jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 24 April 2013

ਕਣਕ ਖਰੀਦ ਦੇ ਟੀਚੇ ਤੋਂ ਖੁੰਝ ਸਕਦਾ ਹੈ ਪੰਜਾਬ

www.sabblok.blogspot.com

ਚੰਡੀਗੜ੍ਹ- ਭਾਰਤੀ ਖਾਧ ਨਿਗਮ (ਐੱਫ. ਸੀ. ਆਈ.) ਦਾ ਮੰਨਣਾ ਹੈ ਕਿ ਪੰਜਾਬ ਚਾਲੂ ਹਾੜੀ ਸੀਜ਼ਨ 'ਚ 140 ਲੱਖ ਟਨ ਦੇ ਖਰੀਦ ਦੇ ਟੀਚੇ ਤੋਂ ਖੁੰਝ ਸਕਦਾ ਹੈ ਅਤੇ ਸੂਬੇ 'ਚ ਕਣਕ ਦੀ ਖਰੀਦ ਲਗਭਗ 10 ਫੀਸਦੀ ਘੱਟ ਕੇ 120.125 ਲੱਖ ਟਨ ਰਹਿ ਸਕਦੀ ਹੈ। ਐੱਫ. ਸੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਤੋਂ ਕਣਕ ਦੀ ਖਰੀਦ 120-25 ਲੱਖ ਟੱਨ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਇਸ ਸਾਲ ਮੰਡੀਆਂ 'ਚ ਫਸਲ ਦੀ ਆਮਦ ਕਮਜ਼ੋਰ ਹੈ। ਕੇਂਦਰੀ ਪੂਲ 'ਚ 50 ਫੀਸਦੀ ਦਾ ਯੋਗਦਾਨ ਕਰਨ ਵਾਲੇ ਸੂਬੇ ਪੰਜਾਬ ਨੇ ਹਾੜੀ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ 140 ਲੱਖ ਕਣਕ ਦੀ ਖਰੀਦ ਦਾ ਟੀਚਾ ਮਿੱਥਿਆ ਸੀ। ਪਿਛਲੇ ਸੀਜ਼ਨ 'ਚ ਕੇਂਦਰੀ ਪੂਲ ਲਈ ਪੰਜਾਬ ਤੋਂ ਸਭ ਤੋਂ ਵੱਧ 128.30 ਲੱਖ ਟਨ ਕਣਕ ਦੀ ਖਰੀਦ ਕੀਤੀ ਗਈ ਸੀ। ਅਧਿਕਾਰੀਆਂ ਨੇ ਫਸਲ ਦੀ ਆਮਦ 'ਚ ਗਿਰਾਵਟ ਲਈ ਮੁੱਖ ਰੂਪ ਨਾਲ ਸੂਬੇ 'ਚ ਪ੍ਰਤੀਕੂਲ ਮੌਸਮ ਨੂੰ ਜ਼ਿੰਮੇਵਾਰ ਠਹਿਰਾਇਆ। ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਕਿਸਾਨਾਂ ਨੇ ਪ੍ਰਤੀਕੂਲ ਮੌਸਮ ਦੇ ਚਲਦਿਆਂ ਪੈਦਾਵਾਰ ਘਟਣ ਦੀ ਗੱਲ ਸਵੀਕਾਰੀ ਹੈ। ਹਾਲਾਂਕਿ ਪੰਜਾਬ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਦੀਆਂ ਸ਼ਿਕਾਇਤਾਂ ਦੇ ਬਾਵਜੂਦ ਕਣਕ ਦੀ ਪੈਦਾਵਾਰ 'ਚ ਗਿਰਾਵਟ ਦੀ ਸੰਭਾਵਨਾ ਤੋਂ ਇਨਕਾਰ ਕੀਤਾ।

No comments: