jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 24 April 2013

ਇਤਰਾਜ਼ਯੋਗ ਹਾਲਤ ‘ਚ ਸਨ ਆਰੂਸ਼ੀ ਅਤੇ ਹੇਮਰਾਜ : ਸੀ. ਬੀ. ਆਈ.




ਕੌਲ ਨੇ ਦੱਸਿਆ ਕਿ ਉਨ੍ਹਾਂ ਦੀ ਜਾਂਚ ਮੁਤਾਬਕ ਰਾਜੇਸ਼ ਤਲਵਾਰ ਰਾਤ 12 ਵਜੇ ਆਪਣੇ ਕਮਰੇ ‘ਚ ਜਾਗੇ ਹੋਏ ਸਨ ਅਤੇ ਪੋਸਟਮਾਰਟਮ ਰਿਪੋਰਟ ਅਨੁਸਾਰ ਹੱਤਿਆ ਦਾ ਸਮਾਂ ਵੀ 12 ਵਜੇ ਤੋਂ 1 ਵਜੇ ਦਰਮਿਆਨ ਹੈ। ਅਧਿਕਾਰੀ ਨੇ ਹੇਮਰਾਜ ‘ਤੇ ਹਮਲਾ ਆਰੂਸ਼ੀ ਦੇ ਕਮਰੇ ‘ਚ ਉਸ ਦੇ ਬੈੱਡ ‘ਤੇ ਕੀਤਾ। ਉਸ ਨੂੰ ਘਸੀਟ ਕੇ ਛੱਤ ‘ਤੇ ਲੈ ਗਿਆ ਜਿੱਥੇ ਇਕ ਕੋਨੇ ‘ਚ ਲਿਜਾ ਕੇ ਉਸ ਦਾ ਗਲਾ ਵੱਢਿਆ ਗਿਆ।
ਘਟਨਾਵਾਂ ਦਾ ਕ੍ਰਮਵਾਰ ਵੇਰਵਾ ਦਿੰਦੇ ਹੋਏ ਕੌਲ ਨੇ ਕਿਹਾ ਕਿ ਰਾਜੇਸ਼ ਦੀ ਆਵਾਜ਼ ਸੁਣਨ ਤੋਂ ਬਾਅਦ ਹੇਮਰਾਜ ਦੇ ਕਮਰੇ ‘ਚ ਗਿਆ ਪਰ ਉਹ ਉਥੇ ਨਹੀਂ ਸੀ। ਕੌਲ ਨੇ ਆਪਣੇ ਬਿਆਨ ‘ਚ ਕਿਹਾ ਕਿ ਹੇਮਰਾਜ ਦੇ ਕਮਰੇ ‘ਚ ਦੋ ਗੋਲਫ ਸਟਿੱਕ ਪਈਆਂ ਹੋਈਆਾਂ ਸਨ। ਰਾਜੇਸ਼ ਨੇ ਉਨ੍ਹਾਂ ‘ਚੋਂ ਇਕ ਨੂੰ ਚੁੱਕਿਆ ਅਤੇ ਆਰੂਸ਼ੀ ਦੇ ਕਮਰੇ ‘ਚੋਂ ਆ ਰਹੀਆਂ ਆਵਾਜ਼ਾਂ ਸੁਣੀਆਂ। ਕਮਰੇ ਦਾ ਦਰਵਾਜ਼ਾ ਬੰਦ ਨਹੀਂ ਸੀ ਸਿਰਫ ਭੇੜਿਆ ਹੋਇਆ ਸੀ। ਉਸ ਨੇ ਦਰਵਾਜ਼ਾ ਖੋਲ੍ਹਿਆ ਅਤੇ ਆਪਣੀ ਬੇਟੀ ਨਾਲ ਹੇਮਰਾਜ ਨੂੰ ਇਤਰਾਜ਼ਯੋਗ ਹਾਲਤ ‘ਚ ਦੇਖਿਆ। ਉਨ੍ਹਾਂ ਨੇ ਕਿਹਾ ਕਿ ਦੋਹਾਂ ਨੂੰ ਅਜਿਹੀ ਸਥਿਤੀ ‘ਚ ਦੇਖ ਕੇ ਰਾਜੇਸ਼ ਤਲਵਾਰ ਨੇ ਹੇਮਰਾਜ ਦੇ ਸਿਰ ‘ਤੇ ਗੋਲਫ ਸਟਿੱਕ ਨਾਲ ਹਮਲਾ ਕੀਤਾ। ਜਦੋਂ ਤੱਕ ਉਹ ਦੂਜਾ ਵਾਰ ਕਰਦਾ ਨੌਕਰਾ ਦੇ ਸਿਰ ਆਪਣੀ ਜਗ੍ਹਾ ਤੋਂ ਹਟ ਗਿਆ ਸੀ ਅਤੇ ਵਾਰ ਆਰੂਸ਼ੀ ਦੇ ਮੱਥੇ ‘ਤੇ ਜਾ ਲੱਗਾ।
ਕੌਲ ਨੇ ਕਿਹਾ ਕਿ ਜਦੋਂ ਗੋਲਫ ਸਟਿੱਕ ਜ਼ਬਤ ਕੀਤੀ ਗਈ ਤਾਂ ਉਨ੍ਹਾਂ ਦੇ ਸਿਰਿਆਂ ਨੂੰ ਵੱਖਰੇ ਤੋਂ ਸੀਲ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਆਰੂਸ਼ੀ ਦੇ ਸਿਰ ‘ਤੇ ਯੂ ਅਤੇ ਵੀ ਆਕਾਰ ਦਾ ਜ਼ਖਮ ਗੋਲਫ ਸਟਿੱਕ ਦੇ ਇਸਤੇਮਾਲ ਨਾਲ ਹੋ ਸਕਦਾ ਹੈ। ਉਸ ਸਮੇਂ ਤੱਕ ਨੁਪੁਰ ਤਲਵਾਰ ਵੀ ਜਾਗ ਗਈ ਸੀ।
ਕੌਲ ਨੇ ਕਿਹਾ ਕਿ ਰਾਜੇਸ਼ ਅਤੇ ਨੁਪੂਰ ਨੇ ਹੇਮਰਾਜ ਦੀ ਲਾਸ਼ ਲੁਕਾਉਣ ਅਤੇ ਮੌਕਾ ਮਿਲਦੇ ਹੀ ਟਿਕਾਣੇ ਲਗਾਉਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਹੇਮਰਾਜ ਦੀ ਲਾਸ਼ ਲੁਕਾਉਣ ਤੋਂ ਬਾਅਦ ਤਲਵਾਰ ਦੰਪਤੀ ਆਰੂਸ਼ੀ ਦੇ ਕਮਰੇ ‘ਚ ਆਇਆ। ਉਨ੍ਹਾਂਨੇ ਆਪਣੀ ਬੇਟੀ ਦੇ ਗਲੇ ਨੂੰ ਵੀ ਹੇਮਰਾਜ ਦੇ ਗਲੇ ਵਾਂਗ ਹੀ ਵੱਢਿਆ ਅਤੇ ਨੁਪੂਰ ਨੇ ਆਰੂਸ਼ੀ  ਦੇ ਗੁਪਤ ਅੰਗ ਸਾਫ ਕੀਤੇ। ਕੌਲ ਨੇ ਦੱਸਿਆ ਕਿ ਦੰਪਤੀ ਨੇ ਖੂਨ ਸਾਫ ਕਰਨ ਲਈ ਇਸਤੇਮਾਲ ਕੀਤੇ ਗਏ ਕੱਪੜੇ ਅਤੇ ਹੱਤਿਆ ਲਈ ਇਸਤੇਮਾਲ ਤੇਜ਼ਧਾਰ ਹਥਿਆਰ ਵੀ ਲੁਕਾ ਦਿੱਤੇ। ਦੋਹਾਂ ਨੇ ਗੋਲਫ ਸਟਿੱਕ ਸਾਫ ਕਰਕੇ ਉਸ ਨੂੰ ਵੀ ਲੁਕਾ ਦਿੱਤਾ। ਇਸ ਤੋਂ ਬਾਅਦ ਦੋਹਾਂ ਨੇ ਆਪਣਾ ਘਰ ਬਾਹਰੋਂ ਬੰਦ ਕੀਤਾ ਅਤੇ ਦੂਜੇ ਦਰਵਾਜ਼ੇ ਤੋਂ ਅੰਦਰ ਆ ਕੇ ਬੈਠ ਗਏ।

No comments: