਮਾ ਘਰਾਂ 'ਚ ਲੱਗੀ। ਇਸ ਵਕਤ ਦੌਰਾਨ ਅਣਗਿਣਤ ਫ਼ੋਨ, ਮੈਸਜ਼ ਆਏ ਕਿ ਐਡੀਲੇਡ ਫ਼ਿਲਮ ਕਦੋਂ ਲੱਗੇਗੀ? ਬਹੁਤ ਜੋਸ਼ ਸੀ ਸਾਰਿਆਂ 'ਚ!!! ਪਰ ਹੁਣ ਜਦੋਂ ਪ੍ਰਬੰਧਕਾਂ ਨੇ ਐਡੀਲੇਡ ਲਈ ਚਾਰ ਸ਼ੋਅ ਬੁੱਕ ਕਰਵਾ ਲਏ ਹਨ। ਪਹਿਲਾਂ ਤਾਂ ਬੜੀ ਤੇਜੀ ਨਾਲ ਕੁਝ ਕੁ ਟਿਕਟਾਂ ਵਿਕੀਆਂ ਵੀ ਪਰ ਹਾਲੇ ਸ਼ਨੀਵਾਰ ਦੇ ਸ਼ੋਅ ਦੀਆਂ ਬਹੁਤ ਸਾਰੀਆਂ ਟਿਕਟਾਂ ਬਾਕੀ ਹਨ। ਜਦੋਂ ਟਿਕਟਾਂ ਲਈ ਕਿਸੇ ਨਾਲ ਸੰਪਰਕ ਕੀਤਾ ਜਾਂਦਾ ਹੈ ਤਾਂ ਉਹ ਸ਼ਨੀਵਾਰ ਨੂੰ ਕੰਮ ਦੀ ਦੁਹਾਈ ਦੇ ਕੇ ਆਪਣੀ ਮਜਬੂਰੀ ਜ਼ਾਹਿਰ ਕਰ ਦਿੰਦਾ ਹੈ। ਹੁਣ ਤੁਸੀਂ ਦੱਸੋ ਦੋਸਤੋ ਅਸੀਂ ਇਸ ਫ਼ਿਲਮ ਦੇ ਨਾ ਲੱਗਣ ਤੇ ਕਿੰਨਾ ਗ਼ੁੱਸਾ ਦਿਖਾ ਰਹੇ ਸੀ। ਪਰ ਹੁਣ ਕੁਝ ਘੰਟਿਆਂ ਦਾ ਆਪਣਾ ਕੰਮ ਵੀ ਨਹੀਂ ਛੱਡਣਾ ਚਾਹੁੰਦੇ। ਸੋ ਉਮੀਦ ਕਰਦੇ ਹਾਂ ਕਿ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਤੁਸੀਂ ਇਸ ਫ਼ਿਲਮ ਲਈ ਆਪਣੇ ਕੁਝ ਕੀਮਤੀ ਘੰਟੇ ਜ਼ਰੂਰ ਦੇਵੋਗੇ। ਧੰਨਵਾਦ ਕਰਨਾ ਬਣਦਾ ਰੁਪਿੰਦਰ ਸਿੰਘ ਤੇ ਉਨ੍ਹਾਂ ਦੇ ਨੌਜਵਾਨ ਸਾਥੀਆਂ ਦਾ ਜਿਨ੍ਹਾਂ ਇਸ ਨਿਸ਼ਕਾਮ ਕਾਰਜ ਲਈ ਆਪਣਾ ਦਿਨ ਰਾਤ ਇਕ ਕੀਤਾ ਹੋਇਆ ਹੈ। ਅਖੀਰ ਵਿਚ ਬੇਨਤੀ ਹੈ ਕਿ ਸਾਰੀ ਉਮਰ ਕੰਮ ਹੀ ਕਰਨਾ ਹੈ ਜੇ ਕੁਝ ਕੀਮਤੀ ਘੰਟੇ ਆਪਣੀ ਕੌਮ ਲੇਖੇ ਲਾ ਦਿਤੇ ਜਾਣ ਤਾਂ ਸਾਡੇ ਭਵਿੱਖ ਲਈ ਠੀਕ ਹੋਵੇਗਾ ਜੀ ਬਾਕੀ ਆਪ ਸਭ ਦੀ ਮਰਜ਼ੀ........ਉਮੀਦ ਹੈ ਜੀ ਤੁਸੀਂ ਹੁਣੇ 0401601757 ਤੇ ਰੁਪਿੰਦਰ ਨੂੰ ਫ਼ੋਨ ਕਰ ਕੇ ਆਪਣੀ ਟਿਕਟ ਬੁੱਕ ਕਰਵਾ ਕੇ ਆਪਣਾ ਫ਼ਰਜ਼ ਨਿਭਾਉਗੇ ਜੀ.........

No comments: