jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 7 April 2013

ਜ਼ਾਲਮ ਅਫ਼ਸਰਾਂ ਦੇ ਇਸ਼ਾਰੇ ’ਤੇ ਬੈਨ ਕੀਤੀ ‘ਸਾਡਾ ਹੱਕ’ : ਸਿੱਧੂ

www.sabblok.blogspot.com

‘ਸਾਡਾ ਹੱਕ’ ਫਿਲਮ ਲਈ ਭਾਰਤੀ ਲੋਕਤੰਤਰ ਵਿਚ ਸਿੱਖਾਂ ਲਈ ਅੱਜ ਦਾ ਕਾਲਾ ਦਿਨ
ਇਨਸਾਫ ਲਈ ਸਾਡਾ ਹੱਕ ਦਾ ਕੇਸ ਖਾਲਸਾ ਪੰਥ ਦੀ ਕਚਹਿਰੀ ਵਿਚ ਰੱਖਾਂਗਾ : ਕੁਲਜਿੰਦਰ ਸਿੰਘ
ਕੁਝ ਟੁੱਚੀਆਂ ਜਿਹੀਆਂ ਜਥੇਬੰਦੀਆਂ ਦੇ ਕਹਿਣ ‘ਤੇ ਚਾਰ ਜ਼ਾਲਮ ਅਫਸਰਾਂ ਦੇ ਫੈਸਲੇ ‘ਤੇ ਸਰਕਾਰ ਦਾ ਝੁਕਣਾ ਸਿੱਖਾਂ ਲਈ ਖਤਰਨਾਕ
ਗੁਰਨਾਮ ਸਿੰਘ ਅਕੀਦਾ
ਪਟਿਆਲਾ  : ‘ਸਾਡਾ ਹੱਕ’ ਪੰਜਾਬੀ ਫਿਲਮ ਦੇ ਹੀਰੋ ਅਤੇ ਨਿਰਦੇਸ਼ਕ ਸ੍ਰੀ ਕੁਲਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਭਾਰਤੀ ਲੋਕ ਤੰਤਰ ਦਾ ਪੰਜਾਬ ਲਈ ਸਭ ਤੋਂ ਕਾਲਾ ਦਿਨ ਹੈ, ਜਿਸ ਦਿਨ ਇਕ ਸਹੀ ਫਿਲਮ ਨੂੰ ਉਸ ਫਿਲਮ ਵਿਚ ਦਿਖਾਏ ਕਿਰਦਾਰਾਂ ਦੇ ਪੈਰੋਕਾਰਾਂ ਨੇ ਪਬੰਦੀ ਵਿਚ ਬੰਨ ਦਿਤਾ। ਅਸੀਂ ਚੁੱਪ ਨਹੀ ਰਹਾਂਗੇ ਪਹਿਲਾਂ ਸੰਗਤ ਕੋਲ ਜਾਵਾਂਗੇ ਫਿਰ ਮਾਨਯੋਗ ਅਦਾਲਤ ਦਾ ਦਰਬਾਜਾ ਵੀ ਖੜਕਾਵਾਂਗੇ, ਤਾਂ ਕਿ ਸਾਡੀ ਸਹੀ ਫਿਲਮ ਨੂੰ ਇਨਸਾਫ ਮਿਲ ਸਕੇ। ਸ੍ਰੀ ਸਿੱਧੂ ਨੇ ਇਹ ਗੱਲ ਇਸ ਪੱਤਰਕਾਰ ਨਾਲ ਵਿਸ਼ੇਸ਼ ਕਰਕੇ ਕੀਤੀ।
ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚਾਰ ਸਮਾਜ ਵਿਰੋਧੀ ਲੋਕਾਂ ਦੀਆਂ ਮੰਨਣ ਵਾਲੇ ਅਫਸਰਾਂ ਦੀ ਮੰਨ ਕੇ ਫਿਲਮ ਤੇ ਪਾਬੰਦੀ ਲਗਾਈ ਹੈ, ਜਿਸ ਦਾ ਕੋਈ ਅਧਾਰ ਨਹੀਂ ਹੈ, ਜਦੋਂ ਸੈਂਸਰ ਬੋਰਡ ਵਲੋਂ ਫਿਲਮ ਪਾਸ ਹੋ ਚੁੱਕੀ ਹੈ ਹਾਲਾਂ ਕਿ ਸੈਂਸਰ ਬੋਰਡ ਨੇ ਵੀ ਪਹਿਲਾਂ ਪੰਜਾਬ ਸਰਕਾਰ ਵਾਲੀ ਹੀ ਗਲਤੀ ਕੀਤੀ ਸੀ ਅਤੇ ਫਿਲਮ ਪਾਸ ਕਰਨ ਤੋਂ ਇਨਕਾਰ ਕਰ ਦਿਤਾ ਸੀ ਪਰ ਜਦੋਂ ਸਾਡਾ ਪੱਖ ਉਨ੍ਹਾਂ ਨੇ ਸੁਣਿਆ ਤਾਂ ਫਿਲਮ ਪਾਸ ਕਰ ਦਿਤੀ ਗਈ, ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਸਾਡਾ ਪੱਖ ਸੁਣੇ ਜਾਣ ਤੋਂ ਬਿਨ੍ਹਾਂ ਹੀ ਫਿਲਮ ਤੇ ਪਾਬੰਦੀ ਲਗਾ ਦਿਤੀ, ਜੋ ਕਿ ਸਰੇਆਮ ਲੋਕਤੰਤਰ ਦਾ ਘਾਣ ਹੈ, ਸਾਡਾ ਧਾਰਾ 19 ਤਹਿਤ ਉਂਜ ਵੀ ਆਪਣੇ ਵਿਚਾਰ ਰੱਖਣਾ ਦਾ ਫਰਜ ਹੈ ਪਰ ਇਸ ਹੱਕ ਨੂੰ ਕੁਚਲਿਆ ਗਿਆ ਹੈ, ਸ੍ਰੀ ਸਿੱਧੂ ਨੇ ਕਿਹਾ ਕਿ ਸਾਡਾ ਹੱਕ ਫਿਲਮ ਬਹੁਤ ਹੀ ਸਹੀ ਦਿਸ਼ਾ ਵਿਚ ਅਤੇ ਸਹੀ ਦਸਾ ਵਿਚ ਬਣੀ ਹੈ ਜਿਸ ਵਿਚ ਅਜਿਹਾ ਕੋਈ ਵੀ ਸੀਨ ਨਹੀਂ ਹੈ ਜੋ ਕਿ ਕਿਸੇ ਨੂੰ ਭੜਕਾਉਣ ਵਾਲਾ ਹੋਵੇ, ਉਸ ਨੇ ਕਿਹਾ ਕਿ ਇਹ ਕਹਿੰਦੇ ਹਨ ਕਿ ਕਿਸੇ ਨੇ ਸਾਡਾ ਹੱਕ ਫਿਲਮ ਦੇਖੀ ਹੀ ਨਹੀਂ ਹੈ ਪਰ ਇਨ੍ਹਾਂ ਦੇ ਦੇਖ ਕੇ ਮੈਨੂੰ ਸਿਰੋਪਾ ਸਾਹਿਬ ਮੈਨੂੰ ਦਿਤੇ ਹਨ ਕੀ ਉਹ ਗਲਤ ਲੋਕ ਸਨ? ਉਨ੍ਹਾਂ ਭਰੇ ਮਨ ਨਾਲ ਆਖਿਆ ਕਿ ਜਿਨ੍ਹਾਂ ਸ਼ਹੀਦਾਂ ਦੀਆ ਕੁਰਬਾਨੀਆਂ ਕਰਕੇ ਅਕਾਲੀ ਦਲ ਦੀ ਪੰਜਾਬ ਵਿਚ ਸਰਕਾਰ ਬਣੀ ਹੈ ਉਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ੳਜਾਗਰ ਕਰਦੀ ਫਿਲਮ ਨੂੰ ਰਲੀਜ ਕਰਨ ਵਿਚ ਅੜਿਕਾ ਬਣ ਕੇ ਸਰਕਾਰ ਬਹੁਤ ਹੀ ਮਾੜਾ ਰੋਲ ਨਿਭਾ ਰਹੀ ਹੈ, ਉਨ੍ਹਾਂ ਕਰੜੇ ਮਨ ਨਾਲ ਆਖਿਆ ਕਿ  ਸਾਡੀ ਲੜਾਈ ਹੁਣ ਪਰਾਇਆਂ ਨਾਲ ਨਹੀਂ ਹੈ ਸਗੋਂ ਆਪਣਿਆ ਨਾਲ ਹੀ ਹੈ ਜੋ ਕਿ ਅਸੀਂ ਬੜੇ ਹੀ ਸਿੱਦਤ ਨਾਲ ਗੁਰੂ ਦੇ ਅਸੀਰਵਾਦ ਅਤੇ ਸੰਗਤ ਦੇ ਸਹਿਯੋਗ ਨਾਲ ਲੜਾਂਗੇ, ਉਨ੍ਹਾ ਕਿਹਾ ਕਿ ਚਾਰ ਜ਼ਾਲਮ ਅਫਸਰਾਂ ਦੇ ਕਹਿਣ ਦੇ ਪੰਜਾਬ ਦੀ ਸਰਕਾਰ ਨੇ ਇਹ ਫੈਸਲਾ ਕਰਕੇ ਸਾਬਤ ਕਰ ਦਿਤਾ ਹੈ ਕਿ ਸਾਡੇ ਇਤਿਹਾਸ ਨੂੰ ਇਥੇ ਕੋਈ ਸਥਾਨ ਨਹੀਂ ਹੈ ਕੁਝ ਕੁ ਸਿਵ ਸੈਨਕਾਂ ਅਤੇ ਹੋਰ ਅਜਿਹੀਆਂ ਜਥੇਬੰਦੀਆਂ ਦੀ ਵਿਰੋਧਤਾ ਕਰਕੇ ਸਾਡੇ ਇਤਿਹਾਸ ਨੂੰ ਮਰ ਮਿਟਣ ਲਈ ਸਰਕਾਰ ਨੇ ਮਜਬੂਰ ਕੀਤਾ ਹੈ ਜੋ ਕਿ ਨਹੀਂ ਹੋਵੇਗਾ ਇਤਿਹਾਸ ਕਦੇ ਵੀ ਕਿਸੇ ਦੇ ਕਹਿਣ ਨਾਲ ਜਾਂ ਫਿਰ ਪਬੰਦੀਆਂ ਨਾਲ ਮਾਰੇ ਨਹੀਂ ਜਾਂਦੇ।

No comments: