jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 24 April 2013

ਕੈਨੇਡਾ ਦਾ ਸਿਖਲਾਈ ਪ੍ਰੋਗਰਾਮ ਆਵਾਸੀਆਂ ਲਈ ਲਾਹੇਵੰਦ

www.sabblok.blogspot.com

ਟੋਰਾਂਟੋ, 23 ਅਪਰੈਲ : ਕੈਨੇਡਾ ਦੇ ਆਵਾਸੀ ਮੰਤਰੀ ਜੇਸਨ ਕੈਨੀ  ਨੇ ਦੱਸਿਆ ਕਿ ਮੁਲਕ ਵਿਚ ਨਵੇਂ ਆਵਾਸੀਆਂ ਲਈ ਕੌਮੀ ਸਿਖਲਾਈ ਪ੍ਰੋਗਰਾਮ ਦਾ ਬਹੁਤ ਸਾਰੇ ਲੋਕ ਲਾਹਾ ਲੈ ਰਹੇ ਹਨ। ਸਰਕਾਰ ਨਵੇਂ ਆਏ ਲੋਕਾਂ ਨੂੰ ਕੈਨੇਡਾ ਦੇ ਅਰਥਚਾਰੇ ਵਿਚ ਫੌਰੀ ਰਚਣ-ਮਿਚਣ ਦੇ ਮੌਕੇ ਪ੍ਰਦਾਨ ਕਰਨ ਦਾ ਹਰ ਹੀਲਾ ਕਰ ਰਹੀ ਹੈ। ਮੰਤਰੀ ਅਨੁਸਾਰ ਇਸ ਸਾਲ ਹੁਣ ਤਕ ਕੋਈ 70 ਜਣੇ ਇਸ ਫੈਡਰਲ ਇੰਟਰਨਸ਼ਿਪ (ਐਫ.ਆਈ.ਐਨ) ਪ੍ਰੋਗਰਾਮ ਪਾਸ ਕਰਕੇ ਮੁਲਕ ਵਿਚ ਨੌਕਰੀਆਂ ਹਾਸਲ ਕਰਨ ਜਾ ਰਹੇ ਹਨ।
ਕੈਨੇਡਾ ਵਿਚ ਕੰਮ ਦਾ ਤਜਰਬਾ ਹਾਸਲ ਕਰਨਾ ਮੁਲਕ ਦੀ ਕਿਰਤ ਮੰਡੀ ਵਿਚ ਸਫਲ ਹੋਣ ਦਾ ਰਸਤਾ ਹੈ। ਕੌਮੀ ਇੰਟਰਨਸ਼ਿਪ ਪ੍ਰੋਗਰਾਮ ਨਵੇਂ ਆਇਆਂ ਨੂੰ ਇਹ ਬਹੁਮੁੱਲਾ ਤਜਰਬਾ ਦੁਆਉਂਦਾ ਹੈ। ਆਵਾਸ ਮਹਿਕਮੇ ਦੀ ਸੂਚਨਾ ਮੁਤਾਬਕ 2010 ਤੋਂ ਇਹ ਪ੍ਰੋਗਰਾਮ ਲਾਂਚ ਕੀਤਾ ਗਿਆ। ਮੁਲਕ ਭਰ ਦੇ ਕੋਈ 200 ਆਵਾਸੀਆਂ ਨੇ ਇਸ ਦਾ ਲਾਭ ਲਿਆ ਹੈ। ਕਿਹਾ ਗਿਆ ਹੈ ਕਿ ਇਸ ਪ੍ਰੋਗਰਾਮ ਰਾਹੀਂ ਹਰ ਕੋਈ ਆਪੋ-ਆਪਣੇ ਮਨਪਸੰਦ ਕਿੱਤੇ ਵਿਚ ਜਾਣ ਲਈ ਯੋਗਤਾ ਹਾਸਲ ਕਰ ਚੁੱਕਾ ਹੈ। ਫੈਡਰਲ ਇੰਟਰਨਸ਼ਿਪ ਪ੍ਰੋਗਰਾਮ ਨਵੇਂ ਆਵਾਸੀਆਂ ਅਤੇ ਪੀਆਰ ਨੂੰ ਕੈਨੇਡਾ ਦੇ ਕੰਮ ਦਾ ਤਜਰਬਾ ਮੁਹੱਈਆ ਕਰਵਾਉਂਦਾ ਹੈ।

No comments: