jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 24 April 2013

ਭੁੱਲਰ ਦੀ ਫਾਂਸੀ ਨੂੰ ਲੈ ਕੇ ਹਿੰਦੂ ਸੰਯੁਕਤ ਮੋਰਚਾ ਵਲੋਂ ਪ੍ਰਦਰਸ਼ਨ

www.sabblok.blogspot.com
ਲੁਧਿਆਣਾ  - ਦਵਿੰਦਰ ਸਿੰਘ ਭੁੱਲਰ ਨੂੰ ਜਲਦ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕਰਦੇ ਹੋਏ ਅੱਜ ਹਿੰਦੂ ਸੰਯੁਕਤ ਮੋਰਚਾ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਬਾਅਦ 'ਚ ਜ਼ਿਲਾ ਕਮਿਸ਼ਨਰ ਦੇ ਜ਼ਰੀਏ ਨਾਲ ਇਕ ਮੰਗ ਪੱਤਰ ਵੀ ਰਾਸ਼ਟਰਪਤੀ ਦੇ ਨਾਂ 'ਤੇ ਭੇਜਿਆ। ਰੋਸ ਪ੍ਰਦਰਸ਼ਨ ਦੀ ਅਗਵਾਈ ਸ਼ਿਵ ਸੈਨਾ ਦੇ ਰਾਜੀਵ ਟੰਡਨ ਅਤੇ ਪ੍ਰਧਾਨ ਪਰਮਿੰਦਰ ਪੱਪੂ, ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਕ੍ਰਿਸ਼ਨ ਸ਼ਰਮਾ , ਅਮਰ ਟੱਕਰ ਅਤੇ ਅਜੇ ਬਹਿਲ ਕਰ ਰਹੇ ਸਨ। ਇਨ੍ਹਾਂ  ਨੇਤਾਵਾਂ ਦੇ ਦੋਸ਼ ਸੀ ਕਿ ਅੱਜ ਜੇਕਰ ਭੁੱਲਰ ਦੀ ਫਾਂਸੀ 'ਤੇ ਰੋਕ ਲਗਾਉੁਣ ਦੀ ਪੰਜਾਬ ਸਰਕਾਰ ਅਤੇ ਐੱਸ. ਜੀ. ਪੀ. ਸੀ. ਮੰਗ ਕਰ ਰਹੀ ਹੈ ਤਾਂ ਕੱਲ ਨੂੰ ਕੋਈ ਹੋਰ ਧਰਮ ਇਸ ਤਰ੍ਹਾਂ ਹੀ ਮੰਗ ਕਰੇਗਾ ਅਤੇ ਲੋਕਾਂ ਦਾ ਖੂਨ ਅੱਤਵਾਦ ਇਸੇ ਤਰ੍ਹਾਂ ਨਾਲ ਬਹਾਉਂਦੇ ਰਹਿਣਗੇ। ਉਨ੍ਹਾਂ ਨੇ ਮੰਗ ਕੀਤੀ ਕਿ ਅੱਜ ਪੰਜਾਬ ਦੀ ਸਰਕਾਰ ਹੀ ਆਤੰਕੀਆਂ ਦੀ ਫਾਂਸੀ ਸਜ਼ਾ ਮਾਫ ਕਰਨ ਦੀ ਗੱਲ ਕਰ ਰਹੀ ਹੈ। ਜਿਸ ਕਾਰਨ ਇਥੇ ਦੀ ਜਨਤਾ 'ਚ ਡਰ ਫੈਲ ਚੁਕਿਆ ਹੈ ਕਿ ਸਰਕਾਰ ਆਪਣੀ ਜ਼ਿੰਮੇਦਾਰੀ ਪੂਰੀ ਨਹੀਂ ਕਰ ਰਹੀ , ਬਲਕਿ ਬੇਕਸੂਰ ਲੋਕਾਂ ਨੂੰ ਮਰਨ ਵਾਲੇ ਆਤੰਕੀਆਂ ਦੇ ਪੱਖ 'ਚ ਲਹਿਰ ਪੈਦਾ ਕਰਕੇ ਰਾਜ ਦੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਖਤਰਾ ਪੈਦਾ ਕਰ ਰਹੀ ਹੈ। ਇਸ ਮੌਕੇ 'ਤੇ ਸੈਂਕੜੇ ਲੋਕ ਉੁਥੇ ਮੌਜੂਦ ਸਨ।

No comments: