jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 12 April 2013

ਸਿੱਧੂ ਦੀ ਰਾਜਨੀਤੀ ਨੂੰ ਬਾਏ-ਬਾਏ!

www.sabblok.blogspot.com

ਸਿੱਧੂ ਦੀ ਰਾਜਨੀਤੀ ਨੂੰ ਬਾਏ-ਬਾਏ! (ਵੀਡੀਓ)

ਅੰਮ੍ਰਿਤਸਰ- ਕ੍ਰਿਕਟ ਦੇ ਮੈਦਾਨ 'ਚ ਚੌਕਿਆਂ-ਛੱਕਿਆਂ ਦੀ ਬੁਛਾੜ ਕਰਨ ਵਾਲੇ, ਕ੍ਰਿਕਟ ਦੀ ਕੁਮੈਂਟਰੀ 'ਚ ਸ਼ਬਦਾਂ ਦੇ ਬਾਦਸ਼ਾਹ ਅਤੇ ਅੰਮ੍ਰਿਤਸਰ ਦੇ ਪਾਰਲੀਮੈਂਟ ਮੈਂਬਰ ਨਵਜੋਤ ਸਿੰਘ ਸਿੱਧੂ ਸਿਆਸਤ ਦੇ ਮੈਦਾਨ 'ਤੋਂ ਉੱਖੜ ਗਏ ਹਨ। ਦਰਅਸਲ ਪਾਰਟੀ ਦੇ ਅੰਦਰੂਨੀ ਕਲੇਸ਼ ਦੇ ਕਾਰਣ ਨਵਜੋਤ ਸਿੰਘ ਸਿੱਧੂ ਨੇ ਸਿਆਸਤ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ ਅਤੇ ਇਸ ਮਾਮਲੇ 'ਚ ਉਸ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ 'ਤੇ ਇਸ ਨੂੰ ਲਿਖਤੀ ਰੂਪ 'ਚ ਬਿਆਨ ਕਰ ਦਿੱਤਾ ਹੈ। ਅੰਮ੍ਰਿਤਸਰ ਤੋਂ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ ਫੇਸਬੁੱਕ 'ਤੇ ਇਕ ਵੱਡਾ ਖੁਲਾਸਾ ਕੀਤਾ ਹੈ।
ਦਰਅਸਲ ਸਿਆਸਤ 'ਚ ਮਾਣ-ਤਾਣ ਨਾ ਮਿਲਣ ਕਾਰਨ ਨਵਜੋਤ ਸਿੰਘ ਸਿੱਧੂ ਨੇ ਸਿਆਸਤ ਤੋਂ ਖੁਦ ਨੂੰ ਦੂਰ ਕਰ ਦਿੱਤਾ ਹੈ। ਇਸ ਮਾਮਲੇ 'ਚ ਨਵਜੋਤ ਕੌਰ ਸਿੱਧੂ ਅੰਮ੍ਰਿਤਸਰ ਦੇ ਹਲਕਾ ਪੂਰਬੀ ਤੋਂ ਵਿਧਾਇਕ ਹੈ, ਉਨ੍ਹਾਂ ਨੇ ਇਹ ਭੜਾਸ ਫੇਸਬੁੱਕ ਰਾਹੀਂ ਕੱਢੀ। ਨਵਜੋਤ ਕੌਰ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਹੁਣ ਪਾਰਟੀ 'ਚ ਘੁਟਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੂੰ ਪਾਰਟੀ 'ਚ ਇੱਜ਼ਤ ਨਹੀਂ ਮਿਲ ਰਹੀ ਹੈ, ਇਸ ਲਈ ਉਹ ਸ਼ਹਿਰ ਛੱਡ ਕੇ ਗਏ ਹਨ।
ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜਿੱਥੇ ਉਨ੍ਹਾਂ ਨੂੰ ਇੱਜ਼ਤ ਮਿਲੇਗੀ ਉਹ ਉੱਥੇ ਜਾਣਗੇ। ਉਨ੍ਹਾਂ ਨੂੰ ਕ੍ਰਿਕਟ 'ਚ ਇੱਜ਼ਤ ਮਿਲ ਰਹੀ, ਇਸ ਲਈ ਉਹ ਕ੍ਰਿਕਟ 'ਚ ਆ ਗਏ ਹਨ।

No comments: