jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 12 April 2013

ਬਲਜੀਤ ਸਿੰਘ ਦਾਦੂਵਾਲ ਤਲਵੰਡੀ ਸਾਬੋ 'ਚ ਗ੍ਰਿਫਤਾਰ

www.sabblok.blogspot.com

ਬਲਜੀਤ ਸਿੰਘ ਦਾਦੂਵਾਲ ਤਲਵੰਡੀ ਸਾਬੋ 'ਚ ਗ੍ਰਿਫਤਾਰ  (ਦੇਖੋ ਵੀਡੀਓ)

ਤਲਵੰਡੀ ਸਾਬੋ- ਪੰਥਕ ਸੇਵਾ ਲਹਿਰ ਦੇ ਮੁਖੀ ਬਲਜੀਤ ਸਿੰਘ ਦਾਦੂਵਾਲ ਨੂੰ ਬਠਿੰਡਾ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਤਲਵੰਡੀ ਸਾਬੋ ਵਿਖੇ ਵਿਸਾਖੀ ਮੌਕੇ ਸੱਜਣ ਵਾਲੇ ਧਾਰਮਿਕ ਦੀਵਾਨਾ ਦੇ ਮਸਲੇ ਨੂੰ ਲੈ ਕੇ ਪੈਦਾ ਹੋਏ ਤਣਾਅ ਵਿਚਕਾਰ ਬਠਿੰਡਾ ਦੇ ਐਸ. ਐਸ. ਪੀ. ਨੇ ਭਾਰੀ ਤਾਦਾਦ 'ਚ ਪੁਲਸ ਮੁਲਾਜ਼ਮਾਂ ਨਾਲ ਮੌਕੇ 'ਤੇ ਪੁੱਜ ਕੇ ਦਾਦੂਵਾਲ ਨੂੰ ਹਿਰਾਸਤ 'ਚ ਲੈ ਲਿਆ। ਦਰਅਸਲ ਦਾਦੂਵਾਲ ਵਲੋਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪ੍ਰਸ਼ਾਸਨ ਪਾਸੋਂ ਦੀਵਾਨ ਸਜਾਉਣ ਅਤੇ ਲੰਗਰ ਲਗਾਉਣ ਦੀ ਇਜਾਜ਼ਤ ਮੰਗੀ ਜਾ ਰਹੀ ਸੀ ਜਿਸ ਦੀ ਇਜਾਜ਼ਤ ਪ੍ਰਸ਼ਾਸਨ ਵਲੋਂ ਨਹੀਂ ਦਿੱਤੀ ਗਈ। ਇਸ ਦੌਰਾਨ ਮੌਕੇ 'ਤੇ ਪੁੱਜੇ ਐਸ. ਜੀ. ਪੀ. ਸੀ. ਦੇ ਕੁਝ ਸਮਰਥਕਾਂ ਵਲੋਂ ਦਾਦੂਵਾਲ ਦਾ ਵਿਰੋਧ ਕੀਤੇ ਜਾਣ 'ਤੇ ਹਾਲਾਤ ਤਣਾਅਪੂਰਨ ਹੋ ਗਏ।
ਓਧਰ ਪੂਰੇ ਮਾਮਲੇ 'ਚ ਹਿਰਾਸਤ 'ਚ ਗਏ ਬਲਜੀਤ ਸਿੰਘ ਦਾਦੂਵਾਲ ਨੇ ਗ੍ਰਿਫਤਾਰੀ ਨੂੰ ਸਰਕਾਰ ਦੀ ਧੱਕੇਸ਼ਾਹੀ ਦੱਸਿਆ ਹੈ।
ਵਿਸਾਖੀ ਤੋਂ ਪਹਿਲਾਂ ਹੋਈ ਬਲਜੀਤ ਸਿੰਘ ਦਾਦੂਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਕੱਟੜਪੰਥੀ ਸਿੱਖ ਧੜਿਆਂ 'ਚ ਰੋਸ ਦੀ ਲਹਿਰ ਹੈ। ਇਸ ਮਾਮਲੇ 'ਚ ਸਰਕਾਰ ਹੁਣ ਕੀ ਕਦਮ ਚੁੱਕਦੀ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ।

No comments: