jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 7 April 2013

“ਪੰਥ ਰਤਨ” ਦੀ ਦਾਦਾਗਿਰੀ, “ਸਾਡਾ ਹੱਕ” ਤੋ ਖੋਹਿਆਂ ਉਸਦਾ ਹੱਕ

www.sabblok.blogspot.com

ਚੰਡੀਗੜ੍ਹ, 4 ਅਪ੍ਰੈਲ - “ਸਾਡਾ ਹੱਕ” ਦੀ ਬੇਸਬਰੀ ਨਾਲ ਉਡੀਕ ਕਰ ਰਹੇ ਦਰਸ਼ਕਾ ਨੂੰ ਉਸ ਵਕਤ ਬਹੁਤ ਹੀ ਵੱਡਾ ਧੱਕਾ ਲੱਗਾ ਜਦੋ ਪੰਥ ਰਤਨ ਤੇ ਉਸਦੀ ਪੰਥਕ ਸਰਕਾਰ ਨੇ  ”ਸਾਡੇ ਹੱਕ” ਦੇ ਹੱਕ ਉੱਤੇ ਡਾਕਾ ਮਾਰਿਆ।ਪੰਜਾਬ ਸਰਕਾਰ ਨੇ ਅੱਜ ਦੇਰ ਰਾਤ ਫੈਸਲਾ ਲੈਂਦਿਆਂ ਫਿਲਮ ਸਾਡਾ ਹੱਕ ਦੀ ਪੰਜਾਬ ਚ ਸਕਰੀਨਿੰਗ ਤੇ ਅਗਲੇ ਹੁਕਮਾ ਤਕ ਰੋਕ ਲਗਾ ਦਿਤੀ ਹੈ| ਇਹ ਫੈਸਲਾ ਪੰਜਾਬ ਸਰਕਾਰ ਦੀ ਸਿਵਲ ਤੇ ਪੁਲਿਸ ਅਧਿਕਾਰੀਆਂ ਦੀ ਕਮੇਟੀ ਵਲੋਂ ਸਾਡਾ ਹੱਕ ਫਿਲਮ ਦੇਖਣ ਤੋਂ ਬਾਦ ਲਿਆ ਗਿਆ| ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਫਿਲਮ ਤੇ ਪਬੰਦੀ ਦਾ ਕਾਰਨ ਦੱਸਦਿਆਂ ਕਿਹਾ ਹੈ ਕਿ ਫਿਲਮ ਤੇ ਰੋਕ ਪੰਜਾਬ ਚ ਭਾਈਚਾਰਕ ਸ਼ਾਂਤੀ ਕਾਇਮ ਰੱਖਣ ਲਈ ਲਾਈ ਗਈ ਹੈ| ਦੂਜੇ ਪਾਸੇ ਪੰਜਾਬ ਨਿਊਜ ਯੂ.ਐਸ.ਏ ਦੇ ਸੂਤਰਾਂ ਅਨੁਸਾਰ ਫਿਲਮ ਸਾਡਾ ਹੱਕ ਤੇ ਪਬੰਦੀ ਪੰਜਾਬ ਪੁਲਿਸ ਦੇ ਉਚ ਅਫਸਰਾਂ ਵਲੋਂ ਜਤਾਏ ਇਤਰਾਜਾਂ ਕਾਰਨ ਲਾਈ ਗਈ ਹੈ| ਅੱਜ ਫਿਲਮ ਦੀ ਸਕਰੀਨਿੰਗ ਮੌਕੇ ਪੰਜਾਬ ਦੇ ਉਚ ਸਿਵਲ ਅਫਸਰਾਂ ਤੋਂ ਇਲਾਵਾ ਉਚ ਪੁਲਸ ਅਫਸਰ ਵੀ ਸ਼ਾਮਲ ਸਨ| ਫਿਲਮ ਕੱਲ 5 ਮਾਰਚ ਨੂੰ ਭਾਰਤ ਸਮੇਤ 6 ਦੇਸ਼ਾਂ ਚ ਰਿਲੀਜ ਹੋ ਰਹੀ ਹੈ| ਯਾਦ ਰਹੇ ਕਿ ਸੈਂਸਰ ਬੋਰਡ ਵਲੋਂ ਫਿਲਮ ਨੂੰ ਕਲੀਅਰ ਕਰ ਦਿਤਾ ਗਿਆ ਸੀ| ਫਿਲਮ ਨੂੰ ਦੇਖਣ ਵਾਲਿਆਂ ਚ ਪੰਜਾਬ ਦੇ ਸੀਨੀਅਰ ਸਿਵਲ ਤੇ ਪੁਲਿਸ ਅਧਿਕਾਰੀ ਸ਼ਾਮਲ ਸਨ, ਜਿਨਾਂ ਨੇ ਅੱਜ ਰਾਤ ਇਹ ਫਿਲਮ ਪੰਜਾਬ ਭਵਨ ਚ ਦੇਖੀ। ਇਸ ਫ਼ਿਲਮ ਦੇ ਰਿਲੀਜ਼ ਹੋਣ ਤੋਂ ਕੁਝ ਘੰਟੇ ਪਹਿਲਾਂ ਮੁੱਖ ਸਕੱਤਰ ਰਾਕੇਸ਼ ਸਿੰਘ ਦੀ ਅਗਵਾਈ ਹੇਠ ਅੱਜ ਇੱਥੇ ਪੰਜਾਬ ਭਵਨ ਵਿੱਚ ਸੀਨੀਅਰ ਸਿਵਲ ਤੇ ਪੁਲੀਸ ਅਧਿਕਾਰੀਆਂ ਨੇ ਇਹ ਫ਼ਿਲਮ ਦੇਖੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਮੁੱਖ ਸਕੱਤਰ ਸੰਤੋਸ਼ ਕੁਮਾਰ ਸੰਧੂ, ਪ੍ਰਮੁੱਖ ਸਕੱਤਰ (ਗ੍ਰਹਿ) ਧਨਬੀਰ ਸਿੰਘ ਬੈਂਸ, ਵਧੀਕ ਡੀਜੀਪੀ (ਸੀਆਈਡੀ) ਹਰਦੀਪ ਸਿੰਘ ਢਿੱਲੋਂ, ਡੀਆਈਜੀ (ਸੀਆਈਡੀ) ਰਾਜੇਸ਼ ਕੁਮਾਰ ਜੈਸਵਾਲ ਆਦਿ ਵੀ ਫ਼ਿਲਮ ਦੇਖਣ ਵਾਲਿਆਂ ਵਿੱਚ ਸ਼ਾਮਲ ਸਨ।

No comments: