jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 24 April 2013

ਬਾਜਵਾ ਨੂੰ ਅਕਾਲੀ ਦਲ ਵਲੋਂ ਕਾਨੂੰਨੀ ਨੋਟਿਸ

www.sabblok.blogspot.com

ਬਾਦਲ ਦੀ ਮੁਸ਼ੱਰਫ ਨਾਲ ਤੁਲਨਾ ਅਤੇ ਸੁਖਬੀਰ ਨੂੰ ਕੈਪਸੂਲ ਖਾਣ ਵਾਲਾ ਕਹਿਣਾ ਪਿਆ ਮਹਿੰਗਾ

ਬਟਾਲਾ : ਜਿਵੇਂ ਹੀ ਮੀਡੀਆ ਵਿਚ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦਾ ਤਲਖੀਨੁਮਾ ਅਤੇ ਕਰਾਰਾ ਬਿਆਨ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵਿਰੁੱਧ ਜਾਰੀ ਹੋਇਆ ਤਾਂ ਤੁਰੰਤ ਅਕਾਲੀ ਦਲ ਨੂੰ ਸੱਤੀਂ ਕੱਪੜੀਂ ਅੱਗ ਲੱਗਣਾ ਸੁਭਾਵਿਕ ਸੀ, ਜਿਸ ਤੋਂ ਬਾਅਦ ਉਨ੍ਹਾਂ ਬਾਜਵਾ ਨੂੰ ਕੋਰਟ ਵਿਚ ਖਿੱਚਣ ਦਾ ਮਨ ਬਣਾਉਂਦਿਆਂ ਉਨ੍ਹਾਂ ਖਿਲਾਫ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ।
ਇਸ ਸਬੰਧੀ ਅੱਜ ਬਿਆਨ ਮੀਡੀਆ ਨੂੰ ਜਾਰੀ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਜਥੇ. ਸੇਵਾ ਸਿੰਘ ਸੇਖਵਾਂ ਨੇ ਪ੍ਰਤਾਪ ਸਿੰਘ ਬਾਜਵਾ ਵਲੋਂ ਸ. ਬਾਦਲ ਦੀ ਤੁਲਨਾ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨਾਲ ਕਰਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਤੀ ਗੈਰ ਸਿਧਾਂਤਕ ਤੇ ਮਨਾਂ ਨੂੰ ਠੇਸ ਪਹੁੰਚਾਉਣ ਵਾਲੀ ਉਹ ਟਿੱਪਣੀ ਕਿ ‘ਸੁਖਬੀਰ ਕੈਪਸੂਲ ਖਾ ਕੇ’ ਬਿਆਨ ਦਾਗਦੇ ਹਨ, ਪ੍ਰਤੀ ਸਖ਼ਤ ਪ੍ਰਤੀਕਿਰਿਆ ਜਾਹਿਰ ਕਰਦਿਆਂ ਆਖਿਆ ਕਿ ਅਜਿਹੇ ਬਿਆਨ ਸਿਰਫ ਤੇ ਸਿਰਫ ਉਹੀ ਵਿਅਕਤੀ ਦੇ ਸਕਦਾ ਹੈ, ਜਿਹੜਾ ਮਾਨਸਿਕ ਤੌਰ ‘ਤੇ ਪੂਰੀ ਤਰ੍ਹਾਂ ਬਿਮਾਰ ਹੋਵੇ ਕਿਉਂਕਿ ਬਾਜਵਾ ਨੇ ਮਹਿਜ਼ ਸ਼ੌਹਰਤ ਅਤੇ ਲੋਕਾਂ ਵਿਚ ਚਰਚਿਤ ਹੋਣ ਲਈ ਗਠਜੋੜ ਸਰਕਾਰ ਵਿਰੁੱਧ ਅਜਿਹੀਆਂ ਟਿੱਪਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਉਨ੍ਹਾਂ ਆਖਿਆ ਕਿ ਕੋਈ ਵੀ ਸਿਆਸੀ ਨੇਤਾ ਅਜਿਹੀਆਂ ਗੱਲਾਂ ਕਰਕੇ ਲੋਕਾਂ ਵਿਚ ਮਕਬੂਲ ਨਹੀਂ ਹੋ ਸਕਦਾ। ਉਨ੍ਹਾਂ ਆਖਿਆ ਕਿ ਬਾਜਵਾ ਵਲੋਂ ਫੋਕੀ ਸ਼ੌਹਰਤ ਹਾਸਲ ਕਰਨ ਵਾਲੀ ਗੈਰ ਸਿਧਾਂਤਕ ਟਿੱਪਣੀ ਨਾਲ ਅਕਾਲੀ ਦਲ ਤੇ ਪੰਥ ਨਾਲ ਸਬੰਧ ਰੱਖਣ ਵਾਲੇ ਹਰੇਕ ਹਿਰਦੇ ਨੂੰ ਵੀ ਭਾਰੀ ਠੇਸ ਪਹੁੰਚੀ ਹੈ, ਜਿਸ ਕਾਰਨ ਉਨ੍ਹਾਂ ਨੇ ਬਾਜਵਾ ਨੂੰ ਕਾਨੂੰਨੀ ਕਟਹਿਰੇ ਵਿਚ ਜਵਾਬ ਦੇਣ ਲਈ ਖੜ੍ਹਾ ਕਰਦਿਆਂ ਵਕੀਲਾਂ ਦੇ ਇਕ ਪੈਨਲ ਰਾਹੀਂ ਲੀਗਲ ਨੋਟਿਸ ਕੱਢਦਿਆਂ 15 ਦਿਨਾਂ ਦੇ ਅੰਦਰ-ਅੰਦਰ ਮੁਆਫੀ ਮੰਗਣ ਜਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ ਦਾ ਸੱਦਾ ਵੀ ਦਿੱਤਾ ਹੈ।
ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਅੱਜ ਬਟਾਲਾ ਦੇ ਪ੍ਰਸਿੱਧ ਵਕੀਲ ਨਵੀਨ ਗੁਪਤਾ ‘ਤੇ ਆਧਾਰਿਤ ਇਕ ਤਿੰਨ ਮੈਂਬਰੀ ਵਕੀਲਾਂ ਦੇ ਪੈਨਲ ਰਾਹੀਂ ਉਕਤ ਲੀਗਲ ਨੋਟਿਸ ਪ੍ਰਤਾਪ ਬਾਜਵਾ ਨੂੰ ਭਿਜਵਾਉਣ ਬਾਅਦ ਪ੍ਰੈੱਸ ਨੂੰ ਆਖਿਆ ਕਿ ਪ੍ਰਤਾਪ ਬਾਜਵਾ ਮੁੱਦਾਹੀਣ ਹੋਣ ਤੇ ਪਾਰਟੀ ਅੰਦਰਲੀ ਬਗਾਵਤ ਤੇ ਲੋਕ ਕਚਹਿਰੀ ਦੇ ਵਿਚ ਵੀ ਲੋਕਾਂ ਵਲੋਂ ਕੋਈ ਭਰਵਾਂ ਸਾਥ ਨਾ ਮਿਲਣ ਕਾਰਨ ਆਪਣਾ ਦਿਮਾਗੀ ਸੰਤੁਲਨ ਖੋਹ ਬੈਠੇ ਹਨ, ਜਿਸ ਕਾਰਨ ਉਹ ਫੋਕੀ ਸ਼ੌਹਰਤ ਲਈ ਚੰਨ ‘ਤੇ ਥੁੱਕਣ ਵਰਗੇ ਗੁਨਾਹ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਆਖਿਆ ਕਿ ਜੇਕਰ ਬਾਜਵਾ ਨੇ ਬਾਦਲ ਪਰਿਵਾਰ ਸਬੰਧੀ ਵਰਤੀ ਸ਼ਬਦਾਵਲੀ ਲਈ ਮੁਆਫੀ ਨਾ ਮੰਗੀ ਤਾਂ ਉਨ੍ਹਾਂ ਵਿਰੁੱਧ ਕਾਨੂੰਨ ਦੇ ਆਖਰੀ ਪੜਾਅ ਤੱਕ ਲੜਿਆ ਜਾਵੇਗਾ।

No comments: