www.sabblok.blogspot.co
ਇਸਲਾਮਾਬਾਦ, 19 ਅਪਰੈਲ
‘ਨਵਾਂ ਪਾਕਿਸਤਾਨ’ ਸਿਰਜਣ ਦੇ ਨਾਅਰੇ ਨਾਲ ਚਾਰ ਸਾਲਾਂ ਦੀ ਸਵੈ-ਜਲਾਵਤਨੀ ਪਿੱਛੋਂ ਵਤਨ ਪਰਤੇ ਮੁਲਕ ਦੇ ਸਾਬਕਾ ਫੌਜੀ ਤਾਨਾਸ਼ਾਹ ਜਨਰਲ ਪਰਵੇਜ਼ ਮੁਸ਼ੱਰਫ ਨੂੰ ਆਪਣੀ ਚਾਲ ਪੁੱਠੀ ਪੈ ਗਈ ਜਾਪਦੀ ਹੈ। ਉਨ੍ਹਾਂ ਨੂੰ ਅੱਜ ਪੁਲੀਸ ਨੇ ਮੁਲਕ ਵਿਚ 2007 ਵਿਚ ਐਮਰਜੈਂਸੀ ਲਾਉਣ ਸਬੰਧੀ ਇਕ ਕੇਸ ਵਿਚ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੂੰ ਉਨ੍ਹਾਂ ਦੇ ਰਾਹਦਾਰੀ ਰਿਮਾਂਡ ਸਬੰਧੀ ਕਾਰਵਾਈਆਂ ਪੂਰੀਆਂ ਕਰਨ ਲਈ ਇਸਲਾਮਾਬਾਦ ਸਥਿਤ ਪੁਲੀਸ ਹੈੱਡਕੁਆਰਟਰ ਦੇ ਗੈਸਟ ਹਾਊਸ ਵਿਚ ਲਿਆਂਦਾ ਗਿਆ ਹੈ। ਸਵੇਰੇ ਅਦਾਲਤ ਵਿੱਚ ਪੇਸ਼ੀ ਸਮੇਂ ਜੱਜ ਨੇ ਉਨ੍ਹਾਂ ਨੂੰ ਕੱਲ੍ਹ ਸਿੰਧ ਦੇ ਹਾਈ ਕੋਰਟ ਵਿੱਚੋਂ ਭੱਜਣ ‘ਤੇ ਤਿੱਖਾ ਵਿਅੰਗ ਕਰਦਿਆਂ ਝਾੜ ਪਾਈ।
ਉਨ੍ਹਾਂ ਨੂੰ ਪੁਲੀਸ ਨੇ ਉਨ੍ਹਾਂ ਦੇ ਕਿਲ੍ਹਾਬੰਦ ਫਾਰਮ ਹਾਊਸ ਤੋਂ ਅੱਜ ਸਵੇਰੇ ਹੀ ਗ੍ਰਿਫ਼ਤਾਰ ਕਰ ਲਿਆ ਸੀ ਪਰ ਬਾਅਦ ਵਿਚ ਅਦਾਲਤ ‘ਚ ਪੇਸ਼ੀ ਮਗਰੋਂ ਸੁਰੱਖਿਆ ਕਾਰਨਾਂ ਕਰਕੇ ਮੁੜ ਤੋਂ ਫਾਰਮ ਹਾਊਸ ਵਿਚ ਹੀ ਪਹੁੰਚਾ ਦਿੱਤਾ ਗਿਆ । ਪਰ ਬਾਅਦ ਦੁਪਹਿਰ ਦੋ ਵਜੇ ਦੇ ਕਰੀਬ ਪੁਲੀਸ ਉਨ੍ਹਾਂ ਨੂੰ ਸਖਤ ਸੁਰੱਖਿਆ ਹੇਠ ਇਸਲਾਮਾਬਾਦ ਦੇ ਸੈਕਟਰ ਐਫ-11 ਸਥਿਤ ਪੁਲੀਸ ਲਾਈਨ, ਭਾਵ ਪੁਲੀਸ ਹੈੱਡਕੁਆਰਟਰ ਵਿਚ ਲੈ ਆਈ। ਅਧਿਕਾਰੀਆਂ ਨੇ ਕਿਹਾ ਕਿ ਅਦਾਲਤ ਨੇ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੂੰ ‘ਰਾਹਦਾਰੀ ਰਿਮਾਂਡ’ ਉਤੇ ਭੇਜਿਆ ਸੀ ਜਿਸ ਕਾਰਨ ਉਨ੍ਹਾਂ ਨੂੰ ਪੁਲੀਸ ਹਿਰਾਸਤ ਵਿਚ ਲੈਣਾ ਜ਼ਰੂਰੀ ਸੀ।
ਇਸ ਤੋਂ ਪਹਿਲਾਂ ਪੁਲੀਸ ਉਨ੍ਹਾਂ ਨੂੰ ਇਸ ਕਾਰਨ ਵਾਪਸ ਫਾਰਮ ਹਾਊਸ ਲੈ ਗਈ ਸੀ ਕਿਉਂਕਿ ਉਸ ਦਾ ਖਿਆਲ ਸੀ ਕਿ ਸ੍ਰੀ ਮੁਸ਼ੱਰਫ ਨੂੰ ਅਤਿਵਾਦੀ ਹਮਲੇ ਦੇ ਖਤਰੇ ਕਾਰਨ ਕਿਸੇ ਪੁਲੀਸ ਥਾਣੇ ਵਿਚ ਰੱਖਣਾ ਸੁਰੱਖਿਅਤ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਮੈਜਿਸਟਰੇਟ ਨੂੰ ਵੀ ਪੁਲੀਸ ਨੇ ਉਨ੍ਹਾਂ ਨੂੰ ਅਦਾਲਤੀ ਹਿਰਾਸਤ ਵਿਚ ਭੇਜਣ ਲਈ ਕਿਹਾ ਸੀ ਪਰ ਜੱਜ ਨੇ ਕਿਹਾ ਕਿ ਅਜਿਹਾ ਕਰਨਾ ਉਨ੍ਹਾਂ ਦੇ ਅਖ਼ਤਿਆਰ ਵਿਚ ਨਹੀਂ ਹੈ। ਮੈਜਿਸਟਰੇਟ ਨੇ ਕਿਹਾ ਕਿ ਇਸਲਾਮਾਬਾਦ ਹਾਈ ਕੋਰਟ ਨੇ ਹਦਾਇਤ ਦਿੱਤੀ ਹੈ ਕਿ 2007 ਦੀ ਐਮਰਜੈਂਸੀ ਦੌਰਾਨ 60 ਜੱਜਾਂ ਨੂੰ ਬੰਦੀ ਬਣਾਉਣ ਲਈ ਸ੍ਰੀ ਮੁਸ਼ੱਰਫ ਖਿਲਾਫ ਅਤਿਵਾਦ ਰੋਕੂ ਐਕਟ ਤਹਿਤ ਮੁਕੱਦਮਾ ਚਲਾਇਆ ਜਾਵੇ। ਇਸ ਉਤੇ ਅਦਾਲਤ ਨੇ ਉਨ੍ਹਾਂ ਦਾ ਦੋ ਰੋਜ਼ਾ ਰਾਹਦਾਰੀ ਰਿਮਾਂਡ ਦਿੰਦਿਆਂ ਪੁਲੀਸ ਨੂੰ ਹਦਾਇਤ ਦਿੱਤੀ ਕਿ ਉਹ ਉਨ੍ਹਾਂ ਦੀ ਅਦਾਲਤੀ ਹਿਰਾਸਤ ਹਾਸਲ ਕਰਨ ਲਈ ਅਤਿਵਾਦ ਰੋਕੂ ਅਦਾਲਤ ਕੋਲ ਪਹੁੰਚ ਕਰੇ। ਨੇੜਲੀ ਅਤਿਵਾਦ ਰੋਕੂ ਅਦਾਲਤ ਇਸਲਾਮਾਬਾਦ ਨਾਲ ਲੱਗਦੇ ਸ਼ਹਿਰ ਰਾਵਲਪਿੰਡੀ ਵਿਚ ਹੈ ਪਰ ਪੁਲੀਸ ਅੱਜ ਇਸ ਅਦਾਲਤ ਤਕ ਪਹੁੰਚ ਕਰਨ ਵਿਚ ਨਾਕਾਮ ਰਹੀ। ਇਸ ਉਤੇ ਪੁਲੀਸ ਨੇ ਉਨ੍ਹਾਂ ਨੂੰ ਸਖਤ ਸੁਰੱਖਿਆ ਵਾਲੇ ਪੁਲੀਸ ਹੈੱਡਕੁਆਰਟਰ ਵਿਚ ਰੱਖਣ ਦਾ ਫੈਸਲਾ ਕੀਤਾ ਤਾਂ ਕਿ ਉਹ ਸੁਰੱਖਿਅਤ ਰਹਿਣ। ਉਨ੍ਹਾਂ ਨੂੰ ਸ਼ਨਿੱਚਰਵਾਰ ਨੂੰ ਅਤਿਵਾਦ ਰੋਕੂ ਅਦਾਲਤ ਵਿਚ ਪੇਸ਼ ਕੀਤੇ ਜਾਣ ਦੇ ਆਸਾਰ ਹਨ। ਮੁਲਕ ਦੇ ਕਾਨੂੰਨ ਮੰਤਰਾਲੇ ਨੇ ਇਸਲਾਮਾਬਾਦ ਵਿਚ ਅਤਿਵਾਦ ਰੋਕੂ ਅਦਾਲਤ ਕਾਇਮ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅਤਿਵਾਦ ਰੋਕੂ ਅਦਾਲਤ ਵਿਚ ਪੇਸ਼ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਫਾਰਮ ਹਾਊਸ ਨੂੰ ਵੀ ‘ਸਬ ਜੇਲ੍ਹ’ ਦਾ ਦਰਜਾ ਦੇ ਕੇ ਉਨ੍ਹਾਂ ਨੂੰ ਉਥੇ ਨਜ਼ਰਬੰਦ ਕੀਤਾ ਜਾ ਸਕਦਾ ਹੈ। ਗੌਰਤਲਬ ਹੈ ਕਿ ਇਸਲਾਮਾਬਾਦ ਲਈ ਕੋਰਟ ਨੇ ਬੀਤੇ ਦਿਨ ਉਨ੍ਹਾਂ ਦੀ ਅੰਤਰਿਮ ਜ਼ਮਾਨਤ ਖਾਰਜ ਕਰ ਦਿੱਤੀ ਸੀ ਪਰ ਇਸ ਤੋਂ ਪਹਿਲਾਂ ਕਿ ਪੁਲੀਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਦੀ ਉਹ ਆਪਣੀ ਫੌਜੀ ਸੁਰੱਖਿਆ ਦੀ ਮਦਦ ਨਾਲ ਅਦਾਲਤ ਵਿਚੋਂ ਫਰਾਰ ਹੋ ਕੇ ਫਾਰਮ ਹਾਊਸ ਪੁੱਜ ਗਏ ਸਨ, ਜਿੱਥੋਂ ਪੁਲੀਸ ਨੇ ਅੱਜ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ।
ਲਾਹੌਰ: ਪਾਕਿਸਤਾਨ ਦੇ ਸਾਬਕਾ ਫੌਜੀ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਖ਼ਿਲਾਫ਼ ਮੁਲਕ ਦੀ ਨਿਆਂਪਾਲਿਕਾ ਵੱਲੋਂ ਕੀਤੀ ਗਈ ਤਾਜ਼ਾ ਕਾਰਵਾਈ ਨੂੰ ਉਥੋਂ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਉਨ੍ਹਾਂ ਦੇ ‘ਕਰਮਾਂ ਦਾ ਫਲ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੁਸ਼ੱਰਫ ਖ਼ਿਲਾਫ਼ ਦੇਸ਼ ਦੇ ਸੰਵਿਧਾਨ ਨੂੰ ਤੋੜਨ-ਮਰੋੜਨ ਲਈ ਵੀ ਕਾਰਵਾਈ ਹੋਣੀ ਚਾਹੀਦੀ ਹੈ।
ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਮੁਖੀ ਸ੍ਰੀ ਸ਼ਰੀਫ ਨੇ ਕਿਹਾ, ”ਮੁਸ਼ੱਰਫ ਨੇ ਜੋ ਬੀਜਿਆ ਸੀ, ਉਹੋ ਵੱਢ ਰਹੇ ਹਨ।….ਮੇਰੀ ਉਨ੍ਹਾਂ ਨਾਲ ਕੋਈ ਜ਼ਾਤੀ ਦੁਸ਼ਮਣੀ ਨਹੀਂ ਹੈ ਪਰ ਉਨ੍ਹਾਂ ਖ਼ਿਲਾਫ਼ ਪਾਕਿਸਤਾਨੀ ਸੰਵਿਧਾਨ ਦੀ ਖ਼ਿਲਾਫ਼ਵਰਜੀ ਲਈ ਕਾਰਵਾਈ ਹੋਣੀ ਚਾਹੀਦੀ ਹੈ।” ਉਨ੍ਹਾਂ ਨੇ 2007 ਵਿਚ ਮੁਲਕ ਵਿਚ ਐਮਰਜੈਂਸੀ ਲਾਉਣ ਅਤੇ ਜੱਜਾਂ ਨੂੰ ਬੰਦੀ ਬਣਾਉਣ ਬਦਲੇ ਸ੍ਰੀ ਮੁਸ਼ੱਰਫ ਖ਼ਿਲਾਫ਼ ਕਾਰਵਾਈ ਦੇ ਇਸਲਾਮਾਬਾਦ ਹਾਈ ਕੋਰਟ ਵੱਲੋਂ ਜਾਰੀ ਹੁਕਮਾਂ ਨੂੰ ‘ਇਨਸਾਫ ਦੀ ਜਿੱਤ’ ਕਰਾਰ ਦਿੱਤਾ ਹੈ।
ਇਸਲਾਮਾਬਾਦ, 19 ਅਪਰੈਲ‘ਨਵਾਂ ਪਾਕਿਸਤਾਨ’ ਸਿਰਜਣ ਦੇ ਨਾਅਰੇ ਨਾਲ ਚਾਰ ਸਾਲਾਂ ਦੀ ਸਵੈ-ਜਲਾਵਤਨੀ ਪਿੱਛੋਂ ਵਤਨ ਪਰਤੇ ਮੁਲਕ ਦੇ ਸਾਬਕਾ ਫੌਜੀ ਤਾਨਾਸ਼ਾਹ ਜਨਰਲ ਪਰਵੇਜ਼ ਮੁਸ਼ੱਰਫ ਨੂੰ ਆਪਣੀ ਚਾਲ ਪੁੱਠੀ ਪੈ ਗਈ ਜਾਪਦੀ ਹੈ। ਉਨ੍ਹਾਂ ਨੂੰ ਅੱਜ ਪੁਲੀਸ ਨੇ ਮੁਲਕ ਵਿਚ 2007 ਵਿਚ ਐਮਰਜੈਂਸੀ ਲਾਉਣ ਸਬੰਧੀ ਇਕ ਕੇਸ ਵਿਚ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੂੰ ਉਨ੍ਹਾਂ ਦੇ ਰਾਹਦਾਰੀ ਰਿਮਾਂਡ ਸਬੰਧੀ ਕਾਰਵਾਈਆਂ ਪੂਰੀਆਂ ਕਰਨ ਲਈ ਇਸਲਾਮਾਬਾਦ ਸਥਿਤ ਪੁਲੀਸ ਹੈੱਡਕੁਆਰਟਰ ਦੇ ਗੈਸਟ ਹਾਊਸ ਵਿਚ ਲਿਆਂਦਾ ਗਿਆ ਹੈ। ਸਵੇਰੇ ਅਦਾਲਤ ਵਿੱਚ ਪੇਸ਼ੀ ਸਮੇਂ ਜੱਜ ਨੇ ਉਨ੍ਹਾਂ ਨੂੰ ਕੱਲ੍ਹ ਸਿੰਧ ਦੇ ਹਾਈ ਕੋਰਟ ਵਿੱਚੋਂ ਭੱਜਣ ‘ਤੇ ਤਿੱਖਾ ਵਿਅੰਗ ਕਰਦਿਆਂ ਝਾੜ ਪਾਈ।
ਉਨ੍ਹਾਂ ਨੂੰ ਪੁਲੀਸ ਨੇ ਉਨ੍ਹਾਂ ਦੇ ਕਿਲ੍ਹਾਬੰਦ ਫਾਰਮ ਹਾਊਸ ਤੋਂ ਅੱਜ ਸਵੇਰੇ ਹੀ ਗ੍ਰਿਫ਼ਤਾਰ ਕਰ ਲਿਆ ਸੀ ਪਰ ਬਾਅਦ ਵਿਚ ਅਦਾਲਤ ‘ਚ ਪੇਸ਼ੀ ਮਗਰੋਂ ਸੁਰੱਖਿਆ ਕਾਰਨਾਂ ਕਰਕੇ ਮੁੜ ਤੋਂ ਫਾਰਮ ਹਾਊਸ ਵਿਚ ਹੀ ਪਹੁੰਚਾ ਦਿੱਤਾ ਗਿਆ । ਪਰ ਬਾਅਦ ਦੁਪਹਿਰ ਦੋ ਵਜੇ ਦੇ ਕਰੀਬ ਪੁਲੀਸ ਉਨ੍ਹਾਂ ਨੂੰ ਸਖਤ ਸੁਰੱਖਿਆ ਹੇਠ ਇਸਲਾਮਾਬਾਦ ਦੇ ਸੈਕਟਰ ਐਫ-11 ਸਥਿਤ ਪੁਲੀਸ ਲਾਈਨ, ਭਾਵ ਪੁਲੀਸ ਹੈੱਡਕੁਆਰਟਰ ਵਿਚ ਲੈ ਆਈ। ਅਧਿਕਾਰੀਆਂ ਨੇ ਕਿਹਾ ਕਿ ਅਦਾਲਤ ਨੇ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੂੰ ‘ਰਾਹਦਾਰੀ ਰਿਮਾਂਡ’ ਉਤੇ ਭੇਜਿਆ ਸੀ ਜਿਸ ਕਾਰਨ ਉਨ੍ਹਾਂ ਨੂੰ ਪੁਲੀਸ ਹਿਰਾਸਤ ਵਿਚ ਲੈਣਾ ਜ਼ਰੂਰੀ ਸੀ।
ਇਸ ਤੋਂ ਪਹਿਲਾਂ ਪੁਲੀਸ ਉਨ੍ਹਾਂ ਨੂੰ ਇਸ ਕਾਰਨ ਵਾਪਸ ਫਾਰਮ ਹਾਊਸ ਲੈ ਗਈ ਸੀ ਕਿਉਂਕਿ ਉਸ ਦਾ ਖਿਆਲ ਸੀ ਕਿ ਸ੍ਰੀ ਮੁਸ਼ੱਰਫ ਨੂੰ ਅਤਿਵਾਦੀ ਹਮਲੇ ਦੇ ਖਤਰੇ ਕਾਰਨ ਕਿਸੇ ਪੁਲੀਸ ਥਾਣੇ ਵਿਚ ਰੱਖਣਾ ਸੁਰੱਖਿਅਤ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਮੈਜਿਸਟਰੇਟ ਨੂੰ ਵੀ ਪੁਲੀਸ ਨੇ ਉਨ੍ਹਾਂ ਨੂੰ ਅਦਾਲਤੀ ਹਿਰਾਸਤ ਵਿਚ ਭੇਜਣ ਲਈ ਕਿਹਾ ਸੀ ਪਰ ਜੱਜ ਨੇ ਕਿਹਾ ਕਿ ਅਜਿਹਾ ਕਰਨਾ ਉਨ੍ਹਾਂ ਦੇ ਅਖ਼ਤਿਆਰ ਵਿਚ ਨਹੀਂ ਹੈ। ਮੈਜਿਸਟਰੇਟ ਨੇ ਕਿਹਾ ਕਿ ਇਸਲਾਮਾਬਾਦ ਹਾਈ ਕੋਰਟ ਨੇ ਹਦਾਇਤ ਦਿੱਤੀ ਹੈ ਕਿ 2007 ਦੀ ਐਮਰਜੈਂਸੀ ਦੌਰਾਨ 60 ਜੱਜਾਂ ਨੂੰ ਬੰਦੀ ਬਣਾਉਣ ਲਈ ਸ੍ਰੀ ਮੁਸ਼ੱਰਫ ਖਿਲਾਫ ਅਤਿਵਾਦ ਰੋਕੂ ਐਕਟ ਤਹਿਤ ਮੁਕੱਦਮਾ ਚਲਾਇਆ ਜਾਵੇ। ਇਸ ਉਤੇ ਅਦਾਲਤ ਨੇ ਉਨ੍ਹਾਂ ਦਾ ਦੋ ਰੋਜ਼ਾ ਰਾਹਦਾਰੀ ਰਿਮਾਂਡ ਦਿੰਦਿਆਂ ਪੁਲੀਸ ਨੂੰ ਹਦਾਇਤ ਦਿੱਤੀ ਕਿ ਉਹ ਉਨ੍ਹਾਂ ਦੀ ਅਦਾਲਤੀ ਹਿਰਾਸਤ ਹਾਸਲ ਕਰਨ ਲਈ ਅਤਿਵਾਦ ਰੋਕੂ ਅਦਾਲਤ ਕੋਲ ਪਹੁੰਚ ਕਰੇ। ਨੇੜਲੀ ਅਤਿਵਾਦ ਰੋਕੂ ਅਦਾਲਤ ਇਸਲਾਮਾਬਾਦ ਨਾਲ ਲੱਗਦੇ ਸ਼ਹਿਰ ਰਾਵਲਪਿੰਡੀ ਵਿਚ ਹੈ ਪਰ ਪੁਲੀਸ ਅੱਜ ਇਸ ਅਦਾਲਤ ਤਕ ਪਹੁੰਚ ਕਰਨ ਵਿਚ ਨਾਕਾਮ ਰਹੀ। ਇਸ ਉਤੇ ਪੁਲੀਸ ਨੇ ਉਨ੍ਹਾਂ ਨੂੰ ਸਖਤ ਸੁਰੱਖਿਆ ਵਾਲੇ ਪੁਲੀਸ ਹੈੱਡਕੁਆਰਟਰ ਵਿਚ ਰੱਖਣ ਦਾ ਫੈਸਲਾ ਕੀਤਾ ਤਾਂ ਕਿ ਉਹ ਸੁਰੱਖਿਅਤ ਰਹਿਣ। ਉਨ੍ਹਾਂ ਨੂੰ ਸ਼ਨਿੱਚਰਵਾਰ ਨੂੰ ਅਤਿਵਾਦ ਰੋਕੂ ਅਦਾਲਤ ਵਿਚ ਪੇਸ਼ ਕੀਤੇ ਜਾਣ ਦੇ ਆਸਾਰ ਹਨ। ਮੁਲਕ ਦੇ ਕਾਨੂੰਨ ਮੰਤਰਾਲੇ ਨੇ ਇਸਲਾਮਾਬਾਦ ਵਿਚ ਅਤਿਵਾਦ ਰੋਕੂ ਅਦਾਲਤ ਕਾਇਮ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅਤਿਵਾਦ ਰੋਕੂ ਅਦਾਲਤ ਵਿਚ ਪੇਸ਼ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਫਾਰਮ ਹਾਊਸ ਨੂੰ ਵੀ ‘ਸਬ ਜੇਲ੍ਹ’ ਦਾ ਦਰਜਾ ਦੇ ਕੇ ਉਨ੍ਹਾਂ ਨੂੰ ਉਥੇ ਨਜ਼ਰਬੰਦ ਕੀਤਾ ਜਾ ਸਕਦਾ ਹੈ। ਗੌਰਤਲਬ ਹੈ ਕਿ ਇਸਲਾਮਾਬਾਦ ਲਈ ਕੋਰਟ ਨੇ ਬੀਤੇ ਦਿਨ ਉਨ੍ਹਾਂ ਦੀ ਅੰਤਰਿਮ ਜ਼ਮਾਨਤ ਖਾਰਜ ਕਰ ਦਿੱਤੀ ਸੀ ਪਰ ਇਸ ਤੋਂ ਪਹਿਲਾਂ ਕਿ ਪੁਲੀਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਦੀ ਉਹ ਆਪਣੀ ਫੌਜੀ ਸੁਰੱਖਿਆ ਦੀ ਮਦਦ ਨਾਲ ਅਦਾਲਤ ਵਿਚੋਂ ਫਰਾਰ ਹੋ ਕੇ ਫਾਰਮ ਹਾਊਸ ਪੁੱਜ ਗਏ ਸਨ, ਜਿੱਥੋਂ ਪੁਲੀਸ ਨੇ ਅੱਜ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ।
ਲਾਹੌਰ: ਪਾਕਿਸਤਾਨ ਦੇ ਸਾਬਕਾ ਫੌਜੀ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਖ਼ਿਲਾਫ਼ ਮੁਲਕ ਦੀ ਨਿਆਂਪਾਲਿਕਾ ਵੱਲੋਂ ਕੀਤੀ ਗਈ ਤਾਜ਼ਾ ਕਾਰਵਾਈ ਨੂੰ ਉਥੋਂ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਉਨ੍ਹਾਂ ਦੇ ‘ਕਰਮਾਂ ਦਾ ਫਲ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੁਸ਼ੱਰਫ ਖ਼ਿਲਾਫ਼ ਦੇਸ਼ ਦੇ ਸੰਵਿਧਾਨ ਨੂੰ ਤੋੜਨ-ਮਰੋੜਨ ਲਈ ਵੀ ਕਾਰਵਾਈ ਹੋਣੀ ਚਾਹੀਦੀ ਹੈ।
ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਮੁਖੀ ਸ੍ਰੀ ਸ਼ਰੀਫ ਨੇ ਕਿਹਾ, ”ਮੁਸ਼ੱਰਫ ਨੇ ਜੋ ਬੀਜਿਆ ਸੀ, ਉਹੋ ਵੱਢ ਰਹੇ ਹਨ।….ਮੇਰੀ ਉਨ੍ਹਾਂ ਨਾਲ ਕੋਈ ਜ਼ਾਤੀ ਦੁਸ਼ਮਣੀ ਨਹੀਂ ਹੈ ਪਰ ਉਨ੍ਹਾਂ ਖ਼ਿਲਾਫ਼ ਪਾਕਿਸਤਾਨੀ ਸੰਵਿਧਾਨ ਦੀ ਖ਼ਿਲਾਫ਼ਵਰਜੀ ਲਈ ਕਾਰਵਾਈ ਹੋਣੀ ਚਾਹੀਦੀ ਹੈ।” ਉਨ੍ਹਾਂ ਨੇ 2007 ਵਿਚ ਮੁਲਕ ਵਿਚ ਐਮਰਜੈਂਸੀ ਲਾਉਣ ਅਤੇ ਜੱਜਾਂ ਨੂੰ ਬੰਦੀ ਬਣਾਉਣ ਬਦਲੇ ਸ੍ਰੀ ਮੁਸ਼ੱਰਫ ਖ਼ਿਲਾਫ਼ ਕਾਰਵਾਈ ਦੇ ਇਸਲਾਮਾਬਾਦ ਹਾਈ ਕੋਰਟ ਵੱਲੋਂ ਜਾਰੀ ਹੁਕਮਾਂ ਨੂੰ ‘ਇਨਸਾਫ ਦੀ ਜਿੱਤ’ ਕਰਾਰ ਦਿੱਤਾ ਹੈ।

No comments:
Post a Comment